The Khalas Tv Blog Punjab ‘ਪੰਜਾਬ ‘ਚ 13 ਸੀਟਾਂ ‘ਤੇ ਇਕੱਲੇ BSP ਚੋਣ ਲੜੇਗੀ’! ਅਕਾਲੀ ਦਲ ‘ਤੇ ਵੱਡਾ ਇਲਜ਼ਾਮ
Punjab

‘ਪੰਜਾਬ ‘ਚ 13 ਸੀਟਾਂ ‘ਤੇ ਇਕੱਲੇ BSP ਚੋਣ ਲੜੇਗੀ’! ਅਕਾਲੀ ਦਲ ‘ਤੇ ਵੱਡਾ ਇਲਜ਼ਾਮ

ਬਿਉਰੋ ਰਿਪੋਰਟ : ਪੰਜਾਬ ਵਿੱਚ BSP ਅਤੇ ਅਕਾਲੀ ਦਲ (Akali dal ) ਵਿੱਚ ਗਠਜੋੜ ਹੁਣ ਸਿਰਫ਼ ਰਸਮੀ ਰਹਿ ਗਿਆ ਹੈ । ਪੰਜਾਬ ਬੀਐੱਸਪੀ (BSP) ਦੇ ਜਨਰਲ ਸਕੱਤਰ ਡਾਕਟਰ ਮਖਨ ਸਿੰਘ (Makhan singh ) ਨੇ ਸੂਬੇ ਦੀਆਂ 13 ਲੋਕਸਭਾ ਸੀਟਾਂ (Loksabha Election) ‘ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਪਿਛਲੇ 6 ਮਹੀਨੇ ਤੋਂ ਅਕਾਲੀ ਦਲ ਨੇ BSP ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਹੈ । ਜਨਰਲ ਸਕੱਤਰ ਮਖਨ ਸਿੰਘ ਨੇ ਕਿਹਾ ਇਸ ਤੋਂ ਸਾਫ ਹੈ ਕਿ ਅਕਾਲੀ ਦਲ ਲੋਕਸਭਾ ਚੋਣਾਂ ਤੋਂ ਪਹਿਲਾਂ ਖੁਫ਼ਿਆ ਤਰੀਕੇ ਦੇ ਨਾਲ ਬੀਜੇਪੀ (BJP) ਨਾਲ ਮੁੜ ਤੋਂ ਗਠਜੋੜ ਕਰਨ ਦੇ ਲਈ ਗੱਲਬਾਤ ਕਰ ਰਿਹਾ ਹੈ । ਉਨ੍ਹਾਂ ਕਿਹਾ ਲੋਕਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ਨੂੰ ਲੈਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਕਦੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਇਸ ਤੋਂ ਪੰਜਾਬ ਦੇ BSP ਸੂਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ (Jasbir singh Garhi) ਨੇ ਇਸ਼ਾਰਿਆਂ ਵਿੱਚ ਅਕਾਲੀ ਦਲ ‘ਤੇ ਸਵਾਲ ਚੁੱਕੇ ਸਨ ।

‘ਬਹੁਤੇ ਘਰਾਂ ਦਾ ਪ੍ਰਹੁਣਾ ਭੁੱਖ ਰਹਿ ਜਾਂਦਾ ਹੈ’

