ਬਿਉਰੋ ਰਿਪੋਰਟ: ਇਸ ਵਾਰ ਬਜਟ ਵਿੱਚ ਕੁਝ ਹੀ ਚੀਜ਼ਾਂ ਸਸਤੀਆਂ ਜਾਂ ਮਹਿੰਗੀਆਂ ਹੋਈਆਂ ਹਨ। ਸਰਕਾਰ ਨੇ 1 ਜੁਲਾਈ 2017 ਨੂੰ ਦੇਸ਼ ਭਰ ਵਿੱਚ ਜੀਐਸਟੀ ਲਾਗੂ ਕੀਤਾ ਸੀ, ਜਿਸ ਤੋਂ ਬਾਅਦ ਬਜਟ ਵਿੱਚ ਸਿਰਫ਼ ਕਸਟਮ ਤੇ ਐਕਸਾਈਜ਼ ਡਿਊਟੀ ਵਧਾਈ ਜਾਂ ਘਟਾਈ ਗਈ ਸੀ। ਡਿਊਟੀ ਵਿੱਚ ਵਾਧੇ ਅਤੇ ਕਮੀ ਦਾ ਵਸਤੂਆਂ ਦੀਆਂ ਕੀਮਤਾਂ ’ਤੇ ਅਸਿੱਧਾ ਪ੍ਰਭਾਵ ਪੈਂਦਾ ਹੈ।
ਇਸ ਲਈ ਇਸ ਵਾਰ ਸਰਕਾਰ ਨੇ ਮੋਟੇ ਤੌਰ ’ਤੇ 7 ਵਸਤਾਂ ’ਤੇ ਕਸਟਮ ਡਿਊਟੀ ਘਟਾ ਦਿੱਤੀ ਹੈ ਅਤੇ 2 ਵਸਤੂਆਂ ’ਤੇ ਡਿਊਟੀ ਵਧਾ ਦਿੱਤੀ ਹੈ। ਇਸ ਕਾਰਨ ਲਗਭਗ 7 ਉਤਪਾਦ ਸਸਤੇ ਅਤੇ 2 ਉਤਪਾਦ ਮਹਿੰਗੇ ਹੋ ਸਕਦੇ ਹਨ।
ਆਓ ਇਨ੍ਹਾਂ ਉਤਪਾਦਾਂ ਬਾਰੇ ਤਫ਼ਸੀਲ ਨਾਲ ਜਾਣਦੇ ਹਾਂ –
ਸਸਤੇ ਹੋਏ ਸਾਮਾਨ
- ਮੋਬਾਈਲ ਫ਼ੋਨ ਤੇ ਚਾਰਜਰ 15 ਫ਼ੀਸਦੀ ਸਸਤੇ ਹੋਏ ਹਨ। ਮੋਬਾਈਲ ਫ਼ੋਨਜ਼ ਤੇ ਇਨ੍ਹਾਂ ਦੇ ਪੁਰਜਿਆਂ ’ਤੇ ਕਸਟਮ ਡਿਊਟੀ ਘਟਾ ਦਿੱਤੀ ਹੈ।
- ਸੋਨੇ ਤੇ ਚਾਂਦੀ ਉੱਤੇ ਵੀ ਕਸਟਮ ਡਿਊਟੀ ਘਟਾ ਦਿੱਤੀ ਹੈ, ਇਸ ਲਈ ਸੋਨਾ ਤੇ ਚਾਂਦੀ 6 ਫ਼ੀਸਦੀ ਸਸਤੇ ਹੋ ਸਕਦੇ ਹਨ।
- ਪਲੇਟਿਨਮ ’ਤੇ ਕਸਟਮ ਡਿਊਟੀ ਘਟਣ ਨਾਲ ਇਹ ਵੀ 6.4% ਸਸਤਾ ਹੋ ਸਕਦਾ ਹੈ।
- ਕੈਂਸਰ ਦੀ ਬਿਮਾਰੀ ਦੀਆਂ 3 ਦਵਾਈਆਂ ਸਸਤੀਆਂ ਹੋਈਆਂ ਹਨ। ਇਨ੍ਹਾਂ 3 ਦਵਾਈਆਂ ਤੋਂ ਡਿਊਟੀ ਹਟਾ ਦਿੱਤੀ ਗਈ ਹੈ।
- ਬਿਜਲੀ ਦਾ ਸਾਮਾਨ ਸਸਤਾ ਹੋਇਆ ਹੈ ਕਿਉਂਕਿ ਆਕਸੀਜਨ ਮੁਕਤ ਕਾਪਰ ’ਤੇ ਡਿਊਟੀ ਘਟਾ ਦਿੱਤੀ ਗਈ ਹੈ।
- ਸੋਲਰ ਪੈਨਲ ਸਸਤੇ ਹੋਏ ਹਨ। ਸੋਲਰ ਪੈਨਲ ਦੀ ਮੈਨੁਫੈਕਚੁਰਿੰਗ ਨਾਲ ਸਬੰਧਿਤ ਸਾਮਾਨ ’ਤੇ ਛੋਟ ਦਿੱਤੀ ਗਈ ਹੈ।
- 25 ਦੁਰਲੱਭ ਖਣਿਜਾਂ (ਮਿਨਰਲਜ਼) ’ਤੇ ਡਿਊਟੀ ਘਟਣ ਨਾਲ ਇਹ ਸਸਤੇ ਹੋਏ ਹਨ।
- ਫਿਸ਼ ਫੀਡ ’ਤੇ ਕਸਟਮ ਡਿਊਟੀ ਘਟਣ ਨਾਲ ਇਹ 5 ਫ਼ੀਸਦੀ ਸਸਤੀ ਹੋਈ ਹੈ।
ਮਹਿੰਗੇ ਹੋਏ ਸਾਮਾਨ
- ਟੈਲੀਕਾਮ ਨਾਲ ਸਬੰਧਿਤ ਸਾਮਾਨ ’ਤੇ ਬੇਸਿਕ ਡਿਊਟੀ 10 ਫੀਸਦੀ ਤੋਂ 15 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਾਮਾਨ 15 ਫੀਸਦੀ ਮਹਿੰਗਾ ਹੋ ਗਿਆ ਹੈ।
- ਇਸ ਦੇ ਫਲਸਰੂਪ ਪਲਾਸਟਿਕ ਦੇ ਉਤਪਾਦ 25 ਫੀਸਦੀ ਮਹਿੰਗੇ ਹੋ ਸਕਦੇ ਹਨ।
ਬਜਟ ਨਾਲ ਸਬੰਧਿਤ ਹੋਰ ਖ਼ਬਰਾਂ –
‘ਮੋਦੀ ਸਰਕਾਰ ਤੀਜੀ ਵਾਰ ਬਣਾਉਣ ਵਾਲੇ ਸੂਬਿਆਂ ਨੂੰ 74 ਹਜ਼ਾਰ ਕਰੋੜ ਦੇ ਗਫ਼ੇ,ਪੰਜਾਬ ਦੇ ਹੱਥ ਖਾਲੀ’ !