ਬਿਊਰੋ ਰਿਪੋਰਟ : BP ਅਤੇ ਸ਼ੂਗਰ ਦਾ ਮਰੀਜ ਅੱਜ ਦੇ ਸਮੇਂ ਸ਼ਾਇਦ ਹੀ ਕੋਈ ਅਜਿਹਾ ਘਰ ਹੋਏ ਜਿੱਥੇ ਨਾ ਹੋਏ । ਮਹਿੰਗਾਈ ਦੇ ਦੌਰ ਵਿੱਚ ਦਵਾਇਆਂ ਦਾ ਖਰਚਾ ਕਿਸੇ ਵੀ ਆਮ ਅਤੇ ਖਾਸ ਦੇ ਲਈ ਵੱਡੀ ਸਿਰਦਰਦੀ ਹੈ। BP ਅਤੇ ਸ਼ੂਗਰ ਦੀ ਦਵਾਈ ਅਜਿਹੀ ਹੈ ਜੋ ਤੁਹਾਨੂੰ ਹਰ ਰੋਜ਼ ਖਾਣੀ ਹੀ ਖਾਣੀ ਹੈ, ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹੋ। ਸਰਕਾਰ ਨੇ ਇਸ ਦੀ ਗੰਭੀਰਤਾ ਨੂੰ ਸਮਝ ਦੇ ਹੋਏ ਮਰੀਜ਼ਾ ਨੂੰ ਵੱਡੀ ਰਾਹਤ ਦਿੱਤੀ ਹੈ । ਜ਼ਰੂਰੀ ਦਵਾਈਆਂ ਦੇ ਕੀਮਤਾਂ ਨੂੰ ਘੱਟ ਕਰ ਦਿੱਤ ਗਿਆ ਹੈ । NPPA ਨੇ ਕਿਹਾ ਹੈ ਕਿ ਸ਼ੂਗਰ ਅਤੇ ਬਲਡ ਪਰੈਸ਼ਰ ਸਮੇਤ 74 ਦਵਾਇਆਂ ਦੀ ਕੀਮਤਾਂ ਹੁਣ ਤੈਅ ਕਰ ਦਿੱਤੀਆਂ ਗਈਆਂ ਹਨ।
BP ਅਤੇ ਬਲਡ ਪਰੈਸ਼ਨ ਦੀ ਦਵਾਈ ਹੋਈ ਸਸਤੀ
NPPA ਨੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵਰਤੀ ਜਾਣ ਵਾਲੀ ਦਵਾਈ ਡੇਪਾਗਲੀਫਲੋਜਨ ਅਤੇ ਮੇਟਾਫਾਮਿਨ (Dapagliflozin Sitagliptin and Metformin Hydrochloride) ਦੀ ਗੋਲੀ ਦੀ ਕੀਮਤ 27.75 ਰੁਪਏ ਤੈਅ ਕੀਤੀ ਗਈ ਹੈ ਇਸ ਤੋਂ ਪਹਿਲਾਂ ਇਹ 33 ਰੁਪਏ ਦੀ ਇੱਕ ਟੈਬਲੇਟ ਆਉਂਦੀ ਸੀ । ਇਸ ਦੇ ਨਾਲ ਹੀ ਬਲਡ ਪਰੈਸ਼ਰ ਨੂੰ ਕੰਟਰੋਲ ਕਰਨ ਵਾਲੀ ਦਵਾਈ ਏਲਮਿਸਾਟਨ ਅਤੇ ਬੇਸੋਪ੍ਰੋਲੋਲ (Elmisartan and Bisoprolol Fumar) ਦੀ ਇੱਕ ਟੈਬਲੇਟ ਦੀ ਕੀਮਤ 10.92 ਰੁਪਏ ਤੈਅ ਕੀਤੀ ਗਈ ਹੈ ਜਿਸ ਦੀ ਮੌਜੂਦਾ ਕੀਮਤ 14 ਰੁਪਏ ਹੈ ।
ਤਕਰੀਬਨ ਅੱਧੀ ਹੋਈ ਕੈਂਸਰ ਦੀ ਵੈਕਸੀਨ ਦੀ ਕੀਮਤ
(NPPA) ਨੇ ਕੈਂਸਰ ਮਰੀਜ਼ਾਂ ਦੇ ਲਈ ਕੀਮੋਥੇਰੇਪੀ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਫਿਲਗ੍ਰਾਸਟਿਨ (Filgrastim) ਦੀ ਕੀਮਤ 1034.51 ਰੁਪਏ ਤੈਅ ਕੀਤੀ ਹੈ । ਜਦਕਿ ਇਸ ਤੋਂ ਪਹਿਲਾਂ ਇਸ ਦੀ ਕੀਮਤ ਦੁਗਣੀ ਤੋਂ ਵੀ ਜ਼ਿਆਦਾ ਸੀ। ਵੱਖ-ਵੱਕ ਕੰਪਨੀਆਂ ਦੇ ਵੈਕਸੀਨ ਦੇ ਰੇਟ ਵੱਖ-ਵੱਖ ਸਨ । ਐਨਕਯੂਰ ਫਮਾਸਯੁਟਿਕਲ ਦੀ ਵੈਕਸੀਨ ਦੀ ਕੀਮਤ 2800 ਰੁਪਏ ਹੈ ਜਦਕਿ ਲੂਪਿਨ ਕੰਪਨੀ ਦੀ ਵੈਕਸੀਨ 2562 ਰੁਪਏ ਵਿੱਚ ਮਿਲ ਦੀ ਸੀ । ਸਨ ਫਾਰਮਾ ਕੰਪਨੀ ਦੀ ਵੈਕਸੀਨ ਦੀ ਕੀਮਤ 2142 ਹੈ । NPPA ਨੇ ਮਿਰਗੀ ਅਤੇ ਨਿਊਟੋਪੇਨਿਆ ਦੇ ਇਲਾਜ ਵਿੱਚ ਵਰਤੀ ਜਾਣਾ ਵਾਲੀ ਦਵਾਈ ਸਮੇਤ 80 ਹੋਰ ਦਵਾਇਆਂ ਦੀ ਕੀਮਤ ਵਿੱਚ ਵੀ ਸੋਧ ਕੀਤਾ ਹੈ ।