India International

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਨੌਜਵਾਨ ਦੀ ਹੋਈ ਮੌਤ

ਕੈਨੇਡਾ (Canada) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਰੂਕਸ਼ੇਤਰ (Kurukshetra) ਦੇ ਸ਼ਾਹਬਾਦ ਦੇ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। 22 ਸਾਲਾ ਸੂਰਿਆਦੀਪ ਸਿੰਘ 29 ਅਗਸਤ 2023 ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪਰਿਵਾਰ ਨੇ ਇਕ-ਇਕ ਪੈਸਾ ਬਚਾ ਕੇ ਸੂਰਿਆਦੀਪ ਨੂੰ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ, ਜਿੱਥੇ ਪਿਛਲੇ ਹਫਤੇ 23 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਸੂਰਿਆਦੀਪ ਸਿੰਘ ਦੀ ਕੈਨੇਡਾ ਵਿੱਚ ਡਰਾਈਵਿੰਗ ਦਾ ਟੈਸਟ ਸੀ ਪਰ ਉੱਥੇ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮ੍ਰਿਤਕ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਸਾਰੀ ਕਾਰਵਾਈ ਕਰ ਲਈ ਗਈ ਹੈ। ਉਮੀਦ ਹੈ ਕਿ ਲਾਸ਼ ਸੋਮਵਾਰ ਤੱਕ ਭਾਰਤ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ – ਚੋਣ ਕਮਿਸ਼ਨ ਦਾ ਵੱਡਾ ਉਪਰਾਲਾ, BLO,s ਨੂੰ ਇਹ ਕੰਮ ਕਰਨ ‘ਤੇ ਮਿਲਣਗੇ ਪੈਸੇ