‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਵਾਦਾਂ ਵਿੱਚ ਘਿਰੀ ਰਹਿਣ ਵਾਲੀ ਕੰਗਨਾ ਰਨੌਤ ਵੀ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਇਸ ਦੀ ਜਾਣਕਾਰੀ ਕੰਗਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਉਸਦੀਆਂ ਅੱਖਾਂ ਵਿੱਚ ਜਲਣ ਹੋ ਰਹੀ ਸੀ। ਹਿਮਾਚਲ ਜਾਣ ਤੋਂ ਪਹਿਲਾਂ ਟੈਸਟ ਕਰਵਾਇਆ ਤਾਂ ਇਹ ਪਾਜ਼ੀਟਿਵ ਆਇਆ ਹੈ। ਕੰਗਨਾ ਨੇ ਖੁਦ ਨੂੰ ਘਰ ਵਿੱਚ ਵੱਖਰਾ ਕਰ ਲਿਆ ਹੈ। ਉਸਨੇ ਲਿਖਿਆ ਹੈ ਕਿ ਉਸਨੂੰ ਨਹੀਂ ਪਤਾ ਸੀ ਕਿ ਇਹ ਵਾਇਰਸ ਉਸਦੇ ਅੰਦਰ ਪਾਰਟੀ ਕਰ ਰਿਹਾ ਹੈ। ਹੁਣ ਮੈਨੂੰ ਇਸਦੀ ਜਾਣਕਾਰੀ ਹੋ ਗਈ ਹੈ, ਮੈਂ ਇਸਨੂੰ ਖਤਮ ਕਰ ਦਿਆਂਗੀ। ਕੰਗਨਾ ਨੇ ਇਹ ਵੀ ਲਿਖਿਆ ਹੈ ਕਿ ਕਿਸੇ ਵੀ ਚੀਜ਼ ਨੂੰ ਆਪਣੇ ਉੱਪਰ ਭਾਰੀ ਨਹੀਂ ਪੈਣ ਦੇਣਾ ਚਾਹੀਦਾ ਹੈ। ਜੇ ਤੁਸੀਂ ਡਰਦੇ ਹੋ ਤਾਂ ਇਹ ਡਰਾਉਂਦਾ ਹੈ।

