ਬਿਉਰੋ ਰਿਪੋਰਟ – ਕੇਂਦਰੀ ਬਜਟ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਟੈਕਸ ਵਿੱਚ ਰਾਹਤ ਮਿਲੀ ਹੈ,ਪਰ ਇਹ ਰਾਹਤ ਨਵੇਂ ਰਿਜੀਮ ਦੇ ਤਹਿਤ ਟੈਕਸ ਭਰਨ ਵਾਲਿਆਂ ਨੂੰ ਹੈ ਜਿਹੜੇ ਲੋਕ ਪੁਰਾਣੇ ਰਿਜੀਮ ਦੇ ਜ਼ਰੀਏ ਟੈਕਸ ਭਰਦੇ ਹਨ ਉਨ੍ਹਾਂ ਲਈ ਰਾਹਤ ਨਹੀਂ ਹੈ । ਉਨ੍ਹਾਂ ਦੇ ਸਲੈਬ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ ।
ਨਵੇਂ ਟੈਕਸ ਰਿਜੀਮ ਵਿੱਚ ਸਟੈਂਡਰਨ ਡਿਡਕਸ਼ਨ 50 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਕਰ ਦਿੱਤੀ ਗਈ ਹੈ । ਯਾਨੀ ਨਵਾਂ ਟੈਕਸ ਰਿਜੀਮ ਚੁਣਨ ਵਾਲਿਆਂ ਨੂੰ 7 ਲੱਖ 75 ਹਜ਼ਾਰ ਤੱਕ ਦੀ ਆਮਦਨ ਤੱਕ ਇਨਕਮ ਟੈਕਸ ਫ੍ਰੀ ਹੈ । ਯਾਨੀ ਲੋਕਾਂ ਨੂੰ 17,500 ਰੁਪਏ ਦਾ ਫਾਇਦਾ ਹੋਵੇਗਾ । ਨਿਊ ਟੈਕਸ ਰਿਜੀਮ ਵਿੱਚ ਨਵੇਂ ਸਲੈਬ ਵੀ ਜੋੜੇ ਗਏ ਹਨ ।
INCOME TAX ਦੀ ਨਵੀਂ ਰਿਜੀਮ ‘ਚ ਬਦਲਾਅ
0-3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ
3-7 ਲੱਖ ਰੁਪਏ ਦੀ ਆਮਦਨ ਤੇ 5% ਟੈਕਸ
7-10 ਲੱਖ ਰੁਪਏ ਦੀ ਆਮਦਨ ‘ਤੇ 10% ਟੈਕਸ
10-12 ਲੱਖ ਰੁਪਏ ਦੀ ਆਮਦਨ ‘ਤੇ 15% ਟੈਕਸ
15 ਲੱਖ ਤੋਂ ਵੱਧ ਆਮਦਨ ‘ਤੇ 30% ਟੈਕਸ