India

ਬਿਹਾਰ ’ਚ ਉਦਘਾਟਨ ਤੋਂ ਪਹਿਲਾਂ ਹੀ ਡਿੱਗਿਆ ਪੁਲ! 12 ਕਰੋੜ ਗਏ ਪਾਣੀ ’ਚ, ਵੇਖੋ ਵੀਡੀਓ

ਬਿਹਾਰ ਦੇ ਅਰਰੀਆ ਜ਼ਿਲੇ ‘ਚ ਮੰਗਲਵਾਰ ਨੂੰ ਬਕਰਾ ਨਦੀ ‘ਤੇ ਬਣਿਆ ਪੁਲ ਡਿੱਗ ਗਿਆ। 12 ਕਰੋੜ ਦੀ ਲਾਗਤ ਨਾਲ ਬਣੇ ਇਸ ਪੁਲ ਦਾ ਅਜੇ ਤੱਕ ਉਦਘਾਟਨ ਵੀ ਨਹੀਂ ਹੋਇਆ ਸੀ। ਸਥਾਨਕ ਵਿਧਾਇਕ ਵਿਜੇ ਕੁਮਾਰ ਮੰਡਲ ਨੇ ਇਸ ਨੂੰ ਭ੍ਰਿਸ਼ਟਾਚਾਰ ਦਾ ਤੋਹਫ਼ਾ ਦੱਸਿਆ ਹੈ। ਦੱਸਿਆ ਜਾਂਦਾ ਹੈ ਕਿ ਸਿੱਕਤੀ ਬਲਾਕ ਸਥਿਤ ਬਕਰਾ ਨਦੀ ਦੇ ਪਡਾਰੀਆ ਘਾਟ ‘ਤੇ 12 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਕੀਤਾ ਗਿਆ ਸੀ।

ਮੰਗਲਵਾਰ ਨੂੰ ਪੁਲ ਦੇ ਦੋ ਤੋਂ ਤਿੰਨ ਪਿੱਲਰ ਨਦੀ ਵਿੱਚ ਰੁੜ੍ਹ ਗਏ ਅਤੇ ਪੁਲ ਢਹਿ ਗਿਆ। ਪੁਲ ਬਣਾਉਣ ਵਾਲੀ ਏਜੰਸੀ ਦੇ ਲੋਕ ਮੌਕੇ ‘ਤੇ ਪਹੁੰਚ ਗਏ ਹਨ ਅਤੇ ਪ੍ਰਸ਼ਾਸਨ ਦੀ ਟੀਮ ਵੀ ਪਹੁੰਚ ਗਈ ਹੈ। ਇਹ ਪੁਲ ਸਿੱਕਤੀ ਅਤੇ ਕੁਰਸਕਾਂਟਾ ਬਲਾਕਾਂ ਨੂੰ ਜੋੜਨ ਵਾਲਾ ਸੀ। ਦੱਸਿਆ ਜਾਂਦਾ ਹੈ ਕਿ ਸਥਾਨਕ ਭਾਜਪਾ ਵਿਧਾਇਕ ਵਿਜੇ ਕੁਮਾਰ ਮੰਡਲ ਨੇ ਪੁਲ ਦੇ ਨਿਰਮਾਣ ਲਈ ਕਾਫੀ ਉਪਰਾਲੇ ਕੀਤੇ ਸਨ। ਪੁਲ ਡਿੱਗਣ ਦੀ ਸੂਚਨਾ ਮਿਲਣ ’ਤੇ ਉਹ ਵੀ ਮੌਕੇ ’ਤੇ ਪੁੱਜੇ।

ਉਨ੍ਹਾਂ ਨੇ ਦੱਸਿਆ ਕਿ ਇਹ ਪੁਲ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ ਹੈ। ਇਹ ਪੁਲ ਦੋਵਾਂ ਬਲਾਕਾਂ ਨੂੰ ਸਿੱਧੇ ਜੋੜਨ ਦਾ ਮਾਧਿਅਮ ਹੋਣਾ ਸੀ, ਪਰ ਉਦਘਾਟਨ ਹੋਣ ਤੋਂ ਪਹਿਲਾਂ ਹੀ ਇਹ ਦਰਿਆ ਵਿੱਚ ਡੁੱਬ ਗਿਆ। ਇਹ ਪੁਲ ਪੇਂਡੂ ਨਿਰਮਾਣ ਵਿਭਾਗ ਵੱਲੋਂ ਬਣਾਇਆ ਗਿਆ ਸੀ। ਇਸ ਨੂੰ ਜ਼ਮੀਨ ‘ਤੇ ਹੀ ਥੰਮ੍ਹਾਂ ਦੱਬ ਕੇ ਤਿਆਰ ਕੀਤਾ ਗਿਆ ਸੀ। ਪਹੁੰਚ ਸੜਕ ਵੀ ਅਜੇ ਤੱਕ ਨਹੀਂ ਬਣੀ ਸੀ।

ਦੱਸ ਦੇਈਏ ਇਸ ਤੋਂ ਪਹਿਲਾਂ 2023 ਵਿੱਚ ਬਿਹਾਰ ਦੇ ਭਾਗਲਪੁਰ ਵਿੱਚ ਇੱਕ ਪੁਲ ਢਹਿ ਗਿਆ ਸੀ। ਖਗੜੀਆ ਦੇ ਅਗਵਾਨੀ ਘਾਟ ‘ਤੇ ਬਣੇ ਪੁਲ ਦਾ ਪਿੱਲਰ ਨੰਬਰ 10, 11 ਅਤੇ 12 ਅਚਾਨਕ ਡਿੱਗ ਗਿਆ ਅਤੇ ਦਰਿਆ ‘ਚ ਵਹਿ ਗਿਆ। ਚਾਰ ਮਾਰਗੀ ਪੁਲ 1,710 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ – ਭਾਰਤ ਛੱਡੋ ਯੂਕੇ ‘ਚ ਵੀ ਹੀਟਵੇਵ ਨਾਲ ਲੋਕ ਪਰੇਸ਼ਾਨ!