ਪੰਜਾਬ ਬੀਐੱਮਸਪੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਬੀਤੇ ਦਿਨ ਵੱਡਾ ਬਿਆਨ ਦਿੰਦੇ ਹੋਏ ਅਕਾਲੀ ਦਲ ਨੂੰ ਵੱਡੀ ਨਸੀਹਤ ਦਿੱਤੀ ਸੀ। ਉਨ੍ਹਾਂ ਕਿਹਾ ਸੀ ‘ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ,ਗਠਜੋੜ ਤਾਲਮੇਲ ਨਾਲ ਅੱਗੇ ਵਧਦਾ ਹੈ’ । ਗੜ੍ਹੀ ਨੇ ਕਿਹਾ ਸੀ ਲੋਕਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਜੇਕਰ ਕਾਂਗਰਸ,ਆਪ ਨੂੰ ਹਰਾਉਣਾ ਹੈ ਤਾਂ ਆਪਣੀ ਰਣਨੀਤੀ ਤੈਅ ਕਰਨੀ ਹੋਵੇਗੀ। ਗੜ੍ਹੀ ਦੀ ਗੱਲ ਵਿੱਚ ਇਸ ਲਈ ਵੀ ਦਮ ਹੈ,ਕਿਉਂਕਿ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਬੀਜੇਪੀ ਦੇ ਇਕੱਲੇ ਚੋਣ ਲੜਨ ਦਾ ਬਿਆਨ ਦਿੰਦੇ ਸਨ ਪਰ ਹੁਣ ਉਨ੍ਹਾਂ ਨੂੰ ਜਦੋਂ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਗੇਂਦ ਹਾਈਕਮਾਨ ਦੇ ਪਾਲੇ ਵਿੱਚ ਸੁੱਟ ਦਿੰਦੇ ਹਨ ।

ਉਧਰ ਅਕਾਲੀ ਦਲ ਦੇ ਵੱਲੋਂ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਜਸਬੀਰ ਸਿੰਘ ਗੜ੍ਹੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਦੋਵੇ ਪਾਰਟੀਆਂ ਦੇ ਵਿਚਾਲੇ ਗਠਜੋੜ ਦਿੱਲੀ ਤੋਂ ਹੋਇਆ ਹੈ। ਉਨ੍ਹਾਂ ਨੂੰ ਆਪਣੀ ਦਿੱਲੀ ਦੀ ਲੀਡਰਸ਼ਿੱਪ ਨਾਲ ਗੱਲ ਕਰਨੀ ਚਾਹੀਦੀ ਹੈ । ਅਕਾਲੀ ਦਲ ਵੱਲੋਂ ਫੈਸਲਾ ਲੈਣ ਦਾ ਅਖਤਿਆਰ ਸੁਖਬੀਰ ਸਿੰਘ ਬਾਦਲ ਨੂੰ ਹੈ ਜਦਕਿ ਬੀਐੱਸਪੀ ਵੱਲੋਂ ਫੈਸਲਾ ਲੈਣ ਦਾ ਅਧਿਕਾਰ ਮਾਇਆਵਤੀ ਕੋਲ ਹੈ । ਉਨ੍ਹਾਂ ਨੇ ਗੜ੍ਹੀ ਦੇ ਪ੍ਰਾਹੁਣਾ ਸ਼ਬਦ ਦਾ ਵੀ ਜਵਾਬ ਦਿੱਤਾ,ਕਲੇਰ ਨੇ ਕਿਹਾ ਅਕਾਲੀ ਦਲ ਸੂਬੇ ਦੀ ਪਾਰਟੀ ਹੈ ਜਦਕਿ BJP,BSP,AAP ਅਤੇ ਕਾਂਗਰਸ ਪ੍ਰਾਹੁਣਾ ਪਾਰਟੀਆਂ ਹਨ ।

2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ BSP ਅਤੇ ਅਕਾਲੀ ਦਲ ਦੇ ਵਿਚਾਲੇ ਗਠਜੋੜ ਹੋਇਆ ਸੀ। ਦੋਵਾਂ ਨੇ ਮਿਲ ਕੇ ਚੋਣ ਲੜੀ ਸੀ। ਅਕਾਲੀ ਦਲ ਦੇ 3 ਅਤੇ BSP ਦੇ ਇੱਕ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਪਾਰਟੀਆਂ ਨੇ ਨੇ ਜਲੰਧਰ ਅਤੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਮਿਲ ਕੇ ਲੜੀ ਸੀ ।

Exit mobile version