Punjab

Breaking News-ਫਿਰ ਹੋਈ ਪੰਜਾਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ, ਪਾਵਨ ਸਰੂਪਾਂ ਨੂੰ ਕੀਤਾ ਅਗਨ ਭੇਂਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਨਜ਼ਦੀਕੀ ਪਿੰਡ ਜੌਲੀਆਂ ਦੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਰੂਪ ਨੂੰ ਅਗਨ ਭੇਂਟ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ।ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਕੈਮਰੇ ਵਿਚ ਦੇਖਿਆ ਗਿਆ ਕਿ ਇਸ ਔਰਤ ਨੇ ਕੱਪੜੇ ਵਿੱਚ ਛੁਪਾਕੇ ਲਿਆਂਦਾ ਗਿਆ ਤੇਲ ਛਿੜਕਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਅਗਨ ਭੇਂਟ ਕਰ ਦਿੱਤਾ।ਹਾਲਾਂਕਿ ਕਿ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਸੱਚ ਖੰਡ ਵਿੱਚ ਪਏ ਸਰੂਪਾਂ ਨੂੰ ਬਚਾਅ ਲਿਆ।

ਗੁਰੁਆਦੁਆਰੇ ‘ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਹਾਈਵੇ ਤੇ ਜਾਮ ਕੀਤਾ ਹੈ।ਲੋਕਾਂ ਵਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।