ਮੁੰਬਈ ( Mumbai ) ਦੇ ਕੁਰਲਾ ‘ਚ ਬੈਸਟ ਬੱਸ ਨੇ ਕਰੀਬ 30 ਲੋਕਾਂ ਨੂੰ ਦਰੜ ਦਿੱਤਾ। ਜਿਸ ਵਿੱਚ ਚਾਰ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਕੁਰਲਾ ਵੈਸਟ ਰੇਲਵੇ ਸਟੇਸ਼ਨ ਰੋਡ ‘ਤੇ ਅੰਬੇਡਕਰ ਨਗਰ ‘ਚ ਵਾਪਰਿਆ। ਬੱਸ ਕੁਰਲਾ ਸਟੇਸ਼ਨ ਤੋਂ ਅੰਧੇਰੀ ਜਾ ਰਹੀ ਸੀ। ਇਹ ਬੈਸਟ ਬੱਸ ਬੀਐਮਸੀ ਦੇ ਅਧੀਨ ਚੱਲਦੀ ਹੈ। ਜ਼ਖਮੀਆਂ ਨੂੰ ਸਿਓਨ ਅਤੇ ਕੁਰਲਾ ਭਾਭਾ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ਿਵ ਸੈਨਾ ਦੇ ਵਿਧਾਇਕ ਦਲੀਪ ਲਾਂਡੇ ਨੇ ਕਿਹਾ, ਕੁਰਲਾ ਸਟੇਸ਼ਨ ਤੋਂ ਨਿਕਲਣ ਵਾਲੀ ਬੱਸ ਦੇ ਬ੍ਰੇਕ ਫੇਲ ਹੋ ਗਏ ਅਤੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਡਰਾਈਵਰ ਘਬਰਾ ਗਿਆ ਅਤੇ ਉਸ ਨੇ ਬ੍ਰੇਕ ਲਗਾਉਣ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ, ਜਿਸ ਨਾਲ ਬੱਸ ਦੀ ਰਫਤਾਰ ਵੱਧ ਗਈ। ਉਹ ਬੱਸ ‘ਤੇ ਕਾਬੂ ਨਾ ਰੱਖ ਸਕਿਆ ਅਤੇ 30-35 ਲੋਕਾਂ ਨੂੰ ਦਰੜ ਦਿੱਤਾ। 4 ਲੋਕਾਂ ਦੀ ਮੌਤ, 4 ਦੀ ਹਾਲਤ ਗੰਭੀਰ ਹੈ।
ਬੱਸ ਹਾਦਸੇ ਤੋਂ ਬਾਅਦ ਚਸ਼ਮਦੀਦ ਗਵਾਹ ਜ਼ੈਦ ਅਹਿਮਦ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਜਾਣ ਲਈ ਆਪਣਾ ਘਰ ਛੱਡ ਰਿਹਾ ਸੀ। ਉਸਨੇ ਬੱਸ ਨੂੰ ਤੇਜ਼ੀ ਨਾਲ ਘੁੰਮਦੇ ਹੋਏ ਦੇਖਿਆ, ਮੈਂ ਮੌਕੇ ‘ਤੇ ਪਹੁੰਚਿਆ ਅਤੇ ਦੇਖਿਆ ਕਿ ਇੱਕ ਬੈਸਟ ਬੱਸ ਨੇ ਪੈਦਲ ਚੱਲਣ ਵਾਲਿਆਂ, ਇੱਕ ਆਟੋਰਿਕਸ਼ਾ ਅਤੇ ਤਿੰਨ ਕਾਰਾਂ ਸਮੇਤ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਮੈਂ ਆਪਣੀਆਂ ਅੱਖਾਂ ਸਾਹਮਣੇ ਕੁਝ ਲਾਸ਼ਾਂ ਦੇਖੀਆਂ।
ਅਸੀਂ ਆਟੋਰਿਕਸ਼ਾ ਵਿੱਚ ਸਵਾਰ ਸਵਾਰੀਆਂ ਨੂੰ ਬਚਾਇਆ ਅਤੇ ਇੱਕ ਹੋਰ ਥ੍ਰੀ-ਵ੍ਹੀਲਰ ਵਿੱਚ ਭਾਭਾ ਹਸਪਤਾਲ ਲੈ ਗਏ। ਮੇਰੇ ਦੋਸਤਾਂ ਨੇ ਵੀ ਜ਼ਖਮੀਆਂ ਨੂੰ ਰਾਹਤ ਪਹੁੰਚਾਉਣ ਵਿਚ ਮਦਦ ਕੀਤੀ।