Punjab

60 ਲੱਖ ਦੇ ਘੁਟਾਲੇ ਵਿੱਚ BDPO ਸਸਪੈਂਡ ! 3 ਖਾਤੇ ਖੋਲ ਕੇ ਫੰਡ ਕੀਤੇ ਟਰਾਂਸਫਰ,ਰਿਪੋਰਟ ਦੇ ਬਾਅਦ ਮੰਤਰੀ ਵੱਲੋਂ ਐਕਸ਼ਨ

ਬਿਉਰੋ ਰਿਪੋਰਟ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਲਾਕ ਸਮਿਤੀ ਅਤੇ ਪੰਚਾਇਤ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ । 14 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਤਰੂਣਪ੍ਰੀਤ ਸਿੰਘ ਨੇ 58 ਲੱਖ ਦੇ ਘੁਟਾਲੇ ਦਾ ਇਲਜ਼ਾਮ ਲਗਾਇਆ ਸੀ । ਇਸ ਘੁਟਾਲੇ ਦਾ ਪਰਦਾਫਾਸ਼ ਆਪ ਵਿਧਾਇਕ ਅਤੇ ਕਾਂਗਰਸ ਬਲਾਕ ਸਮਿਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕੀਤਾ ਸੀ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਦੇ ਖਿਲਾਫ ਸ਼ਿਕਾਇਤਾਂ ਦੀ ਜਾਂਚ ਜ਼ਿਲ੍ਹਾਂ ਵਿਕਾਸ ਅਤੇ ਪੰਚਾਇਤ ਅਧਿਕਾਰੀ ਲੁਧਿਆਣਾ ਨੂੰ ਸੌਂਪੀ ਗਈ ਹੈ । DDPO ਦੀ ਰਿਪੋਰਟ ਦੇ ਮੁਤਾਬਿਕ ਰੰਧਾਵਾ ਨੇ ਪੰਚਾਇਤ ਸਮਿਤੀ ਖੰਨਾ ਦੇ ਫੰਡਾਂ ਦੀ ਦੁਰਵਰਤੋ ਕੀਤੀ ਹੈ ਅਤੇ ਵਾਧੂ ਖਾਤੇ ਖੋਲ ਕੇ ਬਿਨਾਂ ਮਨਜੂਰੀ 58 ਲੱਖ 25 ਹਜ਼ਾਰ ਰੁਪਏ ਦੀ ਗਲਤ ਤਰੀਕੇ ਨਾਲ ਪੇਮੈਂਟ ਕੀਤੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਇੰਨਾਂ ਇਲਜ਼ਾਮਾਂ ਦੇ ਬਾਅਦ ਹੀ ਕੁਲਵਿੰਦਰ ਸਿੰਘ ਨੂੰ ਸਸਪੈਂਡ ਕੀਾਤ ਗਿਆ ਹੈ ।

ਸਸਪੈਂਡ ਹੋਣ ਦੇ ਬਾਅਦ ਅਧਿਕਾਰੀ SAS ਨਗਰ ਸਥਿਤ ਵਿਭਾਗ ਦੇ ਹੈਡਕੁਆਟਰ ਦਫਤਰ ਵਿੱਚ ਰਹੇਗਾ । ਹੁਕਮਾਂ ਦੇ ਮੁਤਾਬਿਕ ਕੁਲਵਿੰਦਰ ਸਿੰਘ ਨੂੰ ਪੰਜਾਬ ਸੇਵਾ ਰੂਲ ਦੇ ਨਿਯਮ 7.2 ਅਧੀਨ ਸ਼ਰਤਾਂ ਮੁਤਾਬਿਕ ਗੁਜ਼ਾਰਾ ਭੱਤਾ ਮਿਲੇਗਾ । ਆਪ ਵਿਧਾਇਕ ਤਰੁਣਜੀਤ ਸਿੰਘ ਨੇ ਦੱਸਿਆ ਹੈ ਕਿ BDRO ਦੇ ਖਿਲਾਫ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ । ਪੰਚਾਇਤ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋ ਰਹੀ ਸੀ। ਜਿਸ ਨੂੰ ਬਲਾਕ ਸਮਿਤੀ ਦੇ ਨਾਲ ਮਿਲਕੇ ਅੰਜਾਮ ਦਿੱਤਾ ਜਾ ਰਿਹਾ ਸੀ । ਇਸ ਵਿੱਚ ਇਹ ਵੇਖਣ ਨੂੰ ਮਿਲਿਆ ਸੀ ਕਿ ਜ਼ਮੀਨਾਂ ਦਾ ਸਾਲ ਭਰ ਦਾ ਠੇਕਾ ਦਿੱਤਾ ਗਿਆ ਸੀ। ਉਸ ਵਿੱਚ ਤੈਅ 30 ਫੀਸਦੀ ਕੀਮਤ BDPO ਦਫਤਰ ਦੇ ਇਕ ਪੋਰਟਲ ਵਿੱਚ ਜਮਾ ਹੋ ਰਹੀ ਸੀ।

ਇਸ ਰਕਮ ਨਾਲ ਪੰਚਾਇਤ ਸਕੱਤਰ ਦੀ ਤਨਖਾਹ ਅਤੇ BDRO ਦੀ ਸਰਕਾਰੀ ਗੱਡੀ ਦਾ ਖਰਚ ਚੱਲ ਦਾ ਸੀ । BDRO ਨੇ ਤਿੰਨ ਹੋਰ ਖਾਤੇ ਖੋਲੇ ਸਨ । ਇਕ ਅਮਲੋਹ ਅਤੇ 2 ਖੰਨਾ ਵਿੱਚ ਸਨ । ਨਸਰਾਲੀ ਪਿੰਡ ਵਿੱਚ ਜਮੀਨ ਦੀ ਬਣ ਦੀ ਕੀਮਤ 40 ਲੱਖ ਰੁਪਏ ਅਤੇ ਬੁਲੇਪੁਰ ਪਿੰਡ ਦੀ 20 ਲੱਖ ਰੁਪਏ ਅਤੇ ਕੁੱਲ 60 ਲੱਖ ਰੁਪਏ ਇੰਨਾਂ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ । ਵਿਧਾਇਕ ਦਾ ਇਲਜ਼ਾਮ ਹੈ ਕਿ BDRO ਨੇ ਨਿੱਜੀ ਕੰਪਨੀ ਖੋਲੀ ਹੋਈ ਸੀ। ਸਾਰੇ ਕੰਮਾਂ ਦੇ ਲਈ 60 ਲੱਖ ਰੁਪਏ ਉਸ ਕੰਪਨੀ ਵਿੱਚ ਟਰਾਂਸਫਰ ਕਰਦਾ ਸੀ । ਜੋਕਿ ਵੱਡਾ ਘਪਲਾ ਹੈ ।