International

ਇੱਕ ਮਸ਼ਹੂਰ ਸਟਾਰ ਧੀ ਜਿਸ ਨੇ ਮਾਂ ਦੀ ਜ਼ਿੰਦਗੀ ਖਾਤਰ 2 ਲੋਕਾਂ ਦਾ ਕੀਤਾ ਇਹ ਹਾਲ !

ਬਿਉਰੋ ਰਿਪੋਰਟ : ਹੱਸਦੀ ਵਸਦੀ ਜ਼ਿੰਦਗੀ ਵਿੱਚ ਤੂਫਾਨ ਆ ਜਾਣਾ,ਸਾਰੇ ਸੁਪਣੇ ਟੁੱਟ ਜਾਣਾ,ਰਿਸ਼ਤਿਆਂ ਨੂੰ ਬਚਾਉਣ ਦੇ ਲਈ ਦਿਮਾਗ ਸ਼ੈਤਾਨ ਹੋ ਜਾਣਾ । ਅਜਿਹੀ ਹੀ ਕਹਾਣੀ ਸੀ ਇੱਕ ਧੀ ਦੀ ਜਿਸ ਨੇ ਆਪਣੀ ਮਾਂ ਨੂੰ ਬਚਾਉਣ ਦੇ ਲਈ 2 ਕਤਲ ਕਰ ਦਿੱਤੇ । ਆਪਣੇ ਕਰੀਅਰ ਦੇ ਪੀਕ ਯਾਨੀ ਬੁਲੰਦੀ ‘ਤੇ ਸੀ ਇਹ ਧੀ,ਕਿਸੇ ਚੀਜ਼ ਦੀ ਕਮੀ ਨਹੀਂ ਸੀ, ਗਲੈਮਰ ਵਰਲਡ ਨਾਲ ਜੁੜੀ ਇਸ ਧੀ ਨੂੰ ਲੋਕ ਸਿਰ ‘ਤੇ ਬਿਠਾਉਂਦੇ ਸਨ,ਮਾਂ ਨੇ ਵੀ ਪੂਰਾ ਸਾਥ ਦਿੱਤਾ। ਜਦੋਂ ਮਾਂ ‘ਤੇ ਮੁਸੀਬਤ ਆਈ ਤਾਂ ਉਸ ਨੇ ਅਜਿਹਾ ਕਦਮ ਚੁੱਕ ਲਿਆ ਸੀ ਜਿਸ ਦੀ ਅਦਾਲਤ ਨੇ ਉਸ ਨੂੰ 31 ਸਾਲ 8 ਮਹੀਨੇ ਸਜ਼ਾ ਸੁਣਾਈ,ਮਾਂ ਨੂੰ ਅਦਾਲਤ ਨੇ ਬਰਾਬਰ ਦਾ ਦੋਸ਼ੀ ਮੰਨਿਆ ਅਤੇ 26 ਸਾਲ 9 ਮਹੀਨੇ ਦੀ ਸਜ਼ਾ ਸੁਣਾਈ । ਜਿਸ ਧੀ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬ੍ਰਿਟੇਨ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਂ ਹੈ ਮਹਿਕ ਬੁਖ਼ਾਰੀ ।

ਮਹਿਕ ਬੁਖ਼ਾਰੀ 2019 ਵਿੱਚ ਬ੍ਰਿਟੇਨ ਦੀ ਟਿੱਕਟੌਕ ਸਟਾਰ ਬਨ ਚੁੱਕੀ ਸੀ । ਉਸ ਦੀ ਮਾਂ ਅਨਸਰੀਨ ਦਾ ਸਾਥ ਉਸ ਦੇ ਲਈ ਸਫਲਤਾਂ ਦੀ ਪੋੜੀਆਂ ਚੜਨ ਦਾ ਵੱਡਾ ਸਹਾਰਾ ਸੀ । ਮਾਂ ਹਰ ਕਦਮ ਦੇ ਉਸ ਦਾ ਸਾਥ ਦਿੰਦੀ ਸੀ । ਇਸੇ ਲਈ ਬ੍ਰਿਟੇਨ ਦੇ ਹਰ ਉਦਘਾਟਨ ਸਮਾਗਮ ਅਤੇ ਬ੍ਰਾਂਡ ਦੇ ਪ੍ਰਮੋਸ਼ਨ ਵਿੱਚ ਉਹ ਨਜ਼ਰ ਆਉਂਦੀ ਸੀ। ਮਹਿਕ ਦੀ ਮਾਂ ਅਨਸਰੀਨ ਉਸ ਦੀ ਲਾਈਫ ਲਾਈਨ ਸੀ ਇਸੇ ਲਈ ਹਰ ਵੀਡੀਓ ਵਿੱਚ ਨਜ਼ਰ ਆਉਂਦੀ ਸੀ ।

ਕਾਮਯਾਬੀ ਦੇ ਇਸ ਸਫਰ ਵਿੱਚ ਮਾਂ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕੀ ਧੀ ਮਹਿਕ ਬੁਖਾਰੀ ਦੇ ਸਿਰ ‘ਤੇ ਖੂਨ ਸਵਾਰ ਹੋ ਗਿਆ ਅਤੇ ਉਸ ਨੇ ਮਾਂ ਅਨਸਰੀਨ ਨੂੰ ਬਲੈਕਮੇਲ ਕਰਨ ਵਾਲੇ ਦਾ ਖਾਤਮਾ ਕਰਨ ਨਾ ਸਿਰਫ਼ ਫੈਸਲਾ ਕੀਤਾ ਬਲਕਿ ਉਸ ਨੂੰ ਅੰਜਾਮ ਵੀ ਦਿੱਤਾ। ਪਰ ਸਵਾਲ ਇਹ ਸੀ ਕੌਣ ਕਰ ਰਿਹਾ ਸੀ ਮਾਂ ਅਨਸਰੀਨ ਨੂੰ ਬਲੈਕਮੇਲ ਅਤੇ ਉਸ ਦਾ ਮਕਸਦ ਕੀ ਸੀ ?

ਮਾਂ ਦੀ ਬਲੈਕਮੇਲਿੰਗ ਦੇ ਪਿੱਛੇ ਛੁੱਪੀ ਸੀ ਇਸ ਰਿਸ਼ਤੇ ਦੀ ਕਹਾਣੀ, ਦਰਅਸਲ ਮਾਂ ਅਨਸਰੀਨ 2019 ਵਿੱਚ 21 ਸਾਲ ਦੇ ਸਾਕਿਬ ਨਾਲ ਇੱਕ ਵੀਡੀਓ ਐਪ ‘ਆਜ਼ਰ’ ‘ਤੇ ਮਿਲ ਦੀ ਹੈ । ਪਹਿਲਾਂ ਗੱਲਬਾਤ ਸ਼ੁਰੂ ਹੁੰਦੀ ਹੈ,ਫਿਰ ਨੰਬਰ ਐਕਸਚੇਂਜ ਹੁੰਦੇ ਹਨ ਅਤੇ ਫਿਰ ਦੋਵੇ ਗੱਲਬਾਤ ਕਰਦੇ ਹਨ । ਦੋਵਾਂ ਦੇ ਵਿਚਾਲੇ ਤਿੰਨ ਸਾਲ ਰਿਸ਼ਤਾ ਚੱਲਦਾ ਹੈ। ਇੱਕ ਦਿਨ ਮਹਿਕ ਦੀ ਮਾਂ ਅਨਸਰੀਨ ਇਸ ਰਿਸ਼ਤੇ ਨੂੰ ਤੋੜਨ ਦਾ ਐਲਾਨ ਕਰਦੀ ਹੈ । ਸਾਕਿਬ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਉਹ ਵਾਰ-ਵਾਰ ਅਨਸਰੀਨ ਨੂੰ ਆਪਣੇ ਫੈਸਲੇ ‘ਤੇ ਮੁੜ ਤੋਂ ਵਿਚਾਰ ਕਰਨ ਲਈ ਕਹਿੰਦਾ ਹੈ । ਜਦੋਂ ਅਨਸਰੀਨ ਆਪਣੇ ਫੈਸਲੇ ਦੇ ਅੜ੍ਹ ਜਾਂਦੀ ਹੈ ਤਾਂ ਸਾਕਿਬ ਅਨਸਰੀਨ ਨੂੰ ਧਮਕੀ ਦਿੰਦਾ ਹੈ ਕਿ ਉਹ ਉਸ ਦੇ ਰਿਸ਼ਤੇ ਨਾਲ ਜੁੜੇ ਸਾਰੇ ਵੀਡੀਓ ਉਸ ਦੇ ਪਹਿਲੇ ਪਤੀ ਨੂੰ ਭੇਜ ਦੇਵੇਗਾ ।

ਸਾਕਿਬ ਦੀ ਬਲੈਕਮੇਲਿੰਗ ਤੋਂ ਤੰਗ ਮਾਂ ਅਨਸਰੀਨ ਨੇ ਧੀ ਮਹਿਕ ਨੂੰ ਸਭ ਕੁਝ ਦੱਸ ਦਿੱਤਾ । ਮਾਂ ਨੂੰ ਬਲੈਕਮੇਲ ਕਰਨ ਵਾਲੇ ਸਾਕਿਬ ਖਿਲਾਫ ਪੁਲਿਸ ਕੋਲ ਜਾਣ ਦੀ ਥਾਂ ਧੀ ਮਹਿਕ ਨੇ ਆਪ ਸਬਕ ਸਿਖਾਉਣ ਦਾ ਮਨ ਬਣਾ ਲਿਆ । ਬਸ ਇੱਥੋ ਹੀ ਧੀ ਮਹਿਕ ਦੇ ਜ਼ਿੰਦਗੀ ਪਲਟ ਗਈ ।

ਸਾਕਿਬ ਨੂੰ ਮਾਰਨ ਦੀ ਪਲਾਨਿੰਗ ਬਣਾਈ

ਮਹਿਕ ਨੇ ਸਾਕਿਬ ਨੂੰ ਸਬਕ ਸਿਖਾਉਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਮਕੈਨਿਕ ਦੋਸਤ ਰੇਹਾਨ ਕਾਰਵਾਨ ਕੋਲ ਗਈ । ਉਸ ਨੂੰ ਪੂਰਾ ਪਲਾਨ ਸਮਝਾਇਆ, ਰੇਹਾਨ ਨੇ ਇਸ ਕੰਮ ਲਈ ਆਪਣੇ ਕਰੀਬੀ ਦੋਸਤ ਰਈਸ ਜਮਾਲ ਅਤੇ ਭਰਾ ਅਮੀਰ ਜਮਾਲ ਨੂੰ ਰਾਜੀ ਕੀਤਾ । ਦੂਜੇ ਪਾਸੇ ਮਹਿਕ ਦੇ ਦੋਸਤ ਨਤਾਸ਼ਾ ਅਖਤਰ,ਸਨਾਫ ਮੁਸਤਫਾ ਅਤੇ ਮੁਹੰਮਦ ਪਟੇਲ ਵੀ ਮਹਿਕ ਦੀ ਪਲਾਨਿੰਗ ਦਾ ਹਿੱਸਾ ਬਣ ਗਏ । ਸਭ ਤੋਂ ਪਹਿਲਾਂ ਮਾਂ ਦੇ ਬਲੈਕਮੇਲਰ ਸਾਕਿਬ ਹੁਸੈਨ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਨੇ ਅਨਸਰੀਨ ‘ਤੇ ਜਿਹੜੇ 3 ਹਜ਼ਾਰ ਪੌਂਡ ਖਰਚ ਕੀਤੇ ਹਨ ਉਹ ਉਸ ਨੂੰ ਵਾਪਸ ਕਰ ਦਿੱਤੇ ਜਾਣਗੇ । ਸਾਕਿਬ ਅਕਸਰ ਅਨਸਰੀਨ ਨੂੰ ਇਸੇ ਦਾ ਤਾਨਾ ਮਾਰਦਾ ਸੀ ।

11 ਫਰਵਰੀ 2022 ਨੂੰ ਮਹਿਕ ਅਤੇ ਉਸ ਦੇ ਦੋਸਤ ਇੱਕ ਟੇਸਕੋ ਸੁਪਰ ਮਾਰਕਿਟ ‘ਤੇ ਸਾਕਿਬ ਦਾ ਇੰਤਜ਼ਾਰ ਕਰਨ ਲੱਗੇ । ਸਾਰਿਆਂ ਦਾ ਮਕਸਦ ਸੀ ਸਾਕਿਬ ‘ਤੇ ਅਚਾਨਕ ਹਮਲਾ ਕਰਨਾ । ਸਾਕਿਬ ਇਸ ਗੱਲ ਤੋਂ ਬੇਖ਼ਬਰ ਸੀ । ਉਸ ਕੋਲ ਗੱਡੀ ਨਹੀਂ ਸੀ ਉਸ ਨੇ ਆਪਣੇ ਇੱਕ ਦੋਸਤ ਹਾਸ਼ਿਮ ਨੂੰ ਨਾਲ ਚੱਲਣ ਲਈ ਕਿਹਾ । ਹਾਸ਼ਿਮ ਨੂੰ ਨਹੀਂ ਪਤਾ ਸੀ ਕਿ ਸਾਕਿਬ ਉਸ ਨੂੰ ਕਿਸ ਮਕਸਦ ਦੇ ਨਾਲ ਲੈਕੇ ਜਾ ਰਿਹਾ ਸੀ । ਸਾਕਿਬ ਅਤੇ ਹਾਸ਼ਿਮ ਰਾਤ 1 ਵਜਕੇ 17 ਮਿੰਟ ‘ਤੇ ਟੇਸਕੋ ਕਾਰ ਪਾਰਕ ਪਹੁੰਚੇ, ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕੁਝ ਗਲਤ ਹੋਣ ਜਾ ਰਿਹਾ ਹੈ । ਉਨ੍ਹਾਂ ਫੌਰਨ ਕਾਰ ਘੁਮਾਈ ਅਤੇ ਨਿਕਲ ਗਏ। ਪਰ ਫਿਰ ਪਿੱਛੇ ਮੁੜ ਕੇ ਵੇਖਿਆ ਤਾਂ 2 ਕਾਰਾਂ ਪਿੱਛਾ ਕਰ ਰਹੀਆਂ ਸਨ ।

ਸਾਕਿਬ ਨੇ ਫੌਰਨ ਪੁਲਿਸ ਨੂੰ 999 ‘ਤੇ ਕਾਲ ਕੀਤੀ । ਧੀ ਮਹਿਕ ਅਤੇ ਮਾਂ ਅਨਸਰੀਨ ਰੇਹਾਨ ਦੇ ਨਾਲ ਇੱਕ ਕਾਰ ਵਿੱਚ ਬੈਠੇ ਸਨ । ਪੁਲਿਸ ਦੀ ਫੋਨ ਰਿਕਾਡਿੰਗ ਤੋਂ ਪਤਾ ਚੱਲਿਆ ਹੈ ਕਿ ਮਹਿਕ ਨੇ ਸਾਕਿਬ ਨੂੰ ਫੋਨ ਕੀਤਾ ਅਤੇ ਦੋਵਾਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਗਈ । ਇਸੇ ਕਾਲ ਦੇ ਬਾਅਦ ਹੀ ਸਾਕਿਬ ਨੇ 999 ‘ਤੇ ਫੋਨ ਕੀਤਾ ਸੀ ਅਤੇ ਦੱਸਿਆ ਕਿ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਟੱਕਰ ਮਾਰ ਕੇ ਸੜਕ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । 5 ਮਿੰਟ ਤੱਕ ਇਹ ਚੱਲਦਾ ਰਿਹਾ,ਸਾਕਿਬ ਅਤੇ ਹਾਸ਼ਿਮ ਨੇ ਹਮਲਾਵਰਾਂ ਤੋਂ ਬਚਣ ਦੇ ਲਈ ਰੈੱਡ ਲਾਈਟ ਕਰਾਸ ਕੀਤੀ ਅਤੇ ਸਫਰ ਜਾਰੀ ਰੱਖਿਆ । ਦੋਵੇ ਕਾਰਾਂ ਦੇ ਜ਼ਰੀਏ ਸਾਕਿਬ ਦੀ ਕਾਰ ਦਾ ਰਸਤਾ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੀ ਸੀ ।

999 ‘ਤੇ ਸਾਕਿਬ ਵੱਲੋਂ ਕੀਤੀ ਗਈ ਫੋਨ ਕਾਲ ਦੇ ਅਖੀਰਲੇ ਸ਼ਬਦ ਸਨ ਮੈਂ ਮਰਨ ਵਾਲਾ ਹਾਂ ਉਹ ਸਾਡਾ ਪਿੱਛਾ ਕਰ ਰਹੇ ਹਨ ਉਨ੍ਹਾਂ ਦੇ ਚਹਿਰੇ ਡੱਕੇ ਹੋਏ ਹਨ ਉਹ ਸਾਨੂੰ ਮਾਰ ਦੇਣਗੇ । ਫਿਰ ਚੀਕ ਦੀ ਆਵਾਜ਼ ਆਉਂਦੀ ਹੈ ਅਤੇ ਫੋਨ ਲਾਈਨ ‘ਤੇ ਖਾਮੋਸੀ ਛਾ ਜਾਂਦੀ ਹੈ । ਰਾਤ ਡੇਢ ਵਜੇ ਇੱਕ ਰਿਕਵਰੀ ਡਰਾਈਵਰ ਹਾਈਵੇਅ ‘ਤੇ ਸਫਰ ਕਰ ਰਿਹਾ ਸੀ ਉਸ ਨੇ ਵੇਖਿਆ ਇੱਕ ਕਾਰ ਦਰੱਖਤ ਦੇ ਨਾਲ ਚਿਪਕੀ ਹੋਈ ਅਤੇ ਕਾਰ ਨੂੰ ਅੱਗ ਲੱਗੀ ਹੋਈ ਹੈ । ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ । ਕਾਰ ਤੋਂ ਸਾਕਿਬ ਅਤੇ ਉਸ ਦੇ ਦੋਸਤਾਂ ਦੀ ਲਾਸ਼ਾ ਬਾਹਰ ਕੱਢਿਆ ਗਈਆਂ।

ਸਾਕਿਬ ਅਤੇ ਉਸ ਦੇ ਦੋਸਤ ਦੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਕ ਆਪਣੇ ਸਾਥੀਆਂ ਨਾਲ ਸੋਟਨ ਪਲੇਸ ਦੇ ਇਲਾਕੇ ਪਹੁੰਚੇ ਅਤੇ ਸੜਕ ਤੇ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕੁਝ ਹੋਇਆ ਹੀ ਨਹੀਂ ਹੈ । ਪੁਲਿਸ ਕੋਲ ਸਾਕਿਬ ਦੀ ਕਾਲ ਡਿਟੇਲ ਪਹੁੰਚ ਗਈ ਸੀ ਜਾਂਚ ਟੀਮ ਨੇ ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਵਾਲੇ ਕੈਮਰਿਆਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਮਹਿਕ ਦੀ ਦੋਸਤ ਨਤਾਸ਼ਾ ਦੀ ਕਾਰ ਤੱਕ ਪਹੁੰਚੀ ਫਿਰ ਇੱਕ ਤੋਂ ਬਾਅਦ ਇੱਕ ਸਾਰਿਆ ਦੀ ਗ੍ਰਿਫਤਾਰੀ ਹੋਈ ।

ਪੁਲਿਸ ਨੇ ਜਦੋਂ ਮਹਿਕ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਬਚਣ ਦੇ ਲਈ ਕਿਹਾ ਸਾਕਿਬ ਬਹੁਤ ਝੂਠਾ ਸੀ ਅਤੇ ਤੱਥਾਂ ਅਤੇ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਸੀ । ਪਰ ਪੁਲਿਸ ਕੋਲ ਪੂਰੇ ਸਬੂਤ ਸਨ । ਮਹਿਕ ਮਾਂ ਅਨਸਰੀਨ ਸਮੇਤ 6 ਲੋਕਾਂ ਖਿਲਾਫ ਕਤਲ ਦਾ ਇਲਜ਼ਾ ਤੈਅ ਹੋਇਆ । ਮੁਹੰਮਦ ਪਟੇਲ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਸਜ਼ਾ ਸੁਣਾਈ ਗਈ।

18 ਮਹੀਨੇ ਤੋਂ ਬਅਦ ਅਗਸਤ 2023 ਵਿੱਚ ਲੰਮੇ ਇੰਤਜ਼ਾਰ ਤੋਂ ਬਾਅਦ ਮਹਿਕ ਨੂੰ 31 ਸਾਲ 8 ਮਹੀਨੇ ਨੂੰ ਅਤੇ ਮਾਂ ਅਨਸਰੀਨ ਨੂੰ 26 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ । ਇਸ ਤੋਂ ਇਲਾਾਵ ਮਹਿਕ ਦੀ ਮਦਦ ਕਰਨ ਵਾਲੇ ਦੋਸਤ ਰੇਹਾਨ, ਰਈਸ ਜਮਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਨਤਾਸ਼ਾ ਨੂੰ 11 ਸਾਲ, ਅਮੀਰ ਨੂੰ 14 ਸਾਲ 8 ਮਹੀਨੇ ਅਤੇ ਸਨਾਫ਼ ਗੁਲ ਮੁਸਤਫ਼ਾ ਨੂੰ 14 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਸਾਕਿਬ ਦੇ ਕਤਲ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਮਹਿਕ ਉਨ੍ਹਾਂ ਕੋਲ ਆਉਂਦੇ ਤਾਂ ਪਰਿਵਾਰ ਨਾਲ ਗੱਲ ਕਰਦੇ ਅਤੇ ਉਹ ਸਾਕਿਬ ਨੂੰ ਬਲੈਕਮੇਲਿੰਗ ਤੋਂ ਰੋਕ ਲੈਂਦੇ । ਪਰ ਮਹਿਕ ਦਾ ਮਾਂ ਅਨਸਰੀਨ ਦੇ ਵੱਲ ਇਨ੍ਹਾਂ ਜ਼ਿਆਦਾ ਪਿਆਰ ਸੀ ਕਿ ਉਹ ਉਸ ਨੂੰ ਦੁੱਖ ਪਹੁੰਚਾਉਣ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ । ਪਰ ਜੇਕਰ ਮਾਂ ਅਨਸਰੀਨ ਉਸ ਨੂੰ ਸਮਝਾਉਂਦੀ ਤਾਂ ਇਸ ਦਾ ਨਤੀਜਾ ਕੁਝ ਹੋਰ ਵੀ ਹੋ ਸਕਦਾ ਸੀ । ਇਸੇ ਤਰ੍ਹਾਂ ਹੱਸਦੀ ਵਸਦੀ ਜ਼ਿੰਦਗੀ ਖੂਨ ਦੇ ਨਾਲ ਰੰਗ ਗਈ । ਇੱਕ ਧੀ ਨੇ ਆਪਣੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਗਲਤ ਰਾਹ ਚੁੰਨ ਲਿਆ ।