‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਘਰਾਂ ਦੇ ਅੰਦਰਾਂ ‘ਚ ਬਿਠਾਉਣ ਵਾਲੇ ਕੋਰੋਨਾਵਾਇਰਸ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਰ ਬੋਲਸੋਨਾਰੋ ਨੇ ਅਜੀਹੀ ਚੁਨੌਤੀ ਦਿੱਤੀ ਕਿ ਉਸ ਨੂੰ ਮੂੰਹ ਦੀ ਖਾਣੀ ਪੈ ਗਈ, ਬੋਲਸੋਨਾਰੋ ਨੇ ਇਸ ਵਾਇਰਸ ਨੂੰ ਇਨ੍ਹਾਂ ਕੂ ਹਲਕੇ ‘ਚ ਲਿਤਾ ਕਿ ਉਸ ਨੂੰ ਕੋਰੋਨਾ ਆਪਣੇ ਨੇ ਘੇਰੇ ਘੇਰ ਲਿਆ ਹੈ। ਬ੍ਰਾਜ਼ੀਲਿਅਨ ਰਾਸ਼ਟਰਪਤੀ ਨੂੰ ਸ਼ੁਰੂਆਤ ‘ਚ ‘ਹਲਕਾ ਸਰਦੀ ਜ਼ੁਕਾਮ’ ਹੋਇਆ, ਪਰ ਤੇਜ਼ ਬੁਖਾਰ ਮਗਰੋਂ ਕੀਤੇ ਗਏ ਚੌਥੇ ਟੈਸਟ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ਿਟਿਵ ਨਿਕਲ ਆਈ। ਜ਼ੇਰ ਬੋਲਸੋਨਾਰੋ ਪਿਛਲੇ ਹਫ਼ਤੇ ਅਮਰੀਕੀ ਅੰਬੈਸੀ ‘ਚ ਰੱਖੇ ਗਏ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਸਮਾਗਮ ‘ਚ ਗਏ ਸਨ, ਜਿੱਥੇ ਉਹ ਬਿਨਾਂ ਮਾਸਕ ਪਾਏ ਹੀ ਸਭ ਦੇ ਵਿਚਕਾਰ ਰਹੇ।

ਪ੍ਰਾਪਤ ਜਾਣਕਾਰੀ ਮੁਤਾਬਿਕ ਬੋਲਸੋਨਾਰੋ ਨੇ ਦੁਨੀਆ ਨੂੰ ਕੰਬਾਉਣ ਵਾਲੇ ਵਾਇਰਸ ( ਕੋਵਿਡ -19 ) ਨੂੰ ‘ਮਾਮੂਲੀ ਫਲੂ’ ਦੱਸਿਆ ਤੇ ਉਹ ਮਾਸਕ ਪਹਿਨਣ ਤੇ ਸਮਾਜਕ ਦੂਰੀਆਂ ਦੇ ਵਿਰੋਧ ‘ਚ ਰੈਲੀਆਂ ਵੀ ਕੱਢਦੇ ਰਹੇ। ਬੋਲਸੋਨਾਰੋ ਬ੍ਰਾਜ਼ੀਲ ‘ਚ ਤਾਲਾਬੰਦੀ ਨੂੰ ਲਗਾਉਣ ‘ਚ ਵੀ ਸਭ ਤੋਂ ਵੱਡਾ ਵਿਰੋਧੀ ਰਿਹਾ ਹੈ। ਮਾਹਰਾਂ ਦੀ ਜਾਣਕਾਰੀ ਮੁਤਾਬਿਕ, ਬ੍ਰਾਜ਼ੀਲ ‘ਚ ਕੋਰੋਨਾ ਲਾਗ ਬਾਰੇ ਬੋਲਸੋਨਾਰੋ ਦੀ ਗ਼ੈਰ-ਤੱਥ-ਵਿਚਾਰ ਵਟਾਂਦਰੇ ਕਾਰਨ ਸਥਿਤੀ ਇੰਨੀ ਮਾੜੀ ਹੋ ਗਈ ਕਿ ਉਸ ਨੇ ਸੂਬਾਈ ਰਾਜਪਾਲਾਂ ਨੂੰ ਵੀ ਤਾਲਾਬੰਦੀ ਵਿੱਚ ਰਾਹਤ ਦੇਣ ਦੀ ਅਪੀਲ ਕਰ ਦਿੱਤੀ, ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ ‘ਤੇ ਮਾੜਾ ਪ੍ਰਭਾਵ ਪਵੇਗਾ।

