Punjab

ਸਾਥੀਆਂ ਲਈ ਕੁਰਬਾਨ ਹੋ ਗਿਆ ਇਹ ਸਿੱਖ ਕਰਨਲ !

ਬਿਉਰੋ ਰਿਪੋਰਟ : 8 ਸਾਲ ਬਾਅਦ ਪੰਜਾਬ ਦਾ ਬਹਾਦਰ ਜਵਾਨ ਜ਼ਿੰਦਗੀ ਸ਼ਹੀਦ ਹੋ ਗਿਆ । ਆਪਣੇ ਸਾਥੀਆਂ ਨੂੰ ਬਚਾਉਣ ਦੀ ਜੰਗ ਤਾਂ ਉਹ 8 ਸਾਲ ਪਹਿਲਾਂ ਹੀ ਜਿੱਤ ਗਿਆ ਸੀ ਪਰ ਸਾਹਾਂ ਦੀ ਜੰਗ ਉਹ ਜਲੰਧਰ ਦੇ ਮਿਲਟ੍ਰੀ ਹਸਪਤਾਲ ਵਿੱਚ ਹਾਰ ਗਿਆ ।
ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਆਪਣੇ ਸਾਥੀਆਂ ਨੂੰ ਬਚਾਉਣ ਦੇ ਲਈ ਆਪਣੇ ਸਰੀਰ ‘ਤੇ ਗੋਲੀਆਂ ਖਾਦੀਆਂ ਸਨ। ਕਰਨਬੀਰ ਸਿੰਘ 8 ਸਾਲ ਤੱਕ ਕੋਮਾ ਤੋਂ ਗੁਜਰ ਰਹੇ ਸਨ । ਪਰਿਵਾਰ ਦੇ ਲਈ ਇੱਕ-ਇੱਕ ਦਿਨ ਸੰਘਰਸ਼ ਤੋਂ ਗੁਜ਼ਰਿਆ । ਮਿਲਟ੍ਰੀ ਹਸਪਤਾਲ ਵਿੱਚ ਡਾਕਟਰ ਉਨ੍ਹਾਂ ਦੀ ਦੇਖਭਾਲ ਕਰਦੇ ਸਨ ਉਨ੍ਹਾਂ ਦੇ ਕਮਰੇ ਵਿੱਚ ਪੂਰਾ ਦਿਨ ਗੁਰਬਾਣੀ ਚੱਲਦੀ ਸੀ । ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੂੰ ਰੋਜ਼ਾਨਾ ਖਾਣੇ ਵਿੱਚ ਸੂਪ,ਜੂਸ ਫੂਡ ਪਾਈਪ ਦੇ ਜ਼ਰੀਏ ਦਿੱਤਾ ਜਾਂਦਾ ਸੀ ।

ਕਾਲਸ਼ਕੋਵ ਰਾਈਵਲ ਦੀ ਗੋਲੀ ਲੱਗੀ ਸੀ

ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ ਹਮਲੇ ਦੇ ਦੌਰਾਨ ਉ੍ਨ੍ਹਾਂ ਦੇ ਜਬੜੇ ਵਿੱਚ ਗੋਲੀ ਲੱਗੀ ਸੀ । ਦੱਸਿਆ ਜਾਂਦਾ ਹੈ ਕਿ ਕਾਲਸ਼ਿਕੋਵ ਰਾਈਵਲ ਦੀ ਗੋਲੀ ਨੇ ਉਨ੍ਹਾਂ ਦੀ ਜੀਭ ਨੂੰ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ ਸੀ । ਉਨ੍ਹਾਂ ਦੇ ਚਹਿਰੇ ਦਾ ਅੱਧਾ ਹਿੱਸਾ ਚੱਲਾ ਗਿਆ ਸੀ। ਇਸ ਦੇ ਬਾਅਦ ਜਦੋਂ ਉਹ ਬਿਸਤਰੇ ‘ਤੇ ਲੇਟ ਦੇ ਸਨ ਤਾਂ ਉਨ੍ਹਾਂ ਦੀ ਜੀਭ ਲੱਟਕ ਜਾਂਦੀ ਸੀ। ਉਨ੍ਹਾਂ ਦੇ ਸਰੀਰ ਚੁਣੌਤੀਆਂ ਨਾਲ ਭਰਪੂ ਸੀ । ਕਰਨਬੀਰ ਸਿੰਘ ਨੂੰ ਬਹਾਦੁਰੀ ਲਈ ਸੈਨਾ ਮੈਡਲ ਦੇ ਨਾਲ ਨਵਾਜਿਆ ਗਿਆ ਸੀ ।

