ਗੁਰਦਾਸਪੁਰ ਦੇ ਸ਼੍ਰੀਹਰਗੋਬਿੰਦਪੁਰ ‘ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਫਾਇਰਿੰਗ ਹੋਈ। ਗੋਲੀ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਂਕ ਦੇ ਨਜ਼ਦੀਕ ਦੋ ਧਿਰਾਂ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ।
ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ ਦੋ ਧਿਰਾਂ ਵਿਚ ਗੋਲੀਆਂ ਚੱਲੀਆਂ।
ਜਿਸ ਵਿੱਚ ਤਕਰੀਬਨ ਅੱਠ ਤੋਂ 10 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਵਿਠਵਾਂ, ਸ਼ਮਸ਼ੇਰ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਵਿਠਵਾਂ, ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਪਿੰਡ ਮੂੜ, ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਵਿਠਵਾਂ ਇਹ ਚਾਰ ਵਿਅਕਤੀਆਂ ਦੀ ਹੁਣ ਤੱਕ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਪੁੱਤਰ ਤਰਸੇਮ ਸਿੰਘ, ਕੁਲਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ, ਨਿਸ਼ਾਨ ਸਿੰਘ ਪੁੱਤਰ ਦਵਿੰਦਰ ਸਿੰਘ ਨਵਿੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ, ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ, ਸੁਰਿੰਦਰ ਸਿੰਘ ਪੁੱਤਰ ਧੂਮਾ ਸਿੰਘ ਇਹ ਇਲਾਜ ਅਧੀਨ ਹਨ। ਇਸ ਮੌਕੇ ‘ਤੇ ਡੀਐਸ ਪੀ ਰਜੇਸ਼ ਕੱਕੜ ਅਤੇ ਐਸਐਚਓ ਸਤਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ‘ਤੇ ਤਫਤੀਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮੌਕੇ ਤੇ ਰਜੇਸ਼ ਕੱਕੜ ਡੀਐਸਪੀ ਅਤੇ ਐਸਐਚ ਓ ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਦੌਰਾਨ ਪੁਲਿਸ ਨੂੰ 11 ਜਿੰਦਾ ਰਾਊਂਡ ਬਾਰਾ ਬੋਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ।