Punjab

ਥਾਣਾ ਅਜਨਾਲਾ ਦੇ ਬਾਹਰ ਮਿਲੀ ਬੰਬਨੁਮਾ ਵਸਤੂ ਨੇ ਲਿਆ ਨਵਾਂ ਮੋੜ! ਖਾਲਿਸਤਾਨੀ ਇੰਟਰਨੈਸ਼ਨਲ ਕੁਨੈਕਸ਼ਨ ਨਾਲ ਜੁੜੇ ਤਾਰ

ਬਿਉਰੋ ਰਿਪੋਰਟ – ਬੀਤੇ ਦਿਨ ਅੰਮ੍ਰਿਤਸਰ ਜ਼ਿਲ੍ਹੇ (Amritsar) ਦੇ ਥਾਣਾ ਅਜਨਾਲਾ (Police Station Ajnala) ਦੇ ਬਾਹਰ ਇਕ ਬੰਬਨੁਮਾ ਵਸਤੂ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਇਹ ਮਾਮਲਾ ਹੁਣ ਖਾਲਿਸਤਾਨੀ ਇੰਟਰਨੈਸ਼ਨਲ ਦੇ ਕੁਨੈਕਸ਼ਨ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੰਬ ਨੂੰ 800 ਕਿਲੋ ਦੇ ਵਿਸਫੋਟਰ ਦੇ ਨਾਲ ਤਿਆਰ ਕੀਤਾ ਸੀ ਅਤੇ ਇਸ ਦੇ ਨਾਲ ਵੱਡਾ ਧਮਾਕਾ ਕਰਨ ਦੀ ਯੋਜਨਾ ਸੀ।

ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੰਬ ਨੂੰ ਆਰਡੀਐਕਸ ਅਤੇ ਡੋਟੋਨੇਟਰ ਦਾ ਇਸਤਮਾਲ ਕਰਕੇ ਤਿਆਰ ਕੀਤਾ ਗਿਆ ਸੀ ਤੇ ਇਹ ਬਿਲਕੁਲ ਅਹਿਨ ਥਾਣੇ ਦੇ ਦਰਵਾਜ਼ੇ ਦੇ ਨਾਲ ਲਗਾਇਆ ਸੀ। ਬੰਬ ਲਗਾਉਣ ਵਾਲਿਆਂ ਦੀ ਯੋਜਨਾ ਸੀ ਕਿ ਜਿਵੇਂ ਹੀ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਸ ਸਮੇਂ ਧਮਾਕਾ ਕੀਤਾ ਜਾਵੇ ਪਰ ਚੰਗੀ ਗੱਲ ਇਹ ਰਹੀ ਕਿ ਤਕਨੀਕੀ ਖਰਾਬੀ ਦੇ ਚਲਦਿਆਂ ਇਹ ਧਮਾਕਾ ਨਹੀਂ ਹੋ ਪਾਇਆ।

ਇਸ ਮਾਮਲੇ ਵਿਚ ਪੁਲਿਸ ਅਤੇ ਕਈ ਹੋਰ ਏਜੰਸੀਆਂ ਜਾਂਚ ਪੜਤਾਲ ਕਰ ਰਹੀਆਂ ਹਨ ਪਰ ਹੁਣ ਤੱਕ ਇਸ ਦੇ ਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਾਸੀਆਂ ਅਤੇ ਹੈਪੀ ਨਵਾਂ ਸ਼ਹਿਰੀਆਂ ਦੇ ਨਾਲ ਜੁੜ ਰਹੇ ਹਨ।

ਇਹ ਵੀ ਪੜ੍ਹੋ –  ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