ਬਿਉਰੋ ਰਿਪੋਰਟ : ਪਹਿਲਾਂ ਕਿਹਾ ਜਾਂਦਾ ਸੀ ਸਰੀਰ ਤੋਂ ਭਾਰੀ ਸ਼ਖਸ ਨੂੰ ਦਿਲ ਦਾ ਦੌਰਾ ਪੈਣ ਦਾ ਜ਼ਿਆਦਾ ਖਤਰਾ ਹੁੰਦਾ ਸੀ ਪਰ ਪਿਛਲੇ 2 ਤੋਂ 3 ਸਾਲ ਤੋਂ ਇਹ ਧਾਰਨਾ ਲਗਾਤਾਰ ਬਦਲ ਰਹੀ ਹੈ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬ੍ਰਾਜ਼ੀਲ ਤੋਂ ਜਿੱਤੇ ਆਪਣੇ ਲੱਖਾ ਫਾਲੋਅਰਸ ਨੂੰ ਸੋਸ਼ਲ ਮੀਡੀਆ ‘ਤੇ ਫਿਟਨੈੱਟ ਟਿਪਸ ਦੇਣ ਵਾਲੀ ਮਾਡਲ ਲਾਰਿਸਾ ਬੇਰਗੇਸ ਦੇ ਦਿਲ ਨੇ ਸਾਥ ਛੱਡ ਦਿੱਤਾ । ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌ ਤ ਹੋ ਗਈ । ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਲਾਰਿਸਾ ਬੇਰਗੇਸ ਦੇ ਚਾਹਨ ਵਾਲਿਆਂ ਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਹੈ ਕਿ ਇਨ੍ਹੀ ਫਿਟ ਰਹਿਣ ਵਾਲੀ ਮਾਡਲ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ । ਲਾਰਿਸਾ ਬੇਰਗੇਸ ਦੇ ਪਰਿਵਾਰ ਨੇ ਆਪ ਉਸ ਦੇ ਇੰਸਟਰਾਗ੍ਰਾਮ ਪੇਜ ‘ਤੇ ਇਹ ਖ਼ਬਰ ਸ਼ੇਅਰ ਕੀਤੀ ਹੈ ।
33 ਸਾਲਾ ਲਾਰਿਸਾ ਬੇਰਗੇਸ ਆਪਣੇ ਫਾਲੋਅਰਸ ਨੂੰ ਤੰਦਰੁਸਤੀ,ਫੈਸ਼ਨ ਅਤੇ ਯਾਤਰਾਵਾਂ ਬਾਰੇ ਅਪਡੇਟ ਦਿੰਦੀ ਸੀ । 20 ਅਗਸਤ ਨੂੰ ਗ੍ਰਾਮਾਡੋ ਯਾਤਰਾ ਦੌਰਾਨ ਲਾਰਿਸਾ ਬੇਰਗੇਸ ਨੂੰ ਦਿਲ ਦਾ ਦੌਰਾ 2 ਵਾਰ ਪਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਸੀ । ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਕੋਮਾ ਵਿੱਚ ਚਲੀ ਗਈ । ਹੁਣ ਖ਼ਬਰ ਆਈ ਹੈ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਈ । ਤਕਰੀਬਨ 12 ਦਿਨ ਤੱਕ ਉਹ ਮੌ ਤ ਨਾਲ ਲੜ ਦੀ ਰਹੀ ਪਰ ਅਖੀਰ ਵਿੱਚ ਉਸ ਦੇ ਸਾਹਾਂ ਨੇ ਸਾਥ ਛੱਡ ਦਿੱਤੀ । ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਗ੍ਰਮਾਡੋ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ‘ਮੈਂ ਕੱਲ੍ਹ ਤੇ ਵਿਸ਼ਵਾਸ਼ ਕਰ ਸਕਦੀ ਹਾਂ’ ।
2021 ਯਾਤਰਾ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਲਾਰੀਸਾ ਦੇ ਪਰਿਵਾਰ ਨੇ ਲਿਖਿਆ ‘ ਉਸ ਨੇ ਸਭ ਦਾ ਆਨੰਦ ਮਾਣਿਆ ਜੋ ਰੱਬ ਨੇ ਉਸ ਨੂੰ ਦਿੱਤਾ,ਸਾਡੀ ਧੀ ਰੱਬ ਵੱਲ ਕਦਮ ਵਧਾਓ ਅਤੇ ਹਮੇਸ਼ਾ ਖੁਸ਼ ਰਹੋ।