India International Manoranjan Punjab

ਦਿਲਜੀਤ ਖਿਲਾਫ ਬ੍ਰਿਟਿਸ਼ ਇਨਫਲੂਐਨਸਰ ਵੱਲੋਂ ਨਸਲੀ ਟਿੱਪਣੀ ‘ਤੇ ਭੜਕੇ ਫੈਨਸ ! ਫਿਰ ਬਣਾਈ ‘ਤਗੜੀ ਰੇਲ’!

ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljeet Dosanj) ਦੇ ਵੱਲੋਂ ਸ਼ੋਅ ਦੌਰਾਨ ਫੈਨਸ ਨੂੰ ਦਿੱਤੇ ਜਾਣ ਵਾਲੇ ਗਿਫਤ ‘ਤੇ ਬ੍ਰਿਟਿਸ਼ ਅਮਰੀਕਨ ਇਨਫਲੂਐਨਸਰ ਐਂਡਰੂ ਟੇਟ (Andrew Tate) ਨੇ ਮਾੜੀ ਟਿੱਪਣੀ ਕੀਤੀ ਹੈ ਜਿਸ ‘ਤੇ ਦਿਲਜੀਤ ਦੇ ਫੈਨਸ ਨੇ ਉਸ ਦੀ ਕਾਫੀ ਰੇਲ ਬਣਾਈ ਅਤੇ ਇਸ ਨੂੰ ਨਸਲੀ ਟਿੱਪਣੀ ਤੱਕ ਦੱਸ ਦਿੱਤਾ ।

ਦਰਅਸਲ ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਸ਼ੋਅ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਿਲਜੀਤ ਆਪਣੀ ਮਹਿਲਾ ਫੈਨਸ ਨੂੰ ਟੀਮ ਦੇ ਜ਼ਰੀਏ ਕਾਲੀ ਜੈਕਟ ਗਿਫਟ ਕਰਦੇ ਹਨ ਇਸ ਨੂੰ ਵੇਖ ਕੇ ਮਹਿਲਾ ਦਾ ਪਤੀ ਕਾਫੀ ਭਾਵੁਕ ਹੋ ਜਾਂਦਾ ਹੈ । ਇਹ ਵੀਡੀਓ ਅਦਿੱਤੀ ਨਾਂ ਦੀ ਮਹਿਲਾ ਨੇ ਪੋਸਟ ਕਰਦੇ ਹੋਏ ਲਿਖਿਆ ‘ਪਤੀ ਜਦੋਂ ਜੰਗ ਵਿੱਚ ਜਾਂਦੇ ਸਨ ਤਾਂ ਉਹ ਹੰਝੂ ਵਹਾਉਂਦੀਆਂ ਸਨ । ਪਰ ਹੁਣ ਪਤੀ ਪਤਨੀ ਨੂੰ ਕਿਸੇ ਹੋਰ ਦੀ ਵਰਤੀ ਹੋਈ ਜੈਕੇਟ ਮਿਲੀ ਹੈ,ਉਸ ‘ਤੇ ਖੁਸ਼ੀ ਦੇ ਅਥਰੂ ਵਹਾ ਰਹੇ ਹਨ’। ਇਸ ‘ਤੇ ਐਂਡਰੂ ਟੇਟ ਨੇ ਲਿਖਿਆ ‘Bet it stinks of curry’ ਯਾਨੀ ‘ਸ਼ਰਤ ਲਗਾਓ ਕਿ ਇਸ ਤੋਂ ਕੜ੍ਹੀ ਦੀ ਬਦਬੂ ਆਉਂਦੀ ਹੈ’।

