‘ਦ ਖਾਲਸ ਬਿਊਰੋ:ਸਾਢੇ ਚਾਰ ਸਾਲ ਤੋਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਜੱਗੀ ਜੌਹਲ ਦਾ ਨਾਂ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ।ਉਸ ਦੀ ਸਾਢੇ ਚਾਰ ਸਾਲ ਪਹਿਲਾਂ ਹੋਈ ਗ੍ਰਿਫ਼ਤਾ ਰੀ ‘ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ।ਉਹਨਾਂ ਜੌਹਲ ਦੀ ਗ੍ਰਿਫ਼ਤਾ ਰੀ ਨੂੰ ਮਨਮਰਜ਼ੀ ਦੀ ਕਾਰਵਾਈ ਦੱਸਿਆ ਹੈ। ਆਪਣੇ ਬਿਆਨ ਵਿੱਚ ਉਹਨਾਂ ਇਹ ਵੀ ਕਿਹਾ ਹੈ ਕਿ ਭਾਰਤੀ ਜੇਲ੍ਹ ‘ਚ ਜੱਗੀ ਨੂੰ ਮਨਮਾਨੇ ਢੰਗ ਨਾਲ ਬੰਦ ਰੱਖਿਆ ਗਿਆ ਹੈ।ਜੌਹਲ ਨੂੰ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫ਼ਤਾ ਰ ਕੀਤਾ ਗਿਆ ਸੀ।ਉਸ ‘ਤੇ ਹਿੰਦੂ ਨੇਤਾਵਾਂ ਦੇ ਕ ਤਲ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਕੁਲ ਮਿਲਾ ਕੇ ਜੌਹਲ ‘ਤੇ ਭਾਰਤ ਵਿੱਚ 11 ਕੇਸ ਦਰਜ ਹੋਏ ਹਨ,ਜਿਹਨਾਂ ਵਿੱਚ ਮੋਗਾ ਦੇ ਬਾਘਾਪੁਰਾਣਾ ‘ਚ ਆ ਰਮਜ਼ ਐਕਟ, ਯੂਏਪੀਏ ਅਤੇ ਦਹਿਸ਼ ਤਗਰਦੀ ਸਾ ਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਸ਼ਾਮਲ ਹਨ।ਇਹਨਾਂ ਧਾਰਾਵਾਂ ਅਧੀਨ ਕੇਸ ਦਰਜ ਹੋਇਆ ਹੋਣ ਕਰਕੇ ਜੱਗੀ ਜੌਹਲ ਨੂੰ ਕਰੀਬ ਸਾਢੇ ਚਾਰ ਸਾਲ ਤੋਂ ਭਾਰਤੀ ਜੇਲ੍ਹ ‘ਚ ਬੰਦ ਰੱਖਿਆ ਗਿਆ ਹੈ ਹਾਲਾਂਕਿ ਜੌਹਲ ਦੇ ਪਰਿਵਾਰ ਤੇ ਵਕੀਲ ਦਾ ਇਹ ਦਾਅਵਾ ਹੈ ਕਿ ਉਹ ਬੇਗੁਨਾਹ ਹੈ ਤੇ ਬਿਨਾਂ ਵਜਾ ਹੀ ਉਸ ਨੂੰ ਵਿਆਹ ਦੇ 15 ਦਿਨ ਬਾਅਦ ਹੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।
International
Punjab
ਜੱਗੀ ਜੌਹਲ ਦੀ ਗ੍ਰਿਫ਼ਤਾਰੀ ‘ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦਾ ਵੱਡਾ ਬਿਆਨ
- July 2, 2022
![](https://khalastv.com/wp-content/uploads/2022/07/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-58.jpg)
Related Post
India, Manoranjan, Punjab
ਯੂਟਿਊਬਰ ਇਲਾਹਾਬਾਦੀਆ ਦੇ ਅਸ਼ਲੀਲ ਟਿੱਪਣੀ ਮਾਮਲੇ ‘ਤੇ ਬੋਲੇ ਜਸਬੀਰ
February 12, 2025