India

ਪਿਕਨਿਕ ਮਨਾਉਣ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ, 12 ਮੌਤਾਂ, 30 ਜ਼ਖ਼ਮੀ

Bus-truck collision in Assam, 12 dead, 30 injured: The accident happened due to fog

ਅਸਾਮ ਦੇ ਗੋਲਾਘਾਟ ‘ਚ ਬੱਸ ਅਤੇ ਟਰੱਕ ਦੀ ਟੱਕਰ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਹੋ ਗਏ। ਇਹ ਭਿਆਨਕ ਹਾਦਸਾ ਬੁੱਧਵਾਰ ਤੜਕੇ ਵਾਪਰਿਆ। ਗੋਲਾਘਾਟ ਦੇ ਐੱਸਪੀ ਰਾਜੇਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਗੋਲਾਘਾਟ ਦੇ ਡੇਰਗਾਂਵ ਨੇੜੇ ਬਲੀਜਾਨ ਇਲਾਕੇ ਵਿਚ ਸਵੇਰੇ 5 ਵਜੇ ਦੇ ਕਰੀਬ ਵਾਪਰਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਬੱਸ ਵਿੱਚ 45 ਲੋਕ ਸਵਾਰ ਸਨ, ਜੋ ਸਵੇਰੇ 3 ਵਜੇ ਅਠਖੇਲੀਆ ਤੋਂ ਬੋਗੀਬੀਲ ਪਿਕਨਿਕ ਲਈ ਰਵਾਨਾ ਹੋਏ ਸਨ। ਇਹ ਹਾਦਸਾ ਡੇਰਗਾਂਵ ਨੇੜੇ ਬਲੀਜਾਨ ਪਿੰਡ ਵਿੱਚ ਵਾਪਰਿਆ, ਜਿੱਥੇ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ।

ਪੁਲਿਸ ਮੁਤਾਬਕ ਹਾਈਵੇਅ ਦਾ ਇੱਕ ਹਿੱਸਾ ਜਿੱਥੇ ਟੱਕਰ ਹੋਈ ਸੀ, ਟੁੱਟ ਗਿਆ ਹੈ। ਇਸ ਕਾਰਨ ਬੱਸ ਉਲਟ ਦਿਸ਼ਾ ਵੱਲ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਅਤੇ ਉਲਟ ਦਿਸ਼ਾ ‘ਚ ਜਾ ਰਹੀ ਬੱਸ ਦੇ ਕਾਰਨ ਆਹਮੋ-ਸਾਹਮਣੇ ਦੀ ਟੱਕਰ ਹੋਈ। ਹਾਲਾਂਕਿ ਹਾਦਸੇ ਦੇ ਪੂਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ।

ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਜੋਰਹਾਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜੋਰਹਾਟ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ 30 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚੋਂ ਕੁਝ ਮਰੀਜ਼ ਗੰਭੀਰ ਜ਼ਖਮੀ ਹਨ।