ਟੇਟ ਦੇ ਇਸ ਕੁਮੈਂਟ ਦਾ ਜਵਾਬ ਦਿੰਦੇ ਹੋਏ ਦਿਲਜੀਤ ਦੇ ਇੱਕ ਫੈਨਸ ਨੇ ਲਿਖਿਆ ਇਹ ਦਿਲਜੀਤ ਦਾ ਅਪਮਾਨ ਅਤੇ ਨਕਸੀ ਟਿੱਪਣੀ ਹੈ । ਦੂਜੇ ਨੇ ਲਿਖਿਆ ਇਹ ਬਹੁਤ ਦੀ ਦੁੱਖ ਦੀ ਗੱਲ ਹੈ ਕਿ ਇੰਸਟ੍ਰਾਗਰਾਮ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟ ‘ਤੇ ਭਾਰਤੀ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ । ਤੀਜੇ ਨੇ ਕਿਹਾ ਐਂਡਰੂ ਟੇਟ ਦਾ ਇਹ ਪਬਲਿਸਿਟੀ ਸਟੰਟ ਹੈ,ਉਹ ਸਿਰਫ਼ ਆਪਣੇ ਵੱਲ ਧਿਆਨ ਖਿਚਣਾ ਚਾਹੁੰਦਾ ਹੈ,ਕਿਉਂਕਿ ਉਸ ਨੂੰ ਮਕਬੂਲੀਅਤ ਦੀ ਜ਼ਰੂਰਤ ਹੈ ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾ ਵੀ ਐਂਡਰੂ ਟੇਟ ਕਈ ਵਿਵਾਦਾ ਵਿੱਚ ਘਿਰ ਚੁੱਕੇ ਹਨ । ਕੁਝ ਦਿਨ ਪਹਿਲਾਂ ਉਸ ਨੇ ਇੱਕ ਪੋਸਟ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਿ ‘ਮੈਂ ਵੈਕਸੀਨੇਟਿਡ ਔਰਤਾਂ ਨਾਲ ਨਹੀਂ ਸੌਂਦਾ ਹਾਂ’। ਟੇਟ ਦੇ ਇਸ ਕੁਮੈਂਟ ‘ਤੇ ਭਾਰਤੀ ਮੂਲ ਦੀ ਅਮਰੀਕਨ ਡਾਕਟਰ ਕੀਰਤੀ ਪਟੇਲ ਨੇ ਤਗੜਾ ਜਵਾਬ ਦਿੱਤਾ ਸੀ । ਪਟੇਲ ਨੇ ਲਿਖਿਆ ਸੀ “ਫਟੇ ਹੋਏ ਐਬਸ” ਵਾਲਾ ਸ਼ਖਸ । ਜਿਸ ਤੋਂ ਬਾਅਦ ਟੇਟ ਨੇ ਡਾ. ਪਟੇਲ ਦੀ ਦਿੱਖ ਬਾਰੇ ਕਈ ਅਪਮਾਨਜਨਕ ਟਿੱਪਣੀਆਂ ਕਰਕੇ ਗੱਲਬਾਤ ਨੂੰ ਵਧਾ ਦਿੱਤਾ।

ਇਸ ਤੋਂ ਪਹਿਲਾਂ ਐਂਡਰੂ ਟੇਟ ਖਿਲਾਫ 2 ਬ੍ਰਿਟਿਸ਼ ਮਹਿਲਾਵਾਂ ਨੇ ਜ਼ਬਰਜਨਾਹ ਦਾ ਇਲਜ਼ਾਮ ਵੀ ਲਗਾਇਆ ਸੀ । ਟੇਟ ਦਾ ਭਰਾ ਪਹਿਲਾਂ ਹੀ 10 ਸਾਲ ਦੀ ਸਜ਼ਾ ਕੱਟ ਰਿਹਾ ਹੈ । ਇਸ ਸਾਰਿਆਂ ਦੇ ਬਾਵਜੂਦ ਟੇਟ ਸੁਧਰ ਨਹੀਂ ਰਿਹਾ ਹੈ ਉਹ ਵਾਰ-ਵਾਰ ਸੋਸ਼ਲ ਮੀਡੀਆ ਦੇ ਜ਼ਰੀਏ ਵੱਖ-ਵੱਖ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ।