India Punjab

ਫਿਲਮ ਨਿਰਦੇਸ਼ਕ ਫਰਾਹ ਖਾਨ ਪਹੁੰਚੀ ਹਰਿਮੰਦਰ ਸਾਹਿਬ, ‘ਅੰਬਰਸਰੀ’ ਛੋਲੇ-ਭਠੂਰੇ ਤੇ ਲੱਸੀ ਦਾ ਸੁਆਦ ਮਾਣਿਆ

Bollywood director-choreographer Farah Khan visited Amritsar’s Golden Temple

ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਵਿਖੇ ਦੁਨੀਆ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਕਈ ਰਾਜਨੀਤਿਕ ਲੀਡਰ ਤੇ ਕਈ ਫ਼ਿਲਮੀ ਸਿਤਾਰੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਜਿਸ ਦੇ ਚਲਦੇ ਬਾਲੀਵੁੱਡ ਫ਼ਿਲਮ ਡਾਇਰੈਕਟਰ ਤੇ ਰਾਈਟਰ ਫਰਾਹ ਖ਼ਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ।

ਇੱਥੇ ਉਨ੍ਹਾਂ ਨੇ ਫ਼ਿਲਮ ਨਿਰਮਾਤਾ ਮੁਕੇਸ਼ ਛਾਬੜਾ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਫਰਾਹ ਖ਼ਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਸ਼ੁਰੂਆਤ ਛੋਲੇ ਭਟੂਰੇ ਅਤੇ ਲੱਸੀ ਨਾਲ ਕੀਤੀ। ਫਰਾਹ ਨੇ ਅੰਮ੍ਰਿਤਸਰ ਨਾਲ ਜੁੜੀ ਫ਼ੋਟੋ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, “ਮੈਂ ਸ਼ਰਤ ਲਗਾਉਂਦੀ ਹਾਂ ਕਿ ਤੁਸੀਂ ਇਹ ਲੱਸੀ ਨਹੀਂ ਪੀ ਸਕਦੇ। ਤੁਹਾਨੂੰ ਇਹ ਖਾਣੀ ਹੀ ਪਵੇਗੀ। ਇੱਕ ਸੈਟਿਸਫਾਇੰਗ ਖਾਣਾ ਖਾਣ ਤੋਂ ਬਾਅਦ ਹੁਣ ਕੰਮ ਕਿਵੇਂ ਹੋਵੇਗਾ?”

ਫਰਾਹ ਖ਼ਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਫਰਾਹ ਖ਼ਾਨ ਨੇ ਉੱਥੇ ਦਿੱਤੀ ਗਈ ਹਰ ਜਾਣਕਾਰੀ ਨੂੰ ਵਿਸਥਾਰ ਨਾਲ ਸਮਝਿਆ ਅਤੇ ਬਹੁਤ ਖ਼ੁਸ਼ ਹੋਈ। ਉਸ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਇੱਥੇ ਆਉਣ ਦੀ ਯੋਜਨਾ ਬਣਾ ਰਹੀ ਸੀ ਪਰ ਸਮੇਂ ਦੀ ਘਾਟ ਕਾਰਨ ਨਹੀਂ ਆਈ। ਹੁਣ ਮੁਕੇਸ਼ ਛਾਬੜਾ ਦੀ ਮਦਦ ਨਾਲ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਉਸ ਨੂੰ ਇੱਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਉਹ ਹਰ ਸਾਲ ਇੱਥੇ ਆਉਣਾ ਚਾਹੁੰਦੀ ਹੈ। ਉਸ ਨੇ ਇਸ ਲਈ ਅਰਦਾਸ ਵੀ ਕੀਤੀ ਹੈ।