Khetibadi Punjab

ਬੰਪਰ ਫਸਲ: ਪੰਜਾਬ ਵਿੱਚ ਕਣਕ ਦੀ ਖ਼ਰੀਦ ਸੌ ਲੱਖ ਟਨ ਤੋਂ ਪਾਰ

ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਕਣਕ ਦੀ ਆਮਦ 100 ਲੱਖ ਟਨ ਨੂੰ ਪਾਰ ਕਰ ਗਈ ਹੈ ਜਦੋਂਕਿ ਹੁਣ ਮੰਡੀਆਂ ’ਚ ਕਣਕ ਦੀ ਆਮਦ ਮੱਠੀ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਐਤਕੀਂ 124 ਲੱਖ ਟਨ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਸੀ ਪਰ ਮੰਡੀਆਂ ’ਚ ਪ੍ਰਾਈਵੇਟ ਖ਼ਰੀਦ ਦੇ ਰੁਝਾਨ ਨੂੰ ਦੇਖਦਿਆਂ ਸਰਕਾਰੀ ਟੀਚੇ ਪ੍ਰਭਾਵਿਤ ਹੋਣੇ ਸੁਭਾਵਕ ਹਨ। ਇਸ ਵਾਰ ਕਣਕ ਦਾ ਸੀਜ਼ਨ ਲੰਬਾ ਨਹੀਂ ਚੱਲੇਗਾ। ਵਾਢੀ ਦੌਰਾਨ ਵੀ ਮੌਸਮ ਜ਼ਿਆਦਾ ਹਿੱਸਿਆ ਵਿੱਚ ਅਨੁਕੂਲ ਹੀ ਰਿਹਾ ਹੈ।

ਖ਼ਰੀਦੀ ਜਾ ਚੁੱਕੀ ਹੈ। ਪੰਜਾਬ ਸਰਕਾਰ ਇਸ ਗੱਲੋਂ ਧਰਵਾਸ ਵਿੱਚ ਹੈ ਕਿ ਹਾੜ੍ਹੀ ਦੇ ਖ਼ਰੀਦ ਸੀਜ਼ਨ ਵਿੱਚ ਕਿਸਾਨਾਂ ਦੀ ਖ਼ਰੀਦ ਕੇਂਦਰਾਂ ਵਿੱਚ ਖੱਜਲ-ਖੁਆਰੀ ਨਹੀਂ ਹੋਈ ਹੈ। ਇੰਨਾ ਜ਼ਰੂਰ ਹੈ ਕਿ ਹੁਣ ਮੰਡੀਆਂ ’ਚੋਂ ਕਣਕ ਦੀ ਚੁਕਾਈ ਦਾ ਮਸਲਾ ਖੜ੍ਹਾ ਹੋ ਗਿਆ ਹੈ।

ਮੰਡੀਆਂ ਵਿੱਚ ਰੋਜ਼ਾਨਾ ਕਣਕ ਦੀ ਆਮਦ ਪੰਜ ਤੋਂ ਛੇ ਲੱਖ ਟਨ ਦਰਮਿਆਨ ਰਹਿ ਗਈ ਹੈ। ਕਣਕ ਦਾ ਝਾੜ ਇਸ ਵਾਰ ਚੰਗਾ ਹੈ ਅਤੇ ਸਰਦੇ-ਪੁੱਜਦੇ ਕਿਸਾਨ ਐਤਕੀਂ ਘਰਾਂ ਵਿੱਚ ਕਣਕ ਭੰਡਾਰ ਕਰ ਰਹੇ ਹਨ। ਕੌਮੀ ਬਾਜ਼ਾਰ ਵਿੱਚ ਕਣਕ ਦੇ ਭਾਅ ਉੱਚੇ ਰਹਿਣ ਦਾ ਅਨੁਮਾਨ ਹੈ।

ਮੰਡੀਆਂ ਵਿੱਚ ਇਸ ਵੇਲੇ 57.52 ਫ਼ੀਸਦੀ ਫ਼ਸਲ ਚੁਕਾਈ ਦੀ ਉਡੀਕ ਵਿੱਚ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਇਕਦਮ ਫ਼ਸਲ ਆਉਣ ਕਰ ਕੇ ਚੁਕਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਅਧਿਕਾਰੀ 97 ਫ਼ੀਸਦੀ ਖ਼ਰੀਦ ਕੀਤੀ ਫ਼ਸਲ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਵੀ ਕਰਦੇ ਹਨ।