Punjab

ਹੁਣ ਬ੍ਰਿਟੇਨ ਵਿੱਚ ਵੀ ਬੇਅਦਬੀ ਦੀ ਘਟਨਾ ! ਸਿੱਖ ਭਾਈਚਾਰੇ ਵਿੱਚ ਨਰਾਜ਼ਗੀ

ਬਿਊਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਆ ਰਹੀਆਂ ਬੇਅਦਬੀ ਦੀ ਘਨਟਾਵਾਂ ਤੋਂ ਬਾਅਦ ਹੁਣ ਇੰਗਲੈਂਡ ਵਿੱਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਉੱਤਰੀ ਇੰਗਲੈਂਡ ਦੇ ਲੀਡਸ ਵਿੱਚ ਸਿੱਖ ਭਾਈਚਾਰੇ ਵੱਲੋਂ ਇੱਕ ਗੁਟਕਾ ਸਾਹਿਬ ਦੇ ਕੁਝ ਅੰਗ ਮਿਲਣ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ।

ਵੈਸਟਦ ਯੌਰਕਸ਼ਾਇਰ ਪੁਲਿਸ ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਇੱਕ ਸਿੱਖ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ । ਇਹ ਘਟਨਾ ਹੈਡਿੰਗਲੇਅ ਇਲਾਕੇ ਵਿੱਚ ਹੋਈ ਹੈ । ਪਹਿਲਾਂ ਇਹ ਸਾਹਮਣੇ ਆਇਆ ਸੀ ਕਿ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਨੂੰ ਕੂੜਾ ਚੁੱਕਣ ਲਈ ਰੱਖੇ ਜਾਣ ਤੋਂ ਬਾਅਦ ਕਿਸੇ ਸ਼ੱਕੀ ਨੇ ਪੀੜਤ ਦੇ ਕੂੜੇਦਾਰ ਵਿੱਚ ਸੁੱਟ ਦਿੱਤਾ ਸੀ ਪਰ ਜਦੋਂ ਪੁਲਿਸ ਨੇ ਪੀੜਤ ਦੇ ਨਾਲ ਗੱਲ ਕੀਤਾ ਤਾਂ ਇਸ ਸ਼ੱਕ ਨੂੰ ਰੱਦ ਕਰ ਦਿੱਤਾ ਗਿਆ ਹੈ।

ਇੰਗਲੈਂਡ ਵਰਗੇ ਮੁਲਕ ਵਿੱਚ ਬੇਅਦਬੀ ਦੀ ਇਹ ਘਟਨਾ ਸ਼ਾਇਦ ਪਹਿਲੀ ਹੈ। ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ । ਹਾਲਾਂਕਿ ਪੰਜਾਬ ਵਿੱਚ ਬੇਅਦਬੀ ਦੀ ਘਟਨਾ ਲਗਾਤਾਰ ਵੱਧ ਦੀ ਜਾ ਰਹੀਆਂ ਹਨ । 2 ਸਾਲ ਪਹਿਲਾਂ ਤਖਤ ਕੇਸਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਗਰੇਟ ਪੀਣ ਵਾਲੇ ਮੁਲਜ਼ਮ ਨੂੰ ਵੀਰਵਾਰ ਨੂੰ ਹੀ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ । SGPC ਅਤੇ ਹੋਰ ਜਥੇਬੰਦੀਆਂ ਨੇ ਇਸ ਦਾ ਸੁਆਗਤ ਕੀਤਾ ਹੈ ਪਰ ਸਜ਼ਾ ਘੱਟ ਨੂੰ ਲੈਕੇ ਸਵਾਲ ਜ਼ਰੂਰ ਚੁੱਕੇ ਸਨ ।