The Khalas Tv Blog International ਯੂਕੇ ‘ਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ; ਦੂਜੇ ਧਰਮਾਂ ਦੇ ਮੁਕਾਬਲੇ 169 ਫੀਸਦੀ ਵਾਧਾ
International

ਯੂਕੇ ‘ਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ; ਦੂਜੇ ਧਰਮਾਂ ਦੇ ਮੁਕਾਬਲੇ 169 ਫੀਸਦੀ ਵਾਧਾ

301 hate crimes against Sikhs in UK

ਯੂਕੇ ‘ਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ; ਦੂਜੇ ਧਰਮਾਂ ਦੇ ਮੁਕਾਬਲੇ 169 ਫੀਸਦੀ ਵਾਧਾ

ਯੂਕੇ ਵਿੱਚ ਇਸ ਸਾਲ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ(hate crimes against Sikhs rose) ਦੀ ਰਿਪੋਰਟ ਆਈ ਹੈ। ਤੁਹਾਨੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੂਜੇ ਧਰਮਾਂ ਦੇ ਖਿਲਾਫ ਅਪਰਾਧਾਂ ਦੇ ਮੁਕਾਬਲੇ ਇਹ 169 ਫੀਸਦੀ ਵਾਧਾ ਹੋਇਆ ਹੈ। ਇਸ ਗੱਲ ਦਾ ਖੁਲਾਸਾ ਭਾਰਤੀ ਮੂਲ ਦੀ ਬਰਤਾਨਵੀ ਸਿੱਖ ਸੰਸਦ ਮੈਂਬਰ(Indian-origin British Sikh MP) ਪ੍ਰੀਤ ਕੌਰ ਗਿੱਲ(Preet Kaur Gill) ਨੇ ਕੀਤਾ ਹੈ। ਉਨ੍ਹਾਂ ਨੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ(Home Secretary Suella Braverman) ਨੂੰ ਲਿਖੇ ਪੱਤਰ ਵਿੱਚ ਯੂਕੇ ਵਿੱਚ ਭਾਈਚਾਰੇ ਵਿਰੁੱਧ ਵੱਧ ਰਹੇ ਅਪਰਾਧਾਂ ਵਿਰੁੱਧ ਸੁਰੱਖਿਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਬਰਮਿੰਘਮ ਤੋਂ ਸੰਸਦ ਮੈਂਬਰ ਗਿੱਲ ਨੇ ਨਫ਼ਰਤੀ ਅਪਰਾਧ ਦੇ ਅੰਕੜਿਆਂ 2021-22 ਦਾ ਹਵਾਲਾ ਦਿੰਦੇ ਕਿਹਾ ਕਿ ਸਮੁੱਚੇ ਤੌਰ ‘ਤੇ ਰਿਪੋਰਟ ਕੀਤੇ ਗਏ ਧਾਰਮਿਕ ਨਫ਼ਰਤੀ ਅਪਰਾਧਾਂ ਵਿੱਚ 38 ਪ੍ਰਤੀਸ਼ਤ ਦੇ ਵਾਧੇ ਦੇ ਮੁਕਾਬਲੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ 169 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਗਿੱਲ ਨੇ ਸੋਮਵਾਰ ਨੂੰ ਟਵਿੱਟਰ ‘ਤੇ ਪੱਤਰ ਸਾਂਝਾ ਕਰਦਿਆਂ ਕਿਹਾ ਕਿ “ਮੈਂ ਇਹਨਾਂ ਨਵੇਂ ਅੰਕੜਿਆਂ ਤੋਂ ਬਹੁਤ ਚਿੰਤਤ ਹਾਂ। 2021-22 ਵਿੱਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਗਈ ਸੀ, ਜੋ ਕਿ 2020-21 ਵਿੱਚ 112 ਸੀ। ਕੁੱਲ ਰਿਪੋਰਟ ਕੀਤੇ ਗਏ ਧਾਰਮਿਕ ਨਫ਼ਰਤੀ ਅਪਰਾਧਾਂ ਵਿੱਚ 38 ਪ੍ਰਤੀਸ਼ਤ ਵਾਧੇ ਦੇ ਮੁਕਾਬਲੇ 169 ਪ੍ਰਤੀਸ਼ਤ ਵਾਧਾ ਹੋਇਆ ਹੈ।”
2001 ਦੀ ਮਰਦਮਸ਼ੁਮਾਰੀ ਵਿੱਚ ਬਰਤਾਨੀਆ ਵਿੱਚ ਰਹਿਣ ਵਾਲੇ 336,000 ਸਿੱਖ ਦਰਜ ਕੀਤੇ ਗਏ ਸਨ। ਗਿੱਲ ਨੇ ਕਿਹਾ ਕਿ 2021-22 ਵਿੱਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧ ਦਰਜ ਕੀਤੇ ਗਏ, ਜੋ ਕਿ 2020-2021 ਵਿੱਚ 112 ਸੀ।

