Punjab

ਨਜਾਇਜ਼ ਸਬੰਧ ਪਏ ਜੀਜਾ ਸਾਲੀ ਨੂੰ ਮਹਿੰਗੇ, ਹੋਈ ਵੱਡੀ ਵਾਰਦਾਤ

ਫਤਿਹਾਬਾਦ ਦੇ ਪਿੰਡ ਚਾਂਦਪੁਰੀ ਵਿੱਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਜੀਜਾ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਵੱਲੋਂ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਦੇ ਲੰਬੇ ਸਮੇਂ ਤੋਂ ਨਜਾਇਜ਼ ਸਬੰਧ ਸਨ। ਇਹ ਦੋਵੇਂ ਪਿਛਲੇ ਕਈ ਦਿਨਾਂ ਤੋਂ ਫਰਾਰ ਸਨ।

ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਗਸੀਰ ਸਿੰਘ ਦਾ ਵਿਆਹ ਚਾਂਦਪੁਰ ਨਿਵਾਸੀ ਹਰਪ੍ਰੀਤ ਕੌਰ ਉਰਫ ਕਿਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਗਸੀਰ ਨੇ ਆਪਣੇ ਸਾਲੇ ਜਸਵਿੰਦਰ ਸਿੰਘ ਦੀ ਪਤਨੀ ਮੂਰਤੀ ਕੌਰ ਨਾਲ ਨਜਾਇਜ਼ ਸਬੰਧ ਲਏ। ਇਸ ਦੀ ਜਾਣਕਾਰੀ ਜਸਵਿੰਦਰ ਨੂੰ ਮਿਲਣ ਤੋਂ ਬਾਅਦ ਉਸ ਨੇ ਕਈ ਵਾਰ ਦੋਵੇਂ ਪਰਿਵਾਰਾਂ ਨੂੰ ਸਮਝਾਇਆ ਪਰ ਕਿਸੇ ਨੇ ਵੀ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮਿਲੀ ਜਾਣਕਾਰੀ ਮੁਤਾਬਕ ਜਗਸੀਰ ਤੇ ਮੂਰਤੀ ਪਿਛਲੇ 12 ਦਿਨਾਂ ਤੋਂ ਘਰੋਂ ਭੱਜੇ ਹੋਏ ਸੀ। ਉਨ੍ਹਾਂ ਦੀ ਲਾਸ਼ਾਂ ਖੇਤ ’ਚ ਖੂਨ ਨਾਲ ਲੱਥਪੱਥ ਹਾਲਤ ‘ਚ ਪਈਆਂ ਮਿਲੀਆਂ। ਉਨ੍ਹਾਂ ਦੇ ਬੈਗ ਵਿੱਚੋਂ ਨਾਂਦੇੜ ਸਾਹਿਬ ਤੋਂ ਦਿੱਲੀ ਲਈ ਰੇਲ ਦੀ ਟਿਕਟ ਮਿਲੀ ਹੈ।

ਜਸਵਿੰਦਰ ਦੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਦੀ ਲਾਸ਼ਾਂ ਖੂਨ ਨਾਲ ਲੱਥਪੱਥ ਪਾਇਆ ਗਈਆਂ ਹਨ।

ਇਹ ਵੀ ਪੜ੍ਹੋ –  ਧਰਮਕੋਟ ‘ਚ ਵਾਪਰੀ ਅਨੋਖੀ ਘਟਨਾ, ਕਤਲ ਹੋਈ ਔਰਤ ਹੋਈ ਜਿਊਂਦਾ