ਲੰਡਨ : ਬਿਨਾਂ ਬਿਜਲੀ ਤੋਂ ਚੱਲਣ ਵਾਲੀ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ(washing machine) ਬਣਾਉਣ ਵਾਲੇ ਬ੍ਰਿਟਿਸ਼ ਸਿੱਖ ਇੰਜੀਨੀਅਰ ਨਵਜੋਤ ਸਾਹਨੀ(British Sikh engineer Navjot Sawhney ) ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਪੁਆਇੰਟਸ ਆਫ ਲਾਈਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਦੁਨੀਆ ਭਰ ਵਿੱਚ ਘੱਟ ਆਮਦਨੀ ਵਾਲੇ ਸਮੂਹਾਂ ਲਈ ਊਰਜਾ ਬਚਾਉਣ ਵਾਲੀ ਵਾਸ਼ਿੰਗ ਮਸ਼ੀਨ ਤਿਆਰ ਕਰਨ ਦੀ ਬਦੌਲਤ ਹੀ ਮਿਲਿਆ ਹੈ। ਇਹ ਮਸ਼ੀਨ ਸਾਹਨੀ ਨੇ ਕਰੀਬ ਚਾਰ ਸਾਲ ਪਹਿਲਾਂ ਤਿਆਰ ਕੀਤੀ ਸੀ।
ਨਵਜੋਤ ਨੇ ਪੁਰਸਕਾਰ ਪ੍ਰਾਪਤ ਕਰਨ ਦੇ ਬਾਅਦ ਕਿਹਾ ਕਿ ‘ਪੁਆਇੰਟ ਆਫ ਲਾਈਟ ਐਵਾਰਡ’ ਪ੍ਰਾਪਤ ਕਰਨਾ ਅਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਤ ਕੀਤਾ ਜਾਣਾ ਵਿਸ਼ੇਸ਼ ਮਾਣ ਵਾਲੀ ਗੱਲ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ‘ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦਾ ਮਿਸ਼ਨ ਮੁੱਖ ਤੌਰ ‘ਤੇ ਔਰਤਾਂ ਅਤੇ ਬੱਚਿਆਂ ‘ਤੇ ਕੰਮ ਦੇ ਬੋਝ ਨੂੰ ਘੱਟ ਕਰਨਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਕਾਢ ਨਾਲ ਹੱਥੀ ਕੱਪੜੇ ਧੋਣ ਵਾਲਿਆਂ ਨੂੰ ਸਾਫ ਕੱਪੜੇ ਪਾਉਣ ਦੀ ਨਵੀਂ ਪਛਾਣ ਮਿਲੀ ਹੈ, ਜਿਸਦੇ ਉਹ ਹੱਕਦਾਰ ਹਨ।’
Following on from The Points of Light award yesterday, Prime Minister Rishi Sunak wrote to The Washing Machine Project founder Navjot Sawhney. Here's a glimpse into what he had to say…#rishisunak #awards #innovation #engineering pic.twitter.com/ZxvGb7zYcb
— The Washing Machine Project (@thewashorg) January 27, 2023
ਪ੍ਰਧਾਨ ਮੰਤਰੀ ਸੁਨਕ ਨੇ ਸਾਹਨੀ ਨੂੰ ਇੱਕ ਨਿੱਜੀ ਪੱਤਰ ਵਿੱਚ ਲਿਖਿਆ, “ਤੁਸੀਂ ਇੱਕ ਇੰਜੀਨੀਅਰ ਵਜੋਂ ਆਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ, ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤੱਕ ਪਹੁੰਚ ਨਹੀਂ ਹੈ।”
https://twitter.com/Upworthy/status/1561806692819513344?s=20&t=kUh9Dw0Vy_F0G5asR1h0ag
ਲੰਡਨ ਸਥਿਤ ਨਵਜੋਤ ਸਾਹਨੀ ਦੀ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਬਿਨਾਂ ਬਿਜਲੀ ਮਸ਼ੀਨ ਦੇ 1, 000 ਤੋਂ ਜ਼ਿਆਦਾ ਪਰਿਵਾਰਾਂ ਨੂੰ ਲਾਭ ਪਹੁੰਚਾ ਰਹੀ ਹੈ। ਨਵਜੋਤ ਨੇ ਲਗਭਗ ਚਾਰ ਸਾਲ ਪਹਿਲਾਂ ‘ਦ ਵਾਸ਼ਿੰਗ ਮਸ਼ੀਨ ਪ੍ਰੋਜੈਕਟ’ ਦੀ ਸਥਾਪਨਾ ਕੀਤੀ, ਜਿਸ ਨਾਲ ਦੁਨੀਆ ਭਰ ਵਿੱਚ ਹੁਣ ਤੱਕ 300 ਤੋਂ ਜ਼ਿਆਦਾ ਮਸ਼ੀਨਾਂ ਨੂੰ ਕੈਂਪਾਂ, ਸਕੂਲਾਂ ਤੋਂ ਇਲਾਵਾ ਹੋਰ ਥਾਵਾਂ ਉਤੇ ਵੰਡਿਆ ਗਿਆ ਹੈ। ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦੀ ਗੋ ਫੰਡ ਮੀ ਕਰਾਊਡ ਫੰਡਿੰਗ (Go Fund Me crowdfunding ) ਮੁਹਿੰਮ ਨੇ ਜੁਲਾਈ 2021 ਤੋਂ ਹੁਣ ਤੱਕ 91,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ।
ਪੁਆਇੰਟਸ ਆਫ਼ ਲਾਈਟ ਵਿੱਚ ਉਹ ਬੇਮਿਸਾਲ ਵਿਅਕਤੀਗਤ ਵਲੰਟੀਅਰ ਅਤੇ ਲੋਕ ਹਨ, ਜੋ ਆਪਣੇ ਦੇ ਭਾਈਚਾਰੇ ਵਿੱਚ ਤਬਦੀਲੀ ਲਿਆਉਂਦੇ ਹਨ ਅਤੇ ਉਹਨਾਂ ਦੇ ਪ੍ਰੇਰਨਾਦਾਇਕ ਕੰਮ ਨੂੰ ਮਾਨਤਾ ਦੇਣ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਨਿਯਮਿਤ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ।