ਬਿਊਰੋ ਰਿਪੋਰਟ : ਅਕਸਰ ਤੁਸੀਂ ਸੋਸ਼ਲ ਮੀਡੀਆ ‘ਤੇ ਬਿਮਾਰ ਬੱਚਿਆਂ ਦੇ ਵੀਡੀਓ ਵੇਖ ਦੇ ਹੋਵੋਗੇ,ਜਿੰਨਾਂ ਦੇ ਮਾਤਾ-ਪਿਤਾ ਮਦਦ ਦੀ ਅਪੀਲ ਕਰ ਰਹੇ ਹੁੰਦੇ ਹਨ। ਇਨ੍ਹਾਂ ਵਿੱਚੋਂ ਕਾਫੀ ਹੱਦ ਤੱਕ ਸਹੀ ਵੀ ਹੁੰਦੇ ਹਨ ਪਰ ਕੁਝ ਠੱਗ ਸਾਡੇ ਤੁਹਾਡੇ ਵਿਸ਼ਵਾਸ਼ ਨੂੰ ਹਿਲਾ ਦਿੰਦੇ ਹਨ । ਅਜਿਹੀ ਹੀ ਬ੍ਰਿਟੇਨ ਦੀ ਮਾਂ ਧੀ ਦੀ ਕਹਾਣੀ ਹੈ । ਜਿਸ ਦੀ ਮਾਂ ਨੇ ਆਪਣੀ ਧੀ ਮੇਗਨ ਦੇ ਬ੍ਰੇਨ ਟਿਯੂਮਰ ਦੀ ਬਿਮਾਰੀ ਦੇ ਜ਼ਰੀਏ ਕਰੋੜਾਂ ਰੁਪਏ ਇਕੱਠੇ ਕੀਤੇ,ਪ੍ਰਧਾਨ ਮੰਤਰੀ ਤੱਕ ਨੇ ਉਸ ਨੂੰ ਪੈਸੇ ਦਿੱਤੇ ਪਰ ਜਦੋਂ ਦੁਨੀਆ ਦੇ ਸਾਹਮਣੇ ਉਸ ਦੀ ਹਰੀਕਤ ਆਈ ਤਾਂ ਹੋਸ਼ ਉੱਡ ਗਏ । ਸਿਰਫ਼ ਇਨ੍ਹਾਂ ਹੀ ਜਿਸ ਪੈਸੇ ਨਾਲ ਮਾਂ ਧੀ ਐਸ਼ ਕਰ ਰਹੇ ਸਨ ਉਸੇ ਦੀ ਵਜ੍ਹਾ ਕਰਕੇ ਧੀ ਕਿਸੇ ਹੋਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੁੰਦੀ ਰਹੀ ਅਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ ।
ਇਸ ਤਰ੍ਹਾਂ ਠੱਗੀ ਮਾਰੀ
ਬ੍ਰਿਟੇਨ ਦੀ ਰਹਿਣ ਵਾਲੀ ਮਾਂ-ਧੀ ਨੇ ਬਿਮਾਰੀ ਦੀ ਝੂਠੀ ਖਬਰ ਫੈਲਾਈ। ਮਾਂ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਮੇਗਨ ਨੂੰ ਬ੍ਰੇਨ ਟਯੂਮਰ ਹੈ ਅਤੇ ਉਹ ਕੁਝ ਹੀ ਦਿਨਾਂ ਦੀ ਮਹਿਮਾਨ ਹੈ । ਮਾਂ ਦਾ ਕਹਿਣਾ ਸੀ ਕਿ ਧੀ ਮੇਗਨ ਨੂੰ ਅਮਰੀਕਾ ਵਿੱਚ ਇਲਾਜ ਦੇ ਲਈ ਲੈਕੇ ਜਾਣਾ ਹੈ ਪਰ ਇਸ ਦੇ ਲਈ ਕਰੋੜਾਂ ਰੁਪਏ ਖਰਚ ਹੋਣਗੇ । ਉਸ ਨੇ ਧੀ ਦੇ ਇਲਾਜ ਦੇ ਲਈ ਭਾਵੁਕ ਅਪੀਲ ਕੀਤੀ ਤਾਂ ਬ੍ਰਿਟੇਨ ਦੇ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ । ਮਾਂ ਨੇ ਧੀ ਮੇਗਨ ਦੇ ਲਈ ਕਈ ਵਾਰ ਮਦਦ ਮੰਗੀ ਕਦੇ ਹਸਪਤਾਲ ਦੇ ICU ਜਾਂ ਵੈਂਟੀਲੇਟਰ ‘ਤੇ ਹੋਣ ਦਾ ਦਾਅਵਾ ਕੀਤਾ ਗਿਆ । 16 ਸਾਲ ਦੀ ਕੁੜੀ ਦੇ ਇਲਾਜ ਦੇ ਲਈ ਬ੍ਰਿਟੇਨ ਵਿੱਚ ਬਕਾਇਦਾ ਕੈਂਪੇਨਿੰਗ ਚਲਾਈ ਗਈ । ਪੀਐੱਮ ਤੋਂ ਲੈਕੇ ਕਈ ਮਸ਼ਹੂਰ ਹਸਤੀਆਂ ਮਦਦ ਦੇ ਲਈ ਅੱਗੇ ਆਈਆਂ। ਬਿਮਾਰ ਧੀ ਅਤੇ ਮਾਂ ਕਾਫੀ ਮਸ਼ਹੂਰ ਹੋ ਚੁੱਕੀ ਸੀ । ਬਿਮਾਰੀ ਦੇ ਬਹਾਨੇ ਉਨ੍ਹਾਂ ਨੇ ਕਾਫੀ ਪੈਸੇ ਇਕੱਠੇ ਕੀਤੇ ।
ਕਹਾਣੀ ਵਿੱਚ ਆਇਆ ਨਵਾਂ ਮੋੜ
ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਹੈ,ਬ੍ਰੇਨ ਟਯੂਮਰ ਦੇ ਇਲਾਜ ਦੇ ਨਾਂ ਤੇ ਲੋਕਾਂ ਤੋਂ ਪੈਸੇ ਮੰਗ ਰਹੀ ਕੁੜੀ ਅੰਦਰ ਦੀ ਅੰਦਰ ਦੂਜੀ ਬਿਮਾਰੀ ਦੀ ਚਪੇਟ ਵਿੱਚ ਆਂਦੀ ਰਹੀ । ਕਰਾਉਨ ਫੰਡਿੰਗ ਦੇ ਪੈਸੇ ਤੋਂ ਮੌਜ ਕਰਦੀ ਮਾਂ ਧੀ ਇਸ ਖਤਰੇ ਤੋਂ ਅੰਜਾਨ ਸੀ । ਫਿਰ ਇੱਕ ਦਿਨ ਉਸ ਕੁੜੀ ਦੀ ਮੌਤ ਹੋ ਗਈ,ਲੋਕਾਂ ਨੂੰ ਲੱਗਿਆ ਕਿ ਬ੍ਰੇਨ ਟਯੂਮਰ ਨਾਲ ਉਸ ਦੀ ਮੌਤ ਹੋਈ ਹੈ ਪਰ ਜਦੋਂ ਮੌਤ ਦੀ ਜਾਂਚ ਹੋਈ ਤਾਂ ਸਾਰਾ ਭੇਦ ਖੁੱਲ ਗਿਆ ।
ਇਲਾਜ ਦੇ ਨਾਂ ‘ਤੇ ਘੁੰਮਣ ਵਿਦੇਸ਼ ਗਏ
ਥੋੜੇ ਹੀ ਸਮੇਂ ਵਿੱਚ ਧੀ ਮੇਗਨ ਅਤੇ ਉਸ ਦੀ ਮਾਂ ਪਛਾਣ ਗੰਭੀਰ ਰੂਪ ਨਾਲ ਬਿਮਾਰ ਬੱਚਿਆਂ ਦੀ ਮਦਦ ਕਰਨ ਵਾਲੇ ਫਰਿਸ਼ਤੇ ਦੇ ਰੂਪ ਸਾਹਮਣੇ ਆਈ । ਸਹੀ ਮੌਕਾ ਵੇਖ ਦੇ ਹੋਏ ਦੋਵਾਂ ਨੇ ਆਪਣੀ ਬਿਮਾਰੀ ਦਾ ਐਲਾਨ ਕੀਤਾ । ਫਿਰ ਅਮਰੀਕਾ ਵਿੱਚ ਇਲਾਜ ਦੇ ਨਾਂ ਤੇ ਲੋਕਾਂ ਤੋਂ ਮਦਦ ਮੰਗੀ।
