‘ਦ ਖ਼ਾਲਸ ਬਿਊਰੋ :- ਮੁੰਬਈ ਸਥਿਤ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫ਼ਤਰ ‘ਤੇ ਅੱਜ 9 ਸਤੰਬਰ BMC ਨੇ ਬੁਲਡੋਜ਼ਰ ਚੱਲਾ ਦਿੱਤਾ। ਕੰਗਨਾ ਦੇ ਦਫ਼ਤਰ ‘ਤੇ BMC ਨੇ ਗੈਰ–ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਕੇ ਉਸ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ BMC ਦੀ ਇੱਕ ਟੀਮ ਵੀ ਮੌਕੇ ‘ਤੇ ਮੌਜੂਦ ਰਹੀ।
BMC ਦੇ ਇਸ ਕਦਮ ‘ਤੇ ਕੰਗਨਾ ਨੇ ਟਵੀਟ ਕੀਤਾ, “ਮਨੀਕਰਣਿਕਾ ਫਿਲਮ ‘ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉੱਥੇ ਆਇਆ ਹੈ, ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।
ਕੰਗਨਾ ਰਨੌਤ ਦੇ ਦਫ਼ਤਰ ਵਿਖੇ ਨਵੇਂ ਨੋਟਿਸ ਵਿੱਚ ਦੱਸਿਆ ਗਿਆ ਸੀ ਕਿ ਕੰਗਨਾ ਨੂੰ ਪਹਿਲੇ ਨੋਟਿਸ ‘ਚ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦੇ ਜਵਾਬ ਵਿੱਚ ਉਸਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ। ਪਰ BMC ਨੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਨਵਾਂ ਨੋਟਿਸ ਲਾ ਕੇ ਗੈਰ ਕਾਨੂੰਨੀ ਉਸਾਰੀ ਨੂੰ ਢਾਉਣ ਦੀ ਗੱਲ ਕੀਤੀ।