India Punjab

ਕਰੋਨਾਵਾਇਰਸ : BSF ਨੇ ਆਮ ਲੋਕਾਂ ਲਈ ਬੰਦ ਕੀਤੀ ਰਟਰੀਟ ਸੈਰੇਮਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਮਾ ਸੁਰੱਖਿਆ ਬਲ (BSF) ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਬੀਐੱਸਐੱਫ ਨੂੰ ਰੀਟਰੀਟ ਸਮਾਰੋਹ ਬਾਰੇ ਫੈਸਲਾ ਲੈਣ ਲਈ ਕਿਹਾ ਸੀ।

ਇੰਨਾ ਹੀ ਨਹੀਂ ਬੀਐੱਸਐੱਫ ਨੂੰ ਦੋ ਵਿਕਲਪ ਦਿੱਤੇ ਗਏ ਸਨ। ਪਹਿਲੇ ਵਿਕਲਪ ਵਿੱਚ ਬੀਐਸਐਫ 700 ਲੋਕਾਂ ਦੇ ਨਾਲ ਰੀਟਰੀਟ ਸਮਾਰੋਹ ਨੂੰ ਜਾਰੀ ਰੱਖ ਸਕਦੀ ਸੀ। ਦੂਜੇ ਵਿਕਲਪ ਵਿੱਚ BSF ਗੈਲਰੀ ਦੀ ਸਮਰੱਥਾ ਦੇ 50 ਪ੍ਰਤੀਸ਼ਤ ਦੇ ਨਾਲ ਰੀਟਰੀਟ ਸਮਾਰੋਹ ਨੂੰ ਜਾਰੀ ਰੱਖ ਸਕਦੀ ਸੀ। ਪਰ ਬੀਐਸਐਫ ਨੇ ਇਸ ਸਮੇਂ ਰੀਟਰੀਟ ਸਮਾਰੋਹ ਨੂੰ ਬੰਦ ਕਰਨ ਦਾ ਫੈਸਲਾ ਕੀਤਾ।