ਬੋਲਸੋਨਾਰੋ ਨੇ 6 ਜੁਲਾਈ ਨੂੰ ਮਾਸਕ ਲਗਾਉਣ ਨਾਲ ਜੁੜੇ ਨਿਯਮਾਂ ਨੂੰ ਬਦਲ ਦਿੱਤਾ, ਜੋ ਕਿ ਕਾਫ਼ੀ ਹੈਰਾਨ ਕਰਨ ਵਾਲਾ ਫੈਂਸਲਾ ਸੀ। ਉਸ ਨੇ ਬ੍ਰਾਜ਼ੀਲ ਦੇ ਸਿਰਫ਼ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਸੀ, ਜਦੋਂ ਕਿ ਉਹ ਇਸ ਤੋਂ ਪਹਿਲਾਂ ਕੋਰੋਨਾ ਨਾਲ ਜੁੜੇ ਸਥਾਨਕ ਨਿਯਮਾਂ ਦੀ ਉਲੰਘਣਾ ਵਿੱਚ ਬਗੈਰ ਮਾਸਕ ਹੀ ਕਈ ਜਨਤਕ ਸਮਾਗਮਾਂ ‘ਚ ਸ਼ਾਮਲ ਹੋਏ ਸਨ।

ਜਦਕਿ ਇਸ ਤੋਂ ਪਹਿਲਾਂ ਬੋਲਸੋਨਾਰੋ ਨੇ ਅਪ੍ਰੈਲ ਵਿੱਚ ਆਪਣੇ ਇੱਕ ਬਿਆਣ ‘ਚ ਕਿਹਾ ਸੀ ਕਿ ਬੇਸ਼ੱਕ ਉਸ ਨੂੰ ਕੋਰੋਨਾ ਦੀ ਲਾਗ ਹੋ ਵੀ ਗਈ, ਪਰ ਉਹ ਇਸ ਦੀ ਪਰਵਾਹ ਨਹੀਂ ਕਰੇਗਾ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਜ਼ੁਕਾਮ ਜਿੰਨੀ ਪਰੇਸ਼ਾਨੀ ਹੋਵੇਗੀ। ਉਸ ਦੇ ਇਸ ਰਵੱਈਏ ਕਾਰਨ, ਬ੍ਰਾਜ਼ੀਲ ਦੇ ਬਹੁਤ ਸਾਰੇ ਹਿੱਸਿਆਂ ‘ਚ ਪੂਰੀ ਤਰ੍ਹਾਂ ਤਾਲਾਬੰਦੀ ਨਾ ਹੋਣ ਕਾਰਨ ਉਸ ਦੇ ਸਮਰਥਕ ਰੈਲੀਆਂ ਵੀ ਕਰਦੇ ਰਹੇ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ। ਬ੍ਰਾਜ਼ੀਲ ਹੁਣ ਕੋਰੋਨਾ ਦੇ ਸਭ ਤੋਂ ਮਰੀਜ਼ਾਂ ਦੀ ਗਿਣਤੀ ਹੋਣ ਦੇ ਮਾਮਲੇ ‘ਚ ਦੁਨੀਆ ਦੇ ਦੂਜੇ ਨੰਬਰ ‘ਤੇ ਹੈ। ਜੌਹਨਜ਼ ਹਾਪਕਿਨਜ਼ ਯੂਨੀਵਰਸਿਟੀ ਦੇ ਡੈਸ਼ਬੋਰਡ ਦੇ ਮੁਤਾਬਿਕ, ਇੱਥੇ ਹੁਣ ਕੋਰੋਨਾ ਇਨਫੈਕਸ਼ਨਾਂ ਦੀ ਕੁੱਲ ਗਿਣਤੀ 1,623,284 ਹੈ, ਜਦਕਿ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।