ਬਰਨਾਲਾ ਜ਼ਿਲ੍ਹੇ ਦੇ ਪਿੰਡ ਹੰਡਿਆਇਆ ਵਿੱਚ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਪੁਲਿਸ ਅਤੇ ਨਗਰ ਪੰਚਾਇਤ ਨੇ ਸਾਂਝੇ ਤੌਰ ’ਤੇ ਨਸ਼ਾ ਤਸਕਰ ਮਾਂ-ਪੁੱਤ, ਗੌਰਾ ਸਿੰਘ ਅਤੇ ਅਮਰਜੀਤ ਕੌਰ, ਦੇ ਘਰ ’ਤੇ ਬੁਲਡੋਜ਼ਰ ਚਲਾ ਕੇ ਨਾਜਾਇਜ਼ ਉਸਾਰੀ ਢਾਹ ਦਿੱਤੀ। ਦੋਸ਼ ਹੈ ਕਿ ਇਨ੍ਹਾਂ ਨੇ ਨਸ਼ਿਆਂ ਦੇ ਪੈਸੇ ਨਾਲ ਪੰਚਾਇਤੀ ਜ਼ਮੀਨ ’ਤੇ ਇਮਾਰਤ ਬਣਾਈ ਸੀ। ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਮੌਕੇ ’ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਗੌਰਾ ਸਿੰਘ ਅਤੇ ਅਮਰਜੀਤ ਕੌਰ ਵਿਰੁੱਧ ਐਨਡੀਪੀਐਸ ਦੇ 16 ਮਾਮਲੇ ਦਰਜ ਹਨ। ਗੌਰਾ ਸਿੰਘ ਜੇਲ੍ਹ ਵਿੱਚ ਹੈ, ਜਦਕਿ ਅਮਰਜੀਤ ਕੌਰ ਜ਼ਮਾਨਤ ’ਤੇ ਹੈ। ਗੌਰਾ ਸਿੰਘ ਦੇ ਦੋ ਭਰਾਵਾਂ ਵਿਰੁੱਧ ਵੀ ਆਬਕਾਰੀ ਮਾਮਲੇ ਦਰਜ ਹਨ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਐਸਐਸਪੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਦੀ ਸੂਚਨਾ ਪੁਲਿਸ ਨੂੰ ਦੇਣ, ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।