International

ਬ੍ਰਿਟੇਨ ਦੇ PM ਬੋਰਿਸ ਜਾਨਸਨ ਦਾ ਅਸਤੀਫ਼ਾ,ਭਾਰਤੀ ਤੇ ਪਾਕਿਸਤਾਨੀ ਮੂਲ ਦੇ 2 ਸਿਆਸਤਦਾਨ PM ਰੇਸ ‘ਚ

24 ਘੰਟੇ ਦੇ ਅੰਦਰ 60 ਤੋਂ ਵਧ ਮੰਤਰੀਆਂ ਨੇ ਪੀਐੱਮ ਬੋਰਿਸ ਜਾਨਸਨ ਦੇ ਵਿਰੋਧ ‘ਚ ਦਿੱਤਾ ਸੀ ਅਸਤੀਫ਼ਾ

‘ਦ ਖ਼ਾਲਸ ਬਿਊਰੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । 24 ਘੰਟੇ ਅੰਦਰ ਉਨ੍ਹਾਂ ਦੇ ਮੰਤਰੀ ਮੰਡਲ ਤੋਂ 60 ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ‘ਤੇ ਦਬਾਅ ਵੱਧ ਗਿਆ ਸੀ । ਜਾਨਸਨ ਨੇ ਕਿਹਾ ਕਿ ਕਾਰਜਕਾਲ ਪੂਰਾ ਨਾ ਕਰਨ ਦਾ ਉਨ੍ਹਾਂ ਨੂੰ ਅਫਸੋਸ ਹੈ ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਨਾਲ ਕਾਫ਼ੀ ਲੋਕ ਖੁਸ਼ ਹੋਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਕਾਫੀ ਮਦਦ ਕੀਤੀ ਅਤੇ ਦੇਸ਼ ਨੂੰ ਅੱਗੇ ਲੈ ਕੇ ਗਏ ।

ਇਸ ਵਜ੍ਹਾ ਨਾਲ ਜਾਨਸਨ ਖਿਲਾਫ਼ ਬਗਾ ਵਤ ਹੋਈ

ਬੋਰਿਸ ਜਾਨਸਨ ਦੇ ਖਿਲਾ ਫ਼ ਬਗਾ ਵਤ ਰਾਤੋ-ਰਾਤ ਨਹੀਂ ਹੋਈ। ਇਸ ਪੂਰੀ ਬਗਾਵਤ ਦਾ ਕੇਂਦਰ ਕ੍ਰਿਸ ਪਿੰਚਰ ਨੂੰ ਮੰਨਿਆ ਜਾ ਰਿਹਾ ਹੈ। ਜਿੰਨਾਂ ‘ਤੇ ਸ਼ਰੀਰਕ ਸੋਸ਼ਨ ਦਾ ਇਲ ਜ਼ਾਮ ਲੱਗਿਆ ਸੀ। ਇਸੇ ਸਾਲ ਫਰਵਰੀ ਵਿੱਚ ਬੋਰਿਸ ਜਾਨਸਨ ਨੇ ਪਿੰਚਰ ਨੂੰ ਡਿਪਟੀ ਚੀਫ਼ ਵਿੱਪ ਨਿਯੁਕਤ ਕੀਤਾ ਸੀ। ਜੁਲਾਈ 2019 ਵਿੱਚ ਪਿੰਚਰ ਨੂੰ ਜਾਨਸਨ ਸਰਕਾਰ ਵਿੱਚ ਥਾਂ ਮਿਲੀ ਸੀ ਅਤੇ ਉਨ੍ਹਾਂ ਨੂੰ ਹਾਉਸਿੰਗ ਮੰਤਰੀ ਬਣਾਇਆ ਗਿਆ ਸੀ। ਪਿੰਚਰ ਨੂੰ ਇਸੇ ਸਾਲ ਫਰਵਰੀ ਵਿੱਚ ਜਾਨਸਨ ਨੇ ਡਿਪਟੀ ਵਿੱਪ ਬਣਾਇਆ ਸੀ। ਲੰਡਨ ਦੇ ਪਿਕਾਡਿਲੀ ਵਿੱਚ 29 ਜੂਨ ਨੂੰ ਕਾਲਟਨ ਕਲੱਬ ਵਿੱਚ ਆਪਣੇ ਵਤੀਰੇ ਨੂੰ ਲੈ ਕੇ ਪਿੰਚਰ ਸੁਰੱਖਿਆ ਵਿੱਚ ਰਹੇ। ਉਨ੍ਹਾਂ ‘ਤੇ 2 ਲੋਕਾਂ ਨੇ ਸ਼ਰਾ ਬ ਦੇ ਨ ਸ਼ੇ ਵਿੱਚ ਗਲਤ ਕੰਮ ਕਰਨ ਦਾ ਇਲ ਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਜਦੋਂ ਜਾਨਸਨ ‘ਤੇ ਦਬਾਅ ਵਧਿਆ ਤਾਂ ਪਿੰਚਰ ਨੂੰ ਡਿਪਟੀ ਚੀਫ਼ ਵਿੱਪ ਤੋਂ ਹਟਾ ਦਿੱਤਾ ਗਿਆ ।

ਹੁਣ ਅੱਗੇ ਕੀ ਹੋਵੇਗਾ

ਨਿਯਮਾਂ ਮੁਤਾਬਿਕ 12 ਮਹੀਨੇ ਤੱਕ ਜਾਨਸਨ ਦੇ ਖਿ ਲਾਫ਼ ਦੂਜਾ ਬੇਭਰੋਸਗੀ ਮਤਾ ਨਹੀਂ ਲਿਆਇਆ ਜਾ ਸਕਦਾ ਹੈ ਕਿਉਂਕਿ ਪਿਛਲੇ ਮਹੀਨੇ ਹੀ ਜਾਨਸਨ ਨੇ ਬੇਭਰੋਸਗੀ ਮਤਾ ਜਿੱਤਿਆ ਹੈ। ਪਾਰਟੀ ਦੇ ਕੁੱਝ ਐੱਮਪੀ ਮੰਗ ਕਰ ਰਹੇ ਨੇ ਕਿ 12 ਮਹੀਨੇ ਦੇ ਇਸ ਅੰਤਰ ਨੂੰ ਖ਼ਤਮ ਕੀਤਾ ਜਾਵੇ । ਇਕ ਰਸਤਾ ਇਹ ਵੀ ਹੋ ਸਕਦਾ ਹੈ ਕਿ ਹੁਣ ਉਨ੍ਹਾਂ ਦੀ ਪਾਰਟੀ ਤੋਂ ਕਿਸੇ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਜਾਵੇ ਇਸ ਰੇਸ ਵਿੱਚ 2 ਨਾਂ ਸਭ ਤੋਂ ਅੱਗੇ ਨੇ ਇਕ ਭਾਰਤੀ ਅਤੇ ਦੂਜਾ ਪਾਕਿਸਤਾਨ ਮੂਲ ਦੇ ਸਿਆਸਦਾਨ ਹਨ।

ਪੀਐੱਮ ਦੀ ਰੇਸ ਵਿੱਚ ਇਹ 2 ਨਾਂ ਅੱਗੇ

ਪ੍ਰਧਾਨ ਮੰਤਰੀ ਦੀ ਰੇਸ ਵਿੱਚ ਦੇਸ਼ ਦੇ ਸਾਬਕਾ ਖ਼ਜਾਨਾ ਮੰਤਰੀ ਰਿਸ਼ੀ ਸੁਨਕ ਹਨ। ਉਹ ਭਾਰਤੀ ਮੂਲ ਦੇ ਨਾਗਰਿਕ ਹਨ। ਇੰਨਾਂ ਨੇ ਬੁੱਧਵਾਰ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਮੁਸ਼ਕਿਲ ਵੇਲੇ ਦੇਸ਼ ਦੇ ਅਰਥਚਾਰੇ ਨੂੰ ਇੰਨਾਂ ਨੇ ਬਹੁਤ ਚੰਗੇ ਢੰਗ ਨਾਲ ਸੰਭਾਲਿਆ ਸੀ । ਇਸ ਤੋਂ ਇਲਾਵਾ ਜਾਨਸਨ ਕੈਬਨਿਟ ਵਿੱਚ ਮੰਤਰੀ ਰਹੇ ਨਦੀਮ ਜਾਹਵੀ ਵੀ ਪੀਐੱਮ ਦੀ ਰੇਸ ਵਿੱਚ ਮੰਨੇ ਜਾ ਰਹੇ ਨੇ ਉਹ ਪਾਕਿਸਤਾਨ ਮੂਲ ਦੇ ਨਾਗਰਿਕ ਹਨ। ਇਸ ਤੋਂ ਇਲਾਾਵ ਪੇਨੀ ਮਾਡੇਟ, ਬੇਨ ਵਾਲੇਸ, ਲਿਸ ਟਰਸਟ,ਜੇਰੇਮੀ ਹੰਟ ਵੀ ਪੀਐੱਮ ਬਣ ਸਕਦੇ ਹਨ।