India Punjab

ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਨਾਲ ਜੰਮੂ ‘ਚ ਵਾਪਰਿਆ ਭਾਣਾ, 10 ਘਰਾਂ ਚ ਵਿਛੇ ਸੱਥਰ, 57 ਦੀ ਹਾਲਤ…

Amritsar to Katra, Jammu, Jammu-Srinagar national highway

ਅੰਮ੍ਰਿਤਸਰ ਤੋਂ ਕਟਰਾ ਜਾ ਰਹੀ ਬੱਸ ਜੰਮੂ ਵਿੱਚ ਇੱਕ ਖੱਡ ਵਿੱਚ ਡਿੱਗ ਗਈ। ਇਸ ਦਰਦਨਾਕ ਹਾਦਸੇ ਕਾਰਨ 10 ਸਵਾਰੀਆਂ ਦੀ ਮੌਤ ਹੋ ਗਈ ਜਦਕਿ 57 ਲੋਕ ਜ਼ਖਮੀ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਇਸ ਤੋਂ ਪਹਿਲਾਂ 7 ਲੋਕਾਂ ਦੀ ਮੌਤ ਅਤੇ 16 ਲੋਕਾਂ ਦੀ ਜ਼ਖਮੀ ਹੋਣ ਦੀ ਖ਼ਬਰ ਆਈ ਸੀ। ਪਰ ਤਾਜ਼ਾ ਅਪਡੇਟ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ ਵੀ ਵੱਧ ਕੇ 57 ਦੱਸ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਝੱਜਰ ਕੋਟਲੀ ‘ਚ ਇਕ ਬੱਸ ਫਿਸਲ ਕੇ ਖੱਡ ‘ਚ ਜਾ ਡਿੱਗੀ। ਇਸ ਭਿਆਨਕ ਹਾਦਸੇ ‘ਚ 10ਲੋਕਾਂ ਦੀ ਮੌਤ ਹੋ ਗਈ ਹੈ।

 

 

ਜੰਮੂ ਦੇ ਡੀਸੀ ਨੇ ਦੱਸਿਆ ਕਿ ਇਹ ਬੱਸ ਉੱਤਰ ਪ੍ਰਦੇਸ਼ (ਯੂਪੀ) ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਕਰੀਬ 16 ਜ਼ਖਮੀ ਯਾਤਰੀਆਂ ਨੂੰ ਜੰਮੂ ਦੇ ਹਸਪਤਾਲ ਭੇਜਿਆ ਗਿਆ ਹੈ। ਦੱਸਿਆ ਗਿਆ ਕਿ ਬੱਸ 75 ਯਾਤਰੀਆਂ ਨੂੰ ਲੈ ਕੇ ਕਟੜਾ ਜਾ ਰਹੀ ਸੀ। ਫਿਰ ਝੱਜਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਕੋਟਲੀ ਦੇ ਕੋਲ ਇਕ ਖੱਡ ‘ਚ ਡਿੱਗ ਗਈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਬਚਾਅ ਕਾਰਜ ‘ਚ ਲੱਗੇ ਸੀਆਰਪੀਐੱਫ ਅਧਿਕਾਰੀ ਅਸ਼ੋਕ ਚੌਧਰੀ ਨੇ ਕਿਹਾ, ‘ਸਵੇਰੇ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਡੀ ਟੀਮ ਤੁਰੰਤ ਹਾਦਸਾਗ੍ਰਸਤ ਵਾਲੀ ਥਾਂ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਟੀਮ ਵੀ ਸਾਡੇ ਨਾਲ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ ਅਤੇ ਬਚਾਅ ਕਾਰਜ ਜਾਰੀ ਹੈ।

ਮੀਡੀਆ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਨੈਸ਼ਨਲ ਹਾਈਵੇਅ 44 ‘ਤੇ ਝੱਜਰ ਕੋਟਲੀ ਕੋਲ ਪਹੁੰਚੀ ਤਾਂ ਬੱਸ ਕੰਟਰੋਲ ਗੁਆ ਬੈਠੀ ਅਤੇ ਖੱਡ ‘ਚ ਜਾ ਡਿੱਗੀ। ਬੱਸ ‘ਚ ਕਰੀਬ 75 ਲੋਕ ਸਵਾਰ ਸਨ। ਇਨ੍ਹਾਂ ‘ਚੋਂ 10 ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀਆਂ ਨੂੰ ਇਲਾਜ ਲਈ ਜੰਮੂ ਭੇਜਿਆ ਗਿਆ ਹੈ।

ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਡਰਾਈਵਰ ਦੀ ਨੀਂਦ ਜਾਂ ਬੱਸ ਦੀ ਤੇਜ਼ ਰਫਤਾਰ ਕਾਰਨ ਬੱਸ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਦੇ ਝੱਜਰ ਕੋਟਲੀ ‘ਚ ਬੱਸ ਹਾਦਸੇ ‘ਚ ਬਿਹਾਰ ਦੇ ਮੂਲ ਨਿਵਾਸੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਹਰੇਕ ਪਰਿਵਾਰ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।