Punjab

ਬਦਮਾਸ਼ ਚਾਕੂ ਨਾਲ ਵਾਰ ਤੇ ਵਾਰ ਕਰ ਰਿਹਾ ਸੀ,ਹੇਠਾਂ ਡਿੱਗੀ ਬਹਾਦਰ ਮਹਿਲਾ ਨੇ ਇਸ ਦਾਅ ਨਾਲ ਲੁਟੇਰੇ ਨੂੰ ਭਜਾਇਆ

Ludhihana brave women

ਬਿਊਰੋ ਰਿਪੋਰਟ : ਪੰਜਾਬ ਦੀਆਂ ਗਲਿਆਂ ਹੁਣ ਕਿੰਨੀਆਂ ਸੁਰੱਖਿਅਤ ਹਨ ਇਸ ਨੂੰ ਲੈਕੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਹੈਰਾਰ ਕਰਨ ਵਾਲੀ ਹੈ । ਇਹ ਵੀਡੀਓ ਲੁਧਿਆਣਾ ਦੇ ਪੋਸ਼ ਇਲਾਕੇ ਆਤਮ ਨਗਰ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ੇਅਰ ਕੀਤਾ ਹੈ । ਇਹ ਵੀਡੀਓ ਜਿੱਥੇ ਲੁਟੇਰਿਆਂ ਦੇ ਬੁਲੰਦ ਹੋ ਰਹੇ ਹੌਸਲਿਆਂ ‘ਤੇ ਸਵਾਲ ਚੁੱਕ ਰਿਹਾ ਹੈ ਉੱਥੇ ਮਹਿਲਾ ਦੀ ਬਹਾਦੁਰੀ ਨੂੰ ਵੀ ਬਿਆਨ ਕਰ ਰਿਹਾ ਹੈ ।

ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਰਾਤ ਨੂੰ ਇਕੱਲੇ ਸੈਰ ਕਰ ਰਹੀ ਸੀ । ਅਚਾਨਕ ਇੱਕ ਨੌਜਵਾਨ ਚਾਕੂ ਲੈਕੇ ਪਿੱਛੋ ਆਉਂਦਾ ਹੈ। ਮਹਿਲਾ ਜਿਵੇ ਹੀ ਪਲਟ ਦੀ ਹੈ ਲੁਟੇਰਾ ਹਮਲਾ ਕਰ ਦਿੰਦਾ ਹੈ । ਮਹਿਲਾ ਵੀ ਹਿੰਮਤ ਨਹੀਂ ਹਾਰ ਦੀ ਹੈ । ਉਸ ਦਾ ਹੱਥ ਫੜ ਲੈਂਦੀ ਹੈ। ਇਸ ਜ਼ੋਰ ਅਜਮਾਇਸ਼ ਵਿੱਚ ਮਹਿਲਾ ਹੇਠਾਂ ਡਿੱਗ ਜਾਂਦੀ ਹੈ ਪਰ ਉਹ ਲਗਾਤਾਰ ਲੁਟੇਰੇ ਦਾ ਮੁਕਾਬਲਾ ਕਰਦੀ ਰਹਿੰਦੀ ਹੈ। ਬਦਮਾਸ਼ ਲਗਾਤਾਰ ਮਹਿਲਾ ‘ਤੇ ਚਾਕੂ ਨਾਲ ਵਾਰ ਕਰਦਾ ਰਹਿੰਦਾ ਹੈ,ਮਹਿਲਾ ਵੀ ਉਸ ਦੇ ਹਮਲੇ ਤੋਂ ਲਗਾਤਾਰ ਬਚ ਦੀ ਰਹਿੰਦੀ ਹੈ । ਫਿਰ ਉਸ ਦਾ ਚਾਕੂ ਵਾਲਾ ਹੱਥ ਫੜ ਲੈਂਦੀ ਹੈ ਅਤੇ ਫਿਰ ਆਪਣੀ ਲੱਤ ਨਾਲ ਉਸ ਤੇ ਵਾਰ ਕਰਦੀ ਹੈ । ਲੁਟੇਰਾ ਛਡਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਮਹਿਲਾ ਬਹਾਦਰੀ ਨਾਲ ਉਸ ਦਾ ਹੱਥ ਫੜੀ ਰੱਖ ਦੀ ਹੈ । ਫਿਰ ਜਿਵੇਂ ਹੀ ਲੁਟੇਰਾ ਪਰੇਸ਼ਾਨ ਹੋਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਹਿਲਾ ਉਸ ਨੂੰ ਭੱਜਣ ਨਹੀਂ ਦਿੰਦੀ। ਥੋੜ੍ਹੀ ਦੂਰ ਤੱਕ ਮਹਿਲਾ ਨੂੰ ਲੁਟੇਰਾ ਘਸੀਟ ਦਾ ਹੈ ਅਤੇ ਫਿਰ ਫਰਾਹ ਹੋ ਜਾਂਦਾ ਹੈ। ਮਹਿਲਾ ਉਸੇ ਜੋਸ਼ ਨਾਲ ਉਠ ਦੀ ਹੈ ਅਤੇ ਫਿਰ ਲੋਕਾਂ ਨੂੰ ਸੱਦ ਦੀ ਹੈ। 5 ਦਿਨ ਪਹਿਲਾਂ ਜਲੰਧਰ ਦੀ ਇੱਕ ਬਹਾਦਰ ਨੌਜਵਾਨ ਕੁੜੀ ਨੇ ਆਪਣੀ ਦਲੇਰੀ ਨਾਲ ਲੁਟੇਰਿਆਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਸੀ।

