‘ਦ ਖ਼ਾਲਸ ਬਿਊਰੋ : ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਕਾਜਵਾਲੀ ਚੱਕ ‘ਚ ਇੱਕ ਜ਼ਬਰ ਦਸਤ ਬੰ ਬ ਧ ਮਾਕਾ ਹੋਇਆ, ਜਿਸ ‘ਚ ਸੱਤ ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਕਈ ਲੋਕ ਜ਼ਖ ਮੀ ਹੋਏ ਹਨ। ਧ ਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਚਾਰ ਘਰ ਢਹਿ ਗਏ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਧਮਾਕੇ ਦਾ ਅਸਰ ਕਰੀਬ 5 ਕਿਲੋਮੀਟਰ ਤੱਕ ਦਿਖਾਈ ਦੇ ਰਿਹਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕਾ ਕਿਸ ਦੇ ਘਰ ਦੇ ਅੰਦਰ ਹੋਇਆ। ਇਸ ਇਲਾਕੇ ਵਿੱਚ ਵਿਆਹ ਲਈ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਘਰ ਵਿੱਚ ਰੱਖੇ ਪਟਾਕੇ ਫਟ ਗਏ ਹੋਣ। ਪੁਲਿਸ ਵੱਲੋਂ ਇਸ ਮਾਮਲੇ ਦਾ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।