ਬਟਾਲਾ ਵਿੱਚ ਰਹਿੰਦਾ ਹੈ ਪਰਿਵਾਰ

ਬਟਾਲਾ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ । ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਅਤੇ ਧੀ ਅਸ਼ਮੀਤ ਕੌਰ ਅਤੇ ਗੁਨੀਤ ਕੌਰ ਹੈ । ਮਾਂ ਨੇ ਦੱਸਿਆ ਕਿ ਧੀਆਂ ਵਾਰ-ਵਾਰ ਪੁੱਛ ਦੀਆਂ ਸਨ ਕਿ ਪਾਪਾ ਕਦੋਂ ਉੱਠਣਗੇ।

ਸਾਥੀਆਂ ਨੂੰ ਬਚਾਉਣ ਵੇਲੇ ਗੋਲੀਆਂ ਲੱਗੀਆਂ

22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿੱਚ ਕੁਪਵਾੜਾ ਸਰਹੱਦ ਵਿੱਚ 7 ਕਿਲੋਮੀਟਰ ਦੂਰ ਜੰਗਲ ਵਿਚਾਲੇ ਫੌਜ ਦਾ ਆਪਰੇਸ਼ਨ ਚੱਲ ਰਿਹਾ ਸੀ । ਹਾਜੀ ਨਾਕਾ ਪਿੰਡ ਵਿੱਚ ਲੈਫਟਿਨੈਂਸ ਕਰਨਲ ਕਰਨਬੀਰ ਸਿੰਘ ਆਪਣੇ ਜਵਾਨਾਂ ਦੇ ਨਾਲ ਦਹਿਸ਼ਤਗਰਦਾਂ ਦੀ ਤਲਾਸ਼ ਕਰ ਰਹੇ ਸਨ। ਸ਼ਾਇਦ ਦਹਿਸ਼ਤਗਰਦਾਂ ਨੂੰ ਉਨ੍ਹਾਂ ਬਾਰੇ ਪਹਿਲਾਂ ਹੀ ਪਤਾ ਚੱਲ ਗਿਆ ਸੀ। ਲੁੱਕ ਕੇ ਬੈਠੇ ਦਹਿਸ਼ਤਗਰਦਾਂ ਨੇ ਫੌਜ ‘ਤੇ ਹਮਲਾ ਕਰ ਦਿੱਤਾ । ਜਦੋਂ ਦਹਿਸ਼ਤਗਰਦ ਗੋਲੀਆਂ ਚੱਲਾ ਰਹੇ ਸੀ ਤਾਂ ਕਰਨਬੀਰ ਸਿੰਘ ਨੇ ਆਪਣੇ ਸਾਥੀ ਫੌਜੀਆਂ ਨੂੰ ਬਚਾਉਣ ਦੇ ਲਈ ਉਨ੍ਹਾਂ ਨੂੰ ਧੱਕਾ ਮਾਰਿਆ। ਇਸੇ ਦੌਰਾਨ ਕਰਨਬੀਰ ਸਿੰਘ ਨੂੰ ਜਬੜੇ ਵਿੱਚ ਗੋਲੀ ਲੱਗ ਗਈ । ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਦੁਸ਼ਮਣਾ ਨੂੰ ਕਰਾਰਾ ਜਵਾਬ ਦਿੱਤਾ । ਹੇਠਲੇ ਜਬੜੇ ਨੂੰ ਗੋਲੀਆਂ ਨਾਲ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ । ਇਸ ਦੇ ਬਾਵਜੂਦ ਉਹ ਮੋਰਚੇ ‘ਤੇ ਡੱਟੇ ਰਹੇ ਸਨ।