India

ਜੇਬ ‘ਤੇ ਪਿਆ ਬੋਝ, ਮਹੀਨੇ ਦੀ ਸ਼ੁਰੂਆਤ ‘ਚ ਵਧੀਆਂ ਸਿਲੰਡਰ ਦੀਆਂ ਕੀਮਤਾਂ…

Burden on the pocket, cylinder prices increased at the beginning of the month...

ਦਿੱਲੀ : ਮਹਿੰਗਾਈ ਦੀ ਮਾਰ ਨੇ ਆਮ ਲੋਕਾਂ ਦਾ ਜੀਵਨ ਔਖਾ ਕੀਤਾ ਹੋਇਆ ਹੈ ਅਤੇ ਆਮ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਹੁਣ ਮਹੀਨੇ ਦੇ ਪਹਿਲੇ ਦਿਨ ਯਾਨੀ 1 ਨਵੰਬਰ 2023 ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਅੱਜ ਤੋਂ ਹੀ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਲਈ ਹਨ।ਅੱਜ, 1 ਨਵੰਬਰ ਤੋਂ ਦਿੱਲੀ ਵਿੱਚ ਵਪਾਰਕ ਐੱਲ ਪੀ ਜੀ ਸਿਲੰਡਰ ਦੀ ਕੀਮਤ 1833 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ ਅਤੇ ਪਿਛਲੇ ਮਹੀਨੇ 1 ਅਕਤੂਬਰ ਨੂੰ ਇਹ 1731.50 ਰੁਪਏ ਸੀ। ਦਿੱਲੀ ‘ਚ ਅੱਜ ਤੋਂ ਵਪਾਰਕ ਰਸੋਈ ਗੈਸ 101.50 ਰੁਪਏ ਮਹਿੰਗਾ ਹੋ ਗਿਆ ਹੈ।

ਕੋਲਕਾਤਾ ‘ਚ ਐੱਲ.ਪੀ.ਜੀ. ਦੀ ਕੀਮਤ 103.50 ਰੁਪਏ ਵਧ ਕੇ 1943 ਰੁਪਏ ‘ਤੇ ਆ ਗਈ ਹੈ ਜਦਕਿ ਪਿਛਲੇ ਮਹੀਨੇ ਇਸ ਦੀ ਕੀਮਤ 1839.50 ਰੁਪਏ ਸੀ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ‘ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1785.50 ਰੁਪਏ ‘ਤੇ ਆ ਗਈ ਹੈ ਅਤੇ 101.50 ਰੁਪਏ ਮਹਿੰਗਾ ਹੋ ਗਿਆ ਹੈ। ਅਕਤੂਬਰ ਵਿੱਚ ਇਸ ਦੇ ਰੇਟ 1684 ਰੁਪਏ ਸਨ।

ਪਿਛਲੇ ਮਹੀਨੇ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 209 ਰੁਪਏ ਵਧਾ ਕੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਸੀ। ਇਸ ਤੋਂ ਬਾਅਦ ਦਿੱਲੀ ‘ਚ ਵਪਾਰਕ ਸਿਲੰਡਰ ਦੀ ਕੀਮਤ 1731.50 ਰੁਪਏ ‘ਤੇ ਆ ਗਈ।

1 ਨਵੰਬਰ ਨੂੰ ਘਰੇਲੂ ਰਸੋਈ ਗੈਸ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਪੁਰਾਣੀ ਦਰ ‘ਤੇ ਹੀ ਬਰਕਰਾਰ ਹੈ। ਜੇਕਰ ਅਸੀਂ ਦੇਸ਼ ਦੇ ਚਾਰ ਵੱਡੇ ਮੈਟਰੋ ਸ਼ਹਿਰਾਂ ‘ਤੇ ਨਜ਼ਰ ਮਾਰੀਏ ਤਾਂ 14.20 ਕਿੱਲੋ ਦਾ ਘਰੇਲੂ ਗੈਸ ਸਿਲੰਡਰ ਦਿੱਲੀ ‘ਚ 903 ਰੁਪਏ, ਕੋਲਕਾਤਾ ‘ਚ 929 ਰੁਪਏ, ਮੁੰਬਈ ‘ਚ 902.50 ਰੁਪਏ ਅਤੇ ਚੇਨਈ ‘ਚ 918.50 ਰੁਪਏ ‘ਚ ਮਿਲ ਰਿਹਾ ਹੈ।