Punjab

ਫਿਰੋਜ਼ਪੁਰ ’ਚ ਪਤੀ-ਪਤਨੀ ਸਮੇਤ 2 ਬੱਚਿਆਂ ਦਾ ਦਰਦਨਾਕ ਅੰਤ! ਤੁਹਾਡੇ ਘਰ ਤਾਂ ਕਿਤੇ ਇਹ ਖ਼ੌਫਨਾਕ ਆਦਤ ਹਾਵੀ ਨਹੀਂ ਹੋ ਗਈ?

ਬਿਉਰੋ ਰਿਪੋਰਟ – ਆਨ ਲਾਈਨ ਗੇਮਿੰਗ (Online Gaming) ਦੀ ਫਿਰੋਜ਼ਪੁਰ ਤੋਂ ਬਹੁਤ ਦੀ ਖ਼ੌਫਨਾਕ ਕਹਾਣੀ ਸਾਹਮਣੇ ਆਈ ਹੈ। ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਨੇ ਇਸ ਦੀ ਵਜ੍ਹਾ ਕਰਕੇ ਸਲਫਾਸ ਖਾਕੇ ਮੌਤ ਨੂੰ ਗਲੇ ਲਾ ਲਿਆ ਹੈ। ਜਾਣਕਾਰੀ ਦੇ ਮੁਤਾਬਿਕ ਪਰਿਵਾਰ ਦੇ ਮੁਖੀ ਆਨ ਲਾਈਨ ਗੇਮਿੰਗ ਦੇ ਗੁਮਰਾਕੁੰਨ ਪ੍ਰਚਾਰ ਵਿੱਚ ਅਜਿਹਾ ਫਸ ਗਿਆ ਕਿ ਸਾਰੀ ਜਾਇਦਾਦ ਗਵਾ ਦਿੱਤੀ।

ਜਿਸ ਦੇ ਬਾਅਦ ਕਾਰੋਬਾਰੀ ਅਮਨ ਗੁਲਾਟੀ ਨੇ ਆਪਣੀ ਢਾਈ ਸਾਲ ਦੀ ਧੀ ਜੀਵਿਕਾ ਅਤੇ ਪੰਜ ਸਾਲ ਦੇ ਧੀ ਜੈਸਿਕਾ ਅਤੇ ਪਤਨੀ ਮੋਨਿਕਾ ਦੇ ਨਾਲ ਸਲਫਾਸ ਖਾ ਲਈ। ਸਲਫਾਸ ਖਾਣ ਦੀ ਵਜ੍ਹਾ ਕਰਕੇ ਪਰਿਵਾਰ ਦੇ ਸਾਰੇ ਮੈਬਰਾਂ ਦੀ ਹਾਲਤ ਗੰਭੀਰ ਹੋ ਗਈ ਜਿਸ ਤੋ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਭ ਤੋ ਪਹਿਲਾਂ ਛੋਟੀ ਫਿਰ ਵੱਡੀ ਧੀ ਅਤੇ ਫਿਰ ਦੋਵੇ-ਪਤੀ ਪਤਨੀ ਦੀ ਵੀ ਮੌਤ ਹੋ ਗਈ।

ਟੀਵੀ ਵਿਗਿਆਪਕ ਨੇ ਚੱਕਰ ਵਿੱਚ ਅਮਨ ਗੁਲਾਟੀ ਪੈ ਗਏ ਸੀ

ਤਲਵੰਡੀ ਭਾਈ ਦੇ ਮੇਨ ਬਜ਼ਾਰ ਵਿੱਚ ਰੇਲਵੇ ਫਾਟਕ ਦੇ ਕੋਲ ਕਿਰਾਨਾ ਕਾਰੋਬਾਰੀ ਅਮਨ ਗੁਲਾਟੀ ਟੀਵੀ ‘ਤੇ ਰੋਜ਼ਾਨਾ ਆਉਣ ਵਾਲੀ ਆਨ ਲਾਈਨ ਗੇਮ ਦਾ ਵਿਗਿਆਪਕ ਵਿੱਚ ਫਸ ਗਏ। ਪਹਿਲਾਂ ਤਾ ਉਨ੍ਹਾਂ ਨੇ ਸਾਰਾ ਪੈਸਾ ਗਵਾ ਦਿੱਤਾ, ਫਿਰ ਭਵਿੱਖ ਹਨੇਰੇ ਵਿੱਚ ਵੇਖਿਆ ਅਤੇ ਪੂਰੇ ਪਰਿਵਾਰ ਦੇ ਮੈਂਬਰਾਂ ਨੇ ਜਾਨ ਦੇ ਦਿੱਤੀ।

ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਈ ਦਿਨਾਂ ਤੋਂ ਅਮਨ ਗੁਲਾਟੀ ਮੋਬਾਈਲ ‘ਤੇ ਆਨ ਲਾਈਨ ਗੇਮ ਖੇਡਦਾ ਸੀ। ਜਿਸ ਵਿੱਚ ਉਹ ਲਗਾਤਾਰ ਪੈਸੇ ਹਾਰ ਰਿਹਾ ਸੀ, ਉਸ ਨੂੰ ਉਮੀਦ ਸੀ ਜਿਸ ਦਿਨ ਕਿਸਮਤ ਨੇ ਸਾਥ ਦਿੱਤਾ ਉਹ ਸਾਰੇ ਪੈਸੇ ਵਸੂਲ ਲਏਗਾ,ਪਰ ਉਹ ਦਿਨ ਕਦੇ ਨਹੀਂ ਆਇਆ। ਵਾਰ-ਵਾਰ ਉਸ ਨੂੰ ਹਾਰ ਮਿਲੀ ਅਤੇ ਸਭ ਕੁਝ ਬਰਬਾਦ ਕਰ ਬੈਠਾ। ਅਮਨ ਗੁਲਾਟੀ ਨੇ ਨਾਸ਼ਤੇ ਦੇ ਦੌਰਾਨ ਸਭ ਤੋਂ ਪਹਿਲਾਂ ਪਤਨੀ ਫਿਰ ਪੰਜ ਅਤੇ ਢਾਈ ਸਾਲ ਦੀ ਧੀ ਨੂੰ ਜ਼ਹਿਰ ਦਿੱਤਾ ਫਿਰ ਆਪ ਵੀ ਜ਼ਹਿਰ ਖਾ ਲਿਆ।

ਆਨਲਾਈਨ ਗੇਮਿੰਗ ਇਕ ਤਰ੍ਹਾਂ ਦੂ ਜੂਆ ਹੈ। ਕਵਾਹਤ ਹੈ ਜੂਆ ਕਿਸੇ ਦਾ ਨਹੀਂ ਹੋਇਆ। ਪਰ ਇਸ ਦਾ ਲਾਲਚ ਅਕਸਰ ਦਿਮਾਗ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਗ਼ਲਤੀ ਨਾਲ ਮਿਲੀ ਇੱਕ ਜਿੱਤ ਅਜਿਹੀ ਉਮੀਦ ਜਗਾ ਦਿੰਦੀ ਹੈ ਕਿ ਸ਼ਖਸ ਆਪਣਾ ਸਾਰਾ ਕੁਝ ਗਵਾ ਦਿੰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਚੱਲ ਦਾ ਹੈ। ਅਮਨ ਗੁਲਾਟੀ ਵੀ ਉਨ੍ਹਾਂ ਲੋਕਾਂ ਵਿੱਚ ਇਕ ਸੀ।