International

“ਇਸ ਜੰ ਗ ‘ਚ ਬਹੁਤ ਖੂ ਨ ਵਹੇਗਾ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ ਕਿਹਾ ਕਿ ਰੂਸੀ ਫ਼ੌਜ ਦਾ ਯੂਕਰੇਨ ‘ਤੇ ਹਮ ਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਅਸੀਂ ਮਜ਼ਬੂਤ ਅਤੇ ਹਿੰਮਤੀ ਯੂਕਰੇਨੀਆਂ ਨੂੰ ਲ ੜਦਿਆਂ ਦੇਖ ਰਹੇ ਹਾਂ ਅਤੇ ਬ੍ਰਿਟੇਨ ਉਨ੍ਹਾਂ ਨੂੰ ਹਥਿ ਆਰ ਅਤੇ ਆਰਥਿਕ ਮਦਦ ਪਹੁੰਚਾਉਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਰਣਨੀਤਿਕ ਗਲਤੀ ਕੀਤੀ ਹੈ ਅਤੇ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਰੂਸ ਦੀ ਅਰਥ ਵਿਵਸਥਾ ‘ਤੇ ਗੰਭੀਰ ਅਸਰ ਪਾਉਣਗੀਆਂ। ਪਰ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਲ ੜਾਈ “ਕਈ ਸਾਲਾਂ” ਲਈ ਖਿੱਚ ਸਕਦੀ ਹੈ। ਮੈਨੂੰ ਡਰ ਹੈ ਕਿ ਇਹ ਸਭ ਜਲਦੀ ਖ਼ਤਮ ਨਹੀਂ ਹੋਵੇਗਾ ਅਤੇ ਇਸ ਜੰ ਗ ਵਿੱਚ ਬਹੁਤ ਖੂਨ ਵਹੇਗਾ।