The Khalas Tv Blog India ਕੀ ਤੁਹਾਡਾ ਬੱਚਾ ਤਾਂ ਅਜਿਹੀ ਖੇਡਾਂ ਨਹੀਂ ਖੇਡਦਾ ? ਖੇਡ ਦਾ ਹੈ ਤਾਂ ਉਸ ਨੂੰ ਸਮਝਾਉ !
India

ਕੀ ਤੁਹਾਡਾ ਬੱਚਾ ਤਾਂ ਅਜਿਹੀ ਖੇਡਾਂ ਨਹੀਂ ਖੇਡਦਾ ? ਖੇਡ ਦਾ ਹੈ ਤਾਂ ਉਸ ਨੂੰ ਸਮਝਾਉ !

ਬਿਉਰੋ ਰਿਪੋਰਟ : ਛੋਟੇ ਭਰਾ-ਭੈਣ ਨੂੰ ਲੈਕੇ ਅਸੀਂ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ,ਉਹ ਬਹੁਤ ਦਰਦਨਾਕ ਹੈ । ਪਰ ਇਹ ਹਰ ਇੱਕ ਘਰ ਲਈ ਵੱਡਾ ਸਬਕ ਹੈ,ਮਾਪਿਆਂ ਨੂੰ ਅਲਰਟ ਕਰਨ ਵਾਲੀ । ਖਬਰ ਰਾਜਸਥਾਨ ਦੇ ਬਾੜਮੇਲ ਤੋਂ ਹੈ ਜਿੱਥੇ ਖੇਡ ਦੇ ਖੇਡ ਦੇ 11 ਅਤੇ 8 ਸਾਲ ਦੀ ਭੈਣ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਦੀ ਵਜ੍ਹਾ ਕਰਕੇ ਦੋਵੇ ਦੁਨੀਆ ਤੋਂ ਚੱਲੇ ਗਏ । ਦਰਅਸਲ 11 ਸਾਲ ਸਾਲ ਦਾ ਰਵਿੰਦਰ ਕੁਮਾਰ ਅਤੇ ਉਸ ਦੀ 8 ਸਾਲ ਦੀ ਭੈਣ ਮੋਨਿਆ ਲੁੱਕਣ ਦੇ ਲਈ ਲੋਹੇ ਦੇ ਟਰੰਕ ਵਿੱਚ ਵੜ ਗਏ,ਜਿਵੇਂ ਹੀ ਉਨ੍ਹਾਂ ਨੇ ਡੱਕਨ ਬੰਦ ਕੀਤਾ ਉੱਤੋਂ ਕੁੰਡੀ ਲੱਗ ਗਈ । ਘਰ ਵਿੱਚ ਕੋਈ ਹੈ ਹੀ ਨਹੀਂ ਸੀ ਬੱਚਿਆਂ ਨੇ ਕਾਫੀ ਦੇਰ ਡੱਕਨ ਖੋਲਣ ਦੀ ਕੋਸ਼ਿਸ਼ ਕੀਤੀ,ਪਰ ਉਹ ਕਾਮਯਾਬ ਨਹੀਂ ਹੋ ਸਕੇ, ਦੋਵੇ ਚੀਖ ਮਾਰਦੇ ਰਹੇ,ਅਖੀਰ ਵਿੱਚ ਦੋਵਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ।

ਮਾਂ ਪਿਉ ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਨੇ ਭੈਣ-ਭਰਾਵਾਂ ਨੂੰ ਤਲਾਸ਼ਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਜ਼ਰ ਨਹੀਂ ਆਏ । ਟਰੰਕ ਖੋਲਿਆ ਤਾਂ ਬੱਚੇ ਬੇਸੁੱਧ ਸਨ । ਮਾਪਿਆਂ ਨੇ ਸਮਝਿਆ ਬੱਚੇ ਬੇਹੋਸ਼ ਹਨ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਘਟਨਾ ਬਾੜਮੇਲ ਦੇ ਗਡਾਰਾਰੋਡ ਸਥਿਤ ਪਨੇਲਾ ਪਿੰਡ ਦੀ ਹੈ ।

ਜਿਸ ਟਰੰਕ ਵਿੱਚ ਬੱਚਿਆਂ ਦੀ ਮੌਤ ਹੋਈ ਉਸ ਨੂੰ ਗੁਆਂਢ ਵਿੱਚ ਰਹਿਣ ਵਾਲੇ ਸ਼ਖਸ ਨੇ ਹੀ ਬਣਾਇਆ ਸੀ । ਟਰੰਕ ਨਵਾਂ ਸੀ ਸਮਾਨ ਹਾਲੀ ਰੱਖਿਆ ਨਹੀਂ ਸੀ । 2 ਵਜੇ ਸਕੂਲ ਤੋਂ ਆਉਂਦੇ ਹੀ ਦੋਵੇ ਭੈਣ-ਭਰਾ ਖੇਡਣ ਦੇ ਮਕਸਦ ਨਾਲ ਉਸ ਵਿੱਚ ਵੜ ਗਏ। ਮਾਂ ਅਤੇ ਪਿਤਾ ਖੇਤ ਵਿੱਚ ਕੰਮ ਕਰਨ ਦੇ ਲਈ ਗਏ ਸਨ । ਦੋਵੇ ਪਤੀ-ਪਤਨੀ 6 ਵਜੇ ਘਰ ਆਏ 4 ਘੰਟੇ ਤਕ ਰਵਿੰਦਰ ਅਤੇ ਮੋਨਿਆ ਟਰੰਕ ਵਿੱਚ ਤੜਪ ਦੀ ਰਹੀ । ਮਾਪਿਆਂ ਨੂੰ ਘਰ ਵਿੱਚ ਜਦੋਂ ਬੱਚੇ ਨਜ਼ਰ ਨਹੀਂ ਆਏ ਸਨ ਤਾਂ ਪਹਿਲਾਂ ਆਲੇ ਦੁਆਲੇ ਪਤਾ ਕੀਤਾ ਜਦੋਂ ਕਿਸੇ ਨੇ ਬੱਚਿਆਂ ਨੂੰ ਨਹੀਂ ਵੇਖਿਆ ਤਾਂ ਉਨ੍ਹਾਂ ਦੀ ਨਜ਼ਰ ਟਰੰਕ ‘ਤੇ ਪਈ ਤਾਂ ਖੋਲ੍ਹ ਦੇ ਹੀ ਉਨ੍ਹਾਂ ਦੇ ਸਾਹ ਸੁੱਕ ਗਏ।

ਡਾਕਟਰ ਅਜਮਲ ਹੁਸੈਨ ਨੇ ਦੱਸਿਆ ਕਿ ਸ਼ਾਮ ਤਕਰੀਬਨ 7 ਵਜੇ ਦੋਵੇ ਮਾਸੂਮ ਬੱਚੇ ਹਸਪਤਾਲ ਲਿਆਏ ਗਏ ਸਨ,ਦੋਵੇ ਅਕੜੇ ਹੋਏ ਸਨ,ਜਦੋਂ ਜਾਂਚ ਕੀਤਾ ਤਾਂ ਉਨ੍ਹਾਂ ਦੀ ਮੌਤ ਹੋ ਚੁਕੀ ਸੀ । ਡਾਕਟਰ ਹੁਸੈਨ ਨੇ ਦੱਸਿਆ ਕਿ ਬਕਸੇ ਵਿੱਚ ਛੇਦ ਨਾ ਹੋਣ ਦੀ ਵਜ੍ਹਾ ਕਰਕੇ ਹਵਾ ਪਾਸ ਨਹੀਂ ਹੋਈ । ਇੱਕ ਵਾਰ ਬਕਸੇ ਦੇ ਅੰਦਰ ਵੜ ਦੇ ਹੀ ਡੱਕਨ ਬੰਦ ਹੁੰਦੇ ਹੀ 5-10 ਮਿੰਟ ਵਿੱਚ ਦਮ ਘੁੱਟ ਜਾਂਦਾ ਹੈ। ਡਾਕਟਰ ਨੇ ਕਿਹਾ ਜੇਕਰ ਹਵਾ ਪਾਸ ਹੋਣ ਦੀ ਥਾਂ ਹੁੰਦੀ ਤਾਂ ਬੱਚੇ ਬਚ ਸਕਦੇ ਸਨ । ਮਾਪਿਆਂ ਦੇ 3 ਬੱਚੇ ਸਨ,2 ਪੁੱਤਰ ਅਤੇ 1 ਧੀ ਹੁਣ 1 ਪੁੱਤਰ ਹੀ ਬਚਿਆ ਹੈ । ਤੀਸਰਾ ਬੱਚਾ ਇਸ ਲਈ ਬਚ ਗਿਆ ਕਿਉਂਕਿ ਉਹ ਸਕੂਲ ਨਹੀਂ ਗਿਆ ਸੀ ਉਹ ਮਾਪਿਆਂ ਦੇ ਨਾਲ ਖੇਤ ਵਿੱਚ ਗਿਆ ਸੀ ।

ਮਾਪਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਘਰ ਵਿੱਚ ਰੱਖੀ ਹੋਈ ਅਜਿਹੀ ਚੀਜ਼ਾ ਦੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਨ । ਕਿਉਂਕਿ ਛੋਟੀ-ਛੋਟੀ ਚੀਜ਼ਾ ਕਈ ਵਾਰ ਜ਼ਿੰਦਗੀ ਨੂੰ ਖਤਮ ਕਰ ਦਿੰਦੀ ਹੈ ।

Exit mobile version