The Khalas Tv Blog International ਦਿਲ ‘ਜਿਊਂਦਾ’, ਆਪ ਮੋਇਆ… 189 ਸਾਲਾ ਦਿਲ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
International

ਦਿਲ ‘ਜਿਊਂਦਾ’, ਆਪ ਮੋਇਆ… 189 ਸਾਲਾ ਦਿਲ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ

ਚੰਡੀਗੜ੍ਹ : ਇਨ੍ਹੀ ਦਿਨੀਂ 189 ਸਾਲਾ ਦਿਲ ਲੋਕਾਂ ਦੇ ਹੋਸ਼ ਉਡਾ ਰਿਹਾ ਹੈ। ਇਹ ਦਿਲ ਬ੍ਰਾਜ਼ਿਲ ਦੇ ਪਹਿਲੇ ਸਮਰਾਟ ਡਾਮ ਪੇਡਰੋ ਪ੍ਰਥਮ ਦਾ ਹੈ। ਇਹ ਦਿਲ ਪੁਰਤਗਾਲ ਤੋਂ ਲੰਬੀ ਯਾਤਰਾ ਕਰਕੇ ਬ੍ਰਾਜ਼ਿਲ ਪਹੁੰਚਿਆ ਹੈ। ਇਸ ਨੂੰ ਦੇਖਣ ਲਈ ਲੋਕਾਂ ਵਿੱਚ ਕਾਫ਼ੀ ਉਤਸੁਕਤਾ ਹੈ। ਪਿਛਲੇ 189 ਸਾਲਾਂ ਤੋਂ ਇਸ ਦਿਲ ਨੂੰ ਦਵਾਈਆਂ ਦੇ ਲੇਪ ਨਾਲ ਸੁਰੱਖਿਅਤ ਰੱਖਿਆ ਗਿਆ ਹੈ। ਇਹ ਦੁਨੀਆ ਦੀ ਸੁਰਖੀਆਂ ਬਟੋਰ ਰਿਹਾ ਹੈ। ਪੁਰਤਗਾਲ ਤੋਂ ਆਜ਼ਾਦੀ ਦੇ 200 ਸਾਲ ਪੂਰਾ ਹੋਣ ਉੱਤੇ ਬ੍ਰਾਜ਼ਿਲ ਨੇ ਇਸਨੂੰ ਲੋਕਾਂ ਲਈ ਪ੍ਰਦਰਸ਼ਨੀ ਵਿੱਚ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਫਾਰਮੇਲਿਡਹਾਈਡ ਨਾਲ ਭਰੇ ਸੋਨੇ ਦੇ ਇੱਕ ਫਲਾਸਕ ਵਿੱਚ ਰੱਖੇ ਸਮਰਾਟ ਡਾਮ ਪੇਡਰੋ ਪ੍ਰਥਮ ਦੇ ਇਸ ਦਿਲ ਨੂੰ ਇੱਕ ਫੌਜ ਵਿਭਾਗ ਦੇ ਜ਼ਰੀਏ ਬ੍ਰਾਜ਼ਿਲ ਲਿਜਾਇਆ ਗਿਆ ਹੈ। ਆਮ ਲੋਕਾਂ ਨੂੰ ਦਿਖਾਉਣ ਤੋਂ ਪਹਿਲਾਂ ਇਸ ਦਿਲ ਦਾ ਫੌਜੀ ਸਨਮਾਨ ਦੇ ਨਾਲ ਸਵਾਗਤ ਕੀਤਾ ਜਾਵੇਗਾ। ਸੱਤ ਸਤੰਬਰ ਨੂੰ ਬ੍ਰਾਜ਼ਿਲ ਦੀ ਆਜ਼ਾਦੀ ਦੇ 200 ਸਾਲ ਪੂਰੇ ਹੋ ਰਹੇ ਹਨ। ਸਵਤੰਤਰਤਾ ਦਿਵਸ ਦਾ ਪ੍ਰੋਗਰਾਮ ਹੋ ਜਾਣ ਤੋਂ ਬਾਅਦ ਰਾਜਾ ਪੇਡਰੋ ਪ੍ਰਥਮ ਦੇ ਦਿਲ ਨੂੰ ਫਿਰ ਤੋਂ ਪੁਰਤਗਾਲ ਭੇਜ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪੁਰਤਗਾਲ ਦੇ ਅਧਿਕਾਰੀਆਂ ਨੇ ਸਮੁੰਦਰ ਦੇ ਕਿਨਾਰੇ ਵਸੇ ਸ਼ਹਿਰ ਪੋਰਟੋ ਵਿੱਚ ਇਸ ਦਿਲ ਨੂੰ ਬ੍ਰਾਜ਼ਿਲ ਲੈ ਜਾਣ ਦੀ ਮਨਜ਼ੂਰੀ ਦਿੱਤੀ ਸੀ। ਉਸ ਤੋਂ ਬਾਅਦ ਬ੍ਰਾਜ਼ਿਲ ਦੀ ਹਵਾਈ ਫੌਜ ਦਾ ਇੱਕ ਜਹਾਜ਼ ਇਸ ਨੂੰ ਲੈ ਕੇ ਬ੍ਰਾਜ਼ਿਲ ਪਹੁੰਚਿਆ।

 

Exit mobile version