ਮਾਮਲਾ 10 ਦਸੰਬਰ ਦਾ ਹੈ ਹੀਨਾ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਅਤੇ ਉਸ ਦੀ ਸਕੂਟੀ ‘ਤੇ ਲੱਗੇ ਹੋਲਡਰ ‘ਚ ਮੋਬਾਈਲ ਫੋਨ ਪਿਆ ਸੀ। ਜਿਵੇਂ ਹੀ ਉਹ ਅਰਬਨ ਅਸਟੇਟ ਦੀ PPR ਮਾਰਕਿਟ ਪਹੁੰਚੀ ਪਿੱਛਾ ਕਰ ਰਹੇ ਤਿੰਨ ਲੁਟੇਰਿਆਂ ਨੇ ਮੋਬਾਈਲ ਫੋਨ ‘ਤੇ ਝਪਟਾ ਮਾਰਿਆ ਅਤੇ ਫਰਾਰ ਹੋ ਗਏ । ਹੀਨਾ ਨੇ ਪਹਿਲਾਂ ਡਰ ਗਈ ਪਰ ਉਸ ਨੇ ਲੁਟੇਰਿਆਂ ਦਾ ਆਪਣੀ ਸਕੂਟੀ ‘ਤੇ ਪਿੱਛਾ ਕੀਤਾ ਅਤੇ ਜਿਵੇਂ ਹੀ ਉਹ ਜੋਤੀ ਨਗਰ ਦੇ ਕੋਲ ਪਹੁੰਚੀ ਟਰੈਫਿਕ ਜਾਮ ਹੋਣ ਦੀ ਵਜ੍ਹਾ ਕਰਕੇ ਲੁਟੇਰੇ ਵੀ ਉੱਥੇ ਹੀ ਫਸ ਗਏ । ਬਸ ਹੀਨਾ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਲੁਟੇਰੇ ਨੂੰ ਫੜ ਲਿਆ । ਲੁਟੇਰਿਆਂ ਨੇ ਜੋਤੀ ਨੂੰ ਦਾਤਰ ਵਿਖਾਇਆ ਪਰ ਉਹ ਡਰੀ ਨਹੀਂ ਇੰਨੀ ਦੇਰ ਵਿੱਚ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇੱਕ ਲੁਟੇਰੇ ਨੂੰ ਫੜ ਲਿਆ ਜਦਕਿ 2 ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ । ਫੜੇ ਗਏ ਲੁਟੇਰੇ ਦਾ ਨਾਂ ਲਵਪ੍ਰੀਤ ਦੱਸਿਆ ਜਾ ਰਿਹਾ ਹੈ । 12 ਦਸੰਬਰ ਨੂੰ ਸੁਖਬੀਰ ਬਾਦਲ ਨੇ ਵੀ ਸੁੰਨਸਾਨ ਗਲੀ ਵਿੱਚ ਮਹਿਲਾ ਨਾਲ ਹੋਈ ਲੁੱਟ ਦਾ ਵੀਡੀਓ ਸ਼ੇਅਰ ਕਰਦੇ ਹੋਏ ਸੂਬੇ ਦੀ ਕਾਨੂੰਨੀ ਹਾਲਾਤਾਂ ‘ਤੇ ਸਵਾਲ ਚੁੱਕੇ ਸਨ ।

