Punjab

ਜੇ ਸਮਾਂ ਰਹਿੰਦੇ ਪੁਲਿਸ ਨਾ ਫੜ੍ਹਦੀ ਤਾਂ ਇਸ ‘ਟਿਫ਼ਿਨ ਬਾਕਸ’ ਨੇ ਮਚਾ ਦੇਣੀ ਸੀ ਤਬਾਹੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੇ ਪਿੰਡ ਡਾਲੇਕੇ ਤੋਂ ਇੱਕ ‘ਟਿਫ਼ਿਨ ਬਾਕਸ ਬੰ ਬ’ ਮਿਲਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਹ ਬੰ ਬ ਐਤਵਾਰ ਸ਼ਾਮ ਨੂੰ ਇੱਕ ਸਕੂਲ ਬੈਗ ਵਿੱਚੋਂ ਬਰਾਮਦ ਹੋਇਆ। ਡੀਜੀਪੀ ਨੇ ਦੱਸਿਆ ਕਿ 7 ਅਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਡਰੋਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਫਿਰ ਪੁਲਿਸ ਨੂੰ ਇੱਕ ਇਨਪੁਟ ਪ੍ਰਾਪਤ ਹੋਇਆ ਕਿ ਉਕਤ ਜਗ੍ਹਾ ‘ਤੇ ਇੱਕ ਸ਼ੱਕੀ ਬੈਗ  ਪਿਆ ਹੈ, ਜਿਸਨੂੰ ਡਰੋਨ ਦੁਆਰਾ ਸੁੱਟਿਆ ਗਿਆ ਸੀ। ਬੈਗ ਦੇ ਅੰਦਰੋਂ 7 ਪਾਊਚ ਬਰਾਮਦ, ਪੰਜ ਹੈਂਡ ਗ੍ਰਨੇਡ, 100 ਕਾਰਤੂਸ, ਇੱਕ ਟਿਫਨ ਜਿਸ ਵਿੱਚ 2-3 ਕਿਲੋ ਵਿਸਫੋਟਕ ਸਮੱਗਰੀ ਸੀ, ਰਿਮੋਟ ਕੰਟਰੋਲ ਵਿਧੀ ਲਈ ਪੀ.ਸੀ.ਵੀ, ਇੱਕ ਸਵਿੱਚ ਬਰਾਮਦ ਕੀਤੇ ਗਏ ਹਨ। ਇਸ ਟਿਫ਼ਿਨ ਬੰ ਬ ਨੂੰ ਕੁੱਝ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਸੀ। ਟਾਈਮ ਬੰ ਬ ਸਵਿੱਚ ਰਾਹੀਂ ਬਣਾਇਆ ਗਿਆ ਸੀ। ਬੰ ਬ ਵਿੱਚ 2 ਕਿਲੋ ਆਰਡੀਐਕਸ ਲਾਇਆ ਗਿਆ ਸੀ।

ਡੀਜੀਪੀ ਨੇ ਦੱਸਿਆ ਕਿ ਬੰ ਬ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਬੰ ਬ ਦੀ ਗਲਤ ਵਰਤੋਂ ਕਰਨ ਨਾਲ ਚੁੰਬਕ ਲਗਾ ਕੇ ਧਮਾਕਾ ਹੋ ਸਕਦਾ ਹੈ। ਬੰ ਬ ਨੂੰ ਫ਼ੋਨ ਰਾਹੀਂ ਵੀ ਚਲਾਇਆ ਜਾ ਸਕਦਾ ਸੀ। 3 ਡੈਟੋਨੇਟਰ ਵੀ ਬਰਾਮਦ ਕੀਤੇ ਗਏ ਹਨ। ਉੱਚ ਪੱਧਰੀ ਟੀਚਿਆਂ ਲਈ ਬੰਬਾਂ ਦੀ ਵਰਤੋਂ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਟਿਫਿਨ ਬਾਕਸ ਬੰ ਬ ਨਾਲ ਭੀੜ ਵਾਲੀ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ।