ਬਿਊਰੋ ਰਿਪਰੋਟ : ਅਦਾਕਾਰ ਧਰਮਿੰਦਰ,ਅਮਿਤਾਭ ਬਚਨ ਤੇ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਨਾਗਪੁਰ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਮੰਗਲਵਾਰ ਨੂੰ ਇੱਕ ਅਨਜਾਨ ਸ਼ਖ਼ਸ ਨੇ ਫੋਨ ਕੀਤਾ ਸੀ ਅਤੇ ਤਿੰਨਾਂ ਨੂੰ ਬੰਬ ਨਾਲ ਉਡਾਣਉਣ ਦੀ ਧਮਕੀ ਦਿੱਤੀ ਸੀ । ਸ਼ਖ਼ਸ ਨੇ ਫੋਨ ‘ਤੇ ਇਹ ਵੀ ਦਾਅਵਾ ਕੀਤਾ ਸੀ ਕਿ ਮੁੰਬਈ ਦੇ ਦਾਦਰ ਵਿੱਚ ਹਥਿਆਰ ਨਾਲ ਲੈਸ 25 ਲੋਕ ਆ ਚੁੱਕੇ ਹਨ ਜੋ ਦਹਿਸ਼ਤਗਰਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ।
ਟਾਇਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਿਰ ਮੁੰਬਈ ਪੁਲਿਸ ਨੇ ਦੱਸਿਆ ਹੈ ਕਿ ਕਾਲ ਆਉਂਦੇ ਹੀ ਅਸੀਂ ਬੰਬ ਨਿਰੋਧਕ ਟੀਮਾਂ ਨੂੰ ਧਰਮਿੰਦਰ,ਅਮਿਤਾਬ ਅਤੇ ਅਡਾਨੀ ਦੇ ਘਰ ਜਾਂਚ ਲਈ ਭੇਜਿਆ ਸੀ । ਹਾਲਾਂਕਿ ਇਸ ਦੌਰਾਨ ਕੁਝ ਮਿਲਿਆ ਤਾਂ ਨਹੀਂ ਪਰ ਮੁੰਬਈ ਪੁਲਿਸ ਨੇ ਅਮਿਤਾਬ ਅਤੇ ਧਰਮਿੰਦਰ ਦੇ ਘਰ ਦੀ ਸੁਰੱਖਿਆ ਜ਼ਰੂਰ ਵੱਧਾ ਦਿੱਤੀ ਹੈ ।
ਕਾਲਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਕਾਲ ਆਉਣ ਤੋਂ ਬਾਅਦ ਹੀ ਨਾਗਪੁਰ ਪੁਲਿਸ ਨੇ ਕੰਟਰੋਲ ਰੂਮ ਵਿੱਚ ਮੁੰਬਈ ਪੁਲਿਸ ਨੂੰ ਹਾਈ ਅਲਰਟ ‘ਤੇ ਮੈਸੇਜ ਭੇਜਿਆ ਸੀ । ਮੁੰਬਈ ਪੁਲਿਸ ਨੇ ਫੌਰਨ ਤਿੰਨਾਂ ਲੋਕਾਂ ਦੇ ਘਰਾਂ ਦੇ ਆਲੇ-ਦੁਆਲੇ ਇੱਕ-ਇੱਕ ਚੀਜ਼ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ ਹੈ ।
ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ‘ਤੇ ਹਮਲੇ ਹੋਏ
ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਅਤੇ ਸੈਲੇਬ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ । ਇਸ ਵਿੱਚ ਬਾਲੀਵੁੱਡ ਸਟਾਰ ਅਤੇ ਗਾਇਕਾਂ ਦੇ ਨਾਲ ਵੀ ਸ਼ਾਮਲ ਹਨ । ਸਿੱਧੂ ਮੂਸੇਵਾਲਾ ਸਭ ਤੋਂ ਉੱਤੇ ਹੈ ਜਿੰਨਾਂ ਦਾ ਪਿਛਲੇ ਸਾਲ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ । ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਤੋਂ ਬਾਅਦ ਸਨਮਾਨ ਖਾਨ ਨੂੰ ਵੀ ਧਮਕੀ ਦਿੱਤੀ ਸੀ । ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਆਪਣਾ ਗੁਰਗਾ ਵੀ ਸਲਮਾਨ ਖਾਨ ਨੂੰ ਮਾਰਨ ਦੇ ਲਈ ਭੇਜਿਆ ਪਰ ਉਹ ਫੜਿਆ ਗਿਆ ਸੀ .। ਟੀ ਸੀਰੀਜ਼ ਦੇ ਮਾਲਿਕ ਗੁਲਸ਼ਨ ਕੁਮਾਰ ਦਾ ਬੇਰਹਮੀ ਨਾਲ ਕਤਲ ਦਿੱਤਾ ਗਿਆ ਸੀ ।