ਸੁਖਬੀਰ ਸਿੰਘ ਬਾਦਲ ਨੇ 12 ਦਸੰਬਰ ਨੂੰ ਸੁਨਾਮ ਸ਼ਹਿਰ ਦਾ ਇੱਕ ਵੀਡੀਓ ਨਸ਼ਰ ਕੀਤਾ ਸੀ ਜਿਸ ਵਿੱਚ ਇੱਕ ਸੁੰਨਸਾਨ ਗਲੀ ਦੇ ਵਿੱਚ 2 ਮਹਿਲਾਵਾਂ ਜਾ ਰਹੀਆਂ ਹਨ ਅਤੇ 2 ਮੁਲਜ਼ਮ ਸਕੂਟੀ ‘ਤੇ ਆਉਂਦੇ ਹਨ ਅਤੇ ਜਿਸ ਮਹਿਲਾ ਨੇ ਪਰਸ ਆਪਣੇ ਮੋਢੇ ‘ਤੇ ਟੰਗਿਆ ਹੁੰਦਾ ਹੈ ਉਸ ‘ਤੇ ਝਪਟਾ ਮਾਰ ਕੇ ਪਰਸ ਲੈਕੇ ਫਰਾਰ ਹੋ ਜਾਂਦੇ ਹਨ। ਇਸ ਦੌਰਾਨ ਮਹਿਲਾ ਹੇਠਾਂ ਡਿੱਗ ਜਾਂਦੀ ਹੈ ਅਤੇ ਕਾਫੀ ਦੇਰ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਉਹ ਨਹੀਂ ਉਠ ਦੀ ਹੈ । ਸਾਥੀ ਮਹਿਲਾ ਸ਼ੋਰ ਮਚਾਉਂਦੀ ਹੈ ਪਰ ਲੁਟੇਰੇ ਫ਼ਰਾਰ ਹੋ ਜਾਂਦੇ ਹਨ । ਪੰਜਾਬ ਵਿੱਚ ਵੱਧ ਰਹੇ ਜੁਰਮ ਦੀ ਇਹ ਉਹ ਤਸਵੀਰ ਹੈ ਜਿਸ ‘ਤੇ ਸੁਖਬੀਰ ਬਾਦਲ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਕੀਤਾ ਹੈ । ਉਨ੍ਹਾਂ ਨੇ ਵੀਡੀਓ ਪੋਸਟ ਕਰਕੇ ਲਿਖਿਆ ਕਿ ‘ਸੂਬੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਉਹ ਭਾਵੇ ਘਰ ਦੇ ਅੰਦਰ ਹੋਵੇ ਜਾਂ ਫਿਰ ਬਾਹਰ,ਸਰੇਆਮ ਲੁੱਟ ਦੀਆਂ ਅਜਿਹੀਆਂ ਵਾਰਦਾਤਾਂ ਹੁਣ ਰੋਜ਼ ਹੁੰਦੀਆਂ ਹਨ।