International

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕੱਟਿਆ ਗਿਆ ਚਲਾਨ, PM ਨੇ ਮੰਗੀ ਮੁਆਫੀ…

British Prime Minister Rishi Sunak's challan cut off, PM apologizes...

ਲੰਡਨ : ਬ੍ਰਿਟਿਸ਼ ਪੁਲਿਸ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ(british prime minister rishi sunak) ਵੱਲੋਂ ਕਾਰ ਵਿਚ ਬਿਨਾਂ ਸੀਟ ਬੈਲਟ ਪਾਏ ਹੋਏ ਇਕ ਵੀਡੀਓ ਬਣਾਉਣ ’ਤੇ ਉਹਨਾਂ ਦਾ ਚਲਾਨ ਕਰ ਦਿੱਤਾ ਹੈ। ਉਹਨਾਂ ਨੂੰ ਤਕਰੀਬਨ 10 ਹਜ਼ਾਰ ਭਾਰਤੀ ਰੁਪਏ ਦਾ ਚਲਾਨ ਕੀਤਾ ਗਿਆ ਹੈ।

ਸੂਨਕ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ ਤੇ ਕਿਹਾ ਹੇ ਕਿ ਉਸ ਤੋਂ ਛੋਟੀ ਜਿਹੀ ਗਲਤੀ ਹੋ ਗਈ। ਸੂਨਕ ਨੇ ਇੰਗਲੈਂਡ ਦੇ ਉੱਤਰ ਵੱਲ ਜਾਂਦਿਆਂ ਬਿਨਾਂ ਸੀਟ ਬੈਲਟ ਪਾਏ ਇਕ ਵੀਡੀਓ ਸ਼ੂਟ ਕੀਤੀ ਸੀ।

ਚਲਾਨ ਕਰਨ ਵਾਲੀ ਲੰਕਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਜਿਸ ਵਿਚ ਵਿਅਕਤੀ ਬਿਨਾਂ ਸੀਟ ਬੈਲਟ ਪਾਏ ਚਲਦੀ ਕਾਰ ਵਿਚ ਵੀਡੀਓ ਬਣਾ ਰਿਹਾ ਸੀ। ਅਸੀਂ 42 ਸਾਲਾਂ ਦੇ ਵਿਅਕਤੀ ਦਾ ਚਲਾਨ ਕਰ ਦਿੱਤਾ ਹੈ ਤੇ ਉਹ ਪੈਨਲਟੀ ਭਰੇਗਾ।

ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦਫਤਰ) ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸੀਟ ਬੈਲਟ ਨੂੰ ਥੋੜ੍ਹੇ ਸਮੇਂ ਲਈ ਖੋਲ੍ਹਿਆ ਸੀ ਅਤੇ ਉਹ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ।

ਬ੍ਰਿਟੇਨ ‘ਚ ਕਾਰ ‘ਚ ‘ਸੀਟ ਬੈਲਟ’ ਨਾ ਲਗਾਉਣ ‘ਤੇ ਤੁਰੰਤ 100 ਪੌਂਡ ਦਾ ਜ਼ੁਰਮਾਨਾ ਹੈ। ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ, ਤਾਂ ਇਹ ਜੁਰਮਾਨਾ ਵਧ ਕੇ £500 ਹੋ ਜਾਂਦਾ ਹੈ। ਵੈਧ ਡਾਕਟਰੀ ਕਾਰਨਾਂ ਕਰਕੇ, ‘ਸੀਟ ਬੈਲਟ’ ਪਹਿਨਣ ਤੋਂ ਕਈ ਵਾਰ ਛੋਟ ਦਿੱਤੀ ਜਾਂਦੀ ਹੈ। ਸੁਨਕ ਦੇ ਬੁਲਾਰੇ ਨੇ ਕਿਹਾ, “ਇਹ ਉਸਦੇ ਫੈਸਲੇ ਲੈਣ ਵਿੱਚ ਇੱਕ ਮਾਮੂਲੀ ਗਲਤੀ ਸੀ।” ਪ੍ਰਧਾਨ ਮੰਤਰੀ ਨੇ ਇੱਕ ਛੋਟਾ ਵੀਡੀਓ ਬਣਾਉਣ ਲਈ ਆਪਣੀ ਸੀਟ ਬੈਲਟ ਉਤਾਰ ਦਿੱਤੀ ਸੀ। ਉਹ ਆਪਣੀ ਗਲਤੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਨ ਅਤੇ ਮੁਆਫੀ ਮੰਗਦੇ ਹਨ।

ਬੁਲਾਰੇ ਨੇ ਕਿਹਾ, “ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਸੀਟ ਬੈਲਟ ਪਹਿਨਣੀ ਚਾਹੀਦੀ ਹੈ।” ਵੀਡੀਓ ‘ਚ ਮੋਟਰਸਾਈਕਲ ‘ਤੇ ਸਵਾਰ ਪੁਲਿਸ ਕਰਮਚਾਰੀ ਉਸ ਦੀ ਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ।

ਸੁਨਕ ‘ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਧਿਰ ਲੇਬਰ ਪਾਰਟੀ ਦੇ ਬੁਲਾਰੇ ਨੇ ਕਿਹਾ, ”ਰਿਸ਼ੀ ਸੁਨਕ ਨੂੰ ਸੀਟ ਬੈਲਟ ਲਗਾਉਣਾ, ਡੈਬਿਟ ਕਾਰਡ ਵਰਤਣਾ, ਰੇਲ ਸੇਵਾ ਚਲਾਉਣਾ, ਇਸ ਦੇਸ਼ ਦੀ ਆਰਥਿਕਤਾ ਦਾ ਪ੍ਰਬੰਧਨ ਕਰਨਾ ਨਹੀਂ ਆਉਂਦਾ। ਹਰ ਦਿਨ ਇਹ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਅਤੇ ਇਸ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ।”
ਖਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਸਾਹਮਣੇ ਆਈ ਇਕ ਵੀਡੀਓ ਵਿਚ ਸੁਨਕ ਨੂੰ ਆਪਣੇ ਕਾਰਡ ਨਾਲ ਸੰਪਰਕ ਰਹਿਤ ਭੁਗਤਾਨ ਕਰਨ ਲਈ ਸੰਘਰਸ਼ ਕਰਦੇ ਦੇਖਿਆ ਗਿਆ ਸੀ।

ਦੱਸ ਦਈਏ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ ( UK PM Rishi Sunak ) ਨੇ ਬਰਤਾਨੀਆ ਦੀ ਸੱਤਾ ਦੀ ਵਾਗਡੋਰ ਸੰਭਾਲ ਸੀ । ਬੁੱਧਵਾਰ ਨੂੰ ਸੰਸਦ ਵਿੱਚ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਦਿਨ ਸੀ। 45 ਸਾਲਾ ਸੁਨਕ ਲਗਭਗ 200 ਸਾਲਾਂ ਵਿੱਚ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।