ਬਿਉਰੋ ਰਿਪੋਰਟ : ਬ੍ਰਿਟੇਨ ਵਿੱਚ ਇੱਕ ਪੰਜਾਬੀ ਔਰਤ ਨੇ ਬਹੁਤ ਦੀ ਘਿਨੌਣਾ ਕੰਮ ਕੀਤਾ ਹੈ । ਉਸ ਨੇ ਆਪਣੀ 10 ਸਾਲ ਦੀ ਧੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ । ਮਾਸੂਮ ਇੰਗਲੈਂਡ ਦੇ ਵੈਸਟ ਮਿਡਲੈਂਡਸ ਦੇ ਇੱਕ ਸ਼ਹਿਰ ਵਿੱਚ ਰਹਿੰਦੀ ਸੀ । ਪੁਲਿਸ ਨੂੰ ਘਰੋਂ ਹੀ ਬੱਚੀ ਦੀ ਲਾਸ਼ ਮਿਲੀ ਹੈ ।
ਕਤਲ ਕਰਨ ਵਾਲੀ ਮਾਂ ਦਾ ਨਾਂ ਜਸਕੀਰਤ ਕੌਰ ਹੈ ਜਿਸ ਨੂੰ ਜੈਸਮੀਨ ਕੰਗ ਵਜੋਂ ਵੀ ਜਾਣਿਆ ਜਾਂਦਾ ਹੈ । ਮ੍ਰਿਤਕ ਬੱਚੀ ਦਾ ਨਾਂ ਸ਼ੇਅ ਕੰਗ ਹੈ । ਮਾਂ ਨੂੰ ਗ੍ਰਿਫਤਾਰ ਕਰਕੇ ਵੂਲਵਰਹੈਂਪਰਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਬੱਚੀ ਨੂੰ ਸਕੂਲ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ ਹੈ । ਪਰ ਆਲੇ-ਦੁਆਲੇ ਦੇ ਲੋਕ ਅਤੇ ਰਿਸ਼ਤੇਦਾਰ ਹੈਰਾਨ ਹਨ ਕਿ ਅਜਿਹਾ ਕੀ ਹੋਇਆ ਕਿ ਇੱਕ ਮਾਂ ਨੇ ਆਪਣੀ ਧੀ ਦਾ ਹੀ ਕਤਲ ਕਰ ਦਿੱਤਾ ?
ਇਸ ਕਤਲ ਕਾਂਡ ਦੀ ਜਾਂਚ ਕਰ ਰਹੇ ਡਿਟੈਕਟਿਵ ਇੰਸਪੈਕਟਰ ਡੈਨ ਨੇ ਕਿਹਾ ਸਾਡੀ ਹਮਦਰਦੀ ਸ਼ੇਅ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ । ਪਰ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ ਸ਼ੇਅ ਕੰਗ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤਾਂਕੀ ਪਤਾ ਚੱਲ ਸਕੇ ਦੀ ਮੌਤ ਕਿਵੇਂ ਹੋਈ ਹੈ । ਪੁਲਿਸ ਮਾਂ ਜਸਕੀਰਤ ਕੌਰ ਕੋਲੋ ਵੀ ਪੁੱਛ ਗਿੱਛ ਕਰ ਰਹੀ ਹੈ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ ਹੈ । ਪੁਲਿਸ ਨੇ ਜਸਕੀਰਤ ਦੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ । ਉਸ ਦੇ ਪਤੀ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ।