ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜਭੂਸ਼ਣ ਸ਼ਰਨ ਸਿੰਘ( Brij Bhushan Sharan Singh)’ਤੇ ਜਿਨਸੀ ਸ਼ੋਸ਼ਣ ਦੇ ਅਰੋਪ ਲਗਾਏ ਗਏ ਸਨ, ਜਿਸ ਕਾਰਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਲੋਕ ਸਭਾ ਦੀ ਟਿਕਟ ਕੱਟ ਦਿੱਤੀ ਗਈ ਹੈ।
ਕੈਸਰਗੰਜ ਸੀਟ ਤੋਂ ਉਸ ਦੇ ਛੋਟੇ ਪੁੱਤਰ ਕਰਨ ਭੂਸ਼ਣ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਵੱਲੋਂ ਅਧਿਕਾਰਤ ਤੌਰ ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਕਰਨ ਭੂਸ਼ਣ ਯੂਪੀ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ। ਉਹ ਭਾਰਤੀ ਕੁਸ਼ਤੀ ਸੰਘ ਦੇ ਮੀਤ ਪ੍ਰਧਾਨ ਵੀ ਸਨ, ਪਰ ਉਨ੍ਹਾਂ ਦੇ ਪਿਤਾ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਵੀ ਅਹੁਦਾ ਛੱਡ ਦਿੱਤਾ ਸੀ।
ਕੈਸਰਗੰਜ ‘ਚ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 3 ਮਈ ਹੈ। ਕਰਨ ਸ਼ੁੱਕਰਵਾਰ ਨੂੰ ਨਾਮਜ਼ਦਗੀ ਦਾਖਲ ਕਰਨਗੇ। ਕਰਨ ਪਹਿਲੀ ਵਾਰ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ – ਕੁੱਤਿਆਂ ਨੇ ਪਹਿਲਾ 2 ਬੱਚਿਆਂ ਦੀ ਮਾਂ ਨੂੰ ਤੜਪਾ-ਤੜਪਾ ਦੇ ਮਾਰਿਆ! ਫਿਰ ਜੋ ਲਾਸ਼ ਨਾਲ ਸਲੂਕ ਕੀਤਾ ਉਹ ਤਾਂ ਸੋਚਿਆਂ ਨਹੀਂ ਜਾ ਸਕਦਾ