ਇਹ ਪੱਤਰ ਲੈਵਲਿੰਗ, ਹਾਊਸਿੰਗ ਅਤੇ ਕਮਿਊਨਿਟੀਜ਼ (DLUHC) ਲਈ ਵਿਭਾਗ ਦੇ ਸਕੱਤਰ ਸਾਈਮਨ ਕਲਾਰਕ ਨੂੰ ਵੀ ਸੰਬੋਧਿਤ ਕੀਤਾ ਗਿਆ ਸੀ। ਇਹ ਉਦੋਂ ਆਇਆ ਹੈ, ਜਦੋਂ ਮਾਨਚੈਸਟਰ ਦੇ 28 ਸਾਲਾ ਕਲਾਉਡੀਓ ਕੈਪੋਸ ਨੂੰ ਹਾਲ ਹੀ ਵਿੱਚ 62 ਸਾਲਾ ਬਜ਼ੁਰਗ ਅਵਤਾਰ ਸਿੰਘ ਉੱਤੇ ਦਿਨ ਦਿਹਾੜੇ ਹਮਲਾ ਕਰਨ ਲਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਬੀਬੀਸੀ ਨੇ ਦੱਸਿਆ ਕਿ ਹਮਲੇ ਦੇ ਨਤੀਜੇ ਵਜੋਂ ਸਿੰਘ ਨੂੰ ਦਿਮਾਗ ‘ਤੇ ਗੰਭੀਰ ਸੱਟ ਲੱਗ ਗਈ ਸੀ, ਦਿਮਾਗ ‘ਤੇ ਖੂਨ ਵਹਿਣ ਕਾਰਨ ਦੌਰਾ ਪਿਆ ਸੀ ਅਤੇ ਉਸ ਦੇ ਗਲ, ਜਬਾੜੇ ਅਤੇ ਅੱਖ ਦੇ ਸਾਕਟ ‘ਤੇ ਕਈ ਫ੍ਰੈਕਚਰ ਹੋ ਗਏ ਸਨ।

ਗਿੱਲ ਨੇ ਆਪਣੇ ਪੱਤਰ ਵਿੱਚ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਬ੍ਰਿਟਿਸ਼ ਸਿੱਖਾਂ ਬਾਰੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਦੀ ਰਿਪੋਰਟ ਲਾਗੂ ਕਰਨ ਦੀ ਅਪੀਲ ਕੀਤੀ, ਜੋ ਕਿ 2020 ਵਿੱਚ ਪ੍ਰਕਾਸ਼ਿਤ ਹੋਈ ਸੀ।

ਰਿਪੋਰਟ ਵਿੱਚ ਪਾਇਆ ਗਿਆ ਕਿ ਇੱਕ ਅਧਿਕਾਰਤ ਟਰਮ ਦੀ ਘਾਟ ਇੰਨਾ ਮਾਮਲਿਆਂ ਦਾ ਕਾਰਕ ਬਣਿਆ, ਕਿਉਂਕਿ ਕਿਉਂ ਸਿੱਖਾਂ ਵਿਰੁੱਧ ਅਪਰਾਧ ਵੱਡੇ ਪੱਧਰ ‘ਤੇ “ਅਣਧਿਆਨ, ਗੈਰ-ਰਿਪੋਰਟ ਅਤੇ ਗੈਰ-ਰਿਕਾਰਡ” ਹੋ ਜਾਂਦੇ ਹਨ।

ਗਿੱਲ ਨੇ ਕਿਹਾ ਕਿ ਇਹ ਰਿਪੋਰਟ ਗ੍ਰਹਿ ਸਕੱਤਰ ਅਤੇ ਕਮਿਊਨਿਟੀ ਸਕੱਤਰ ਦੋਵਾਂ ਨਾਲ ਸਾਂਝੀ ਕੀਤੀ ਗਈ ਸੀ ਅਤੇ ਇਹ ਸਿੱਖ ਵਿਰੋਧੀ ਨਫ਼ਰਤ ਦੀ ਪਰਿਭਾਸ਼ਾ ‘ਤੇ ਸਰਕਾਰ ਨਾਲ ਸਲਾਹ ਕਰਨ ਦੀ ਕੋਸ਼ਿਸ਼ ਸੀ।

ਉਸਨੇ ਅੱਗੇ ਕਿਹਾ ਕਿ “ਹਾਲਾਂਕਿ, ਠੋਸ ਹੁੰਗਾਰੇ ਅਤੇ ਮੀਟਿੰਗ ਦੀਆਂ ਪੇਸ਼ਕਸ਼ਾਂ ਦੇ ਕਈ ਵਾਅਦਿਆਂ ਦੇ ਬਾਵਜੂਦ, ਹੋਮ ਆਫਿਸ ਅਤੇ ਡੀਐਲਯੂਐਚਸੀ, ਉਨ੍ਹਾਂ ਵਿਚਕਾਰ, ਜਵਾਬ ਦੇਣ ਵਿੱਚ ਅਸਫਲ ਰਹੇ ਹਨ।”

Exit mobile version