ਮਰਨ ਤੋਂ ਬਾਅਦ ਖੁਲਾਸਾ ਹੋਇਆ
ਇਲਾਜ ਦੇ ਨਾਂ ‘ਤੇ ਅਮਰੀਕਾ ਵਿੱਚ ਲਗਜ਼ਰੀ ਲਾਈਫ ਜੀਅ ਰਹੀ ਮੇਗਨ ਨੂੰ ਫੈਟੀ ਲਿਵਰ ਵਰਗੀ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਗਈਆਂ, ਉਸ ਦਾ ਵਜਨ ਵੀ ਕਾਫੀ ਵੱਧ ਗਿਆ ਸੀ । ਪਰ ਇਸ ‘ਤੇ ਕਿਸੇ ਨੇ ਧਿਆਨ ਨਹੀਂ ਦਿੱਤਾ । ਇਸ ਵਿਚਾਲੇ ਕਈ ਲੋਕਾਂ ਨੂੰ ਮੇਗਨ ਅਤੇ ਉਸ ਦੀ ਮਾਂ ‘ਤੇ ਸ਼ੱਕ ਹੋਇਆ, ਉਨ੍ਹਾਂ ਦੀ ਕੁਝ ਫੁੱਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਜਿਸ ਵਿੱਚ ਦੋਵੇਂ ਛੁੱਟਿਆਂ ਮਨਾਉਂਦੀ ਹੋਈ ਵੇਖੀ ਗਈ । ਪਰ ਇਸੇ ਵਿਚਾਲੇ ਫੈਟੀ ਲਿਵਰ ਅਤੇ ਦਿਲ ਦੀ ਬਿਮਾਰੀ ਦੀ ਵਜ੍ਹਾ ਕਰਕੇ ਮੇਗਨ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਕੁਝ ਲੋਕਾਂ ਨੇ ਮੇਗਨ ਦੀ ਬਿਮਾਰੀ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਕਾਫੀ ਕੋਸਿਆ । ਪਰ ਇੱਕ ਮਹਿਲਾ ਨੂੰ ਆਪਣੇ ਦਾਅਵੇ ਨੂੰ ਲੈਕੇ ਕਾਫੀ ਯਕੀਨ ਸੀ ।
ਮੇਗਨ ਦੀ ਮੌਤ ਦੇ 2 ਸਾਲ ਬਾਅਦ ਪੜਤਾਲ ਵਿੱਚ ਸਾਹਮਣੇ ਆਇਆ ਕਿ ਮੇਗਨ ਦੀ ਮੌਤ ਬ੍ਰੇਨ ਟਯੂਮਰ ਨਾਲ ਨਹੀਂ ਹੋਈ ਹੈ । ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਕਰਾਉਨ ਫੰਡਿੰਗ ਤੋਂ ਮਿਲੀ ਰਕਮ ਦੇ ਨਾਲ ਮੇਗਨ ਅਤੇ ਉਸ ਦੀ ਮਾਂ ਆਪਣੇ ਪਰਸਨਲ ਅਕਾਉਂਟ ਵਿੱਚ ਟਰਾਂਸਫਰ ਕੀਤਾ ਸੀ ।