ਬਿਊਰੋ ਰਿਪੋਰਟ : ਅਬੋਹਰ ਵਿੱਚ ਨੈਸ਼ਨਲ ਪੱਧਰ ਦੇ ਕਬੱਡੀ ਖਿਡਾਰੀ ਨੇ ਫਾਹਾ ਲਾ ਲਿਆ ਹੈ । ਮ੍ਰਿਤਕ ਮੁੱਖ ਮੰਤਰੀ ਹਾਊਸ ਵਿੱਚ ਬਤੌਰ ਕਮਾਂਡੋ ਦੇ ਰੂਪ ਵਿੱਚ ਤਾਇਨਾਤ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਸੀ । ਜਿਸ ਦੇ ਚੱਲ ਦੇ ਉਸ ਨੇ ਇਹ ਕਦਮ ਚੁੱਕਿਆ ਸੀ। ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਿਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਿਕ ਅਬੋਹਰ ਦੇ ਸੀਤਾਰਾਮ ਕਾਲੋਨੀ ਦੇ 30 ਸਾਲ ਦੇ ਕਰਮ ਸਿੰਘ ਸੀਐੱਮ ਹਾਊਸ ਚੰਡੀਗੜ੍ਹ ਵਿੱਚ ਸੁਰੱਖਿਆ ਵਿਭਾਗ ਵਿੱਚ ਤਾਇਨਾਤ ਸੀ । 27 ਮਾਰਚ ਨੂੰ ਕਰਮ ਸਿੰਘ ਕਿਸੇ ਦੋਸਤ ਦੇ ਵਿਆਹ ਲਈ ਛੁੱਟੀ ਲੈਕੇ ਗਿਆ ਸੀ ਪਰ ਬੀਤੀ ਰਾਤ ਉਸ ਨੇ ਘਰ ਦੇ ਕਮਰੇ ਵਿੱਚ ਫਾਹਾ ਲਾ ਲਿਆ। ਉਸ ਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਰਾਤ ਨੂੰ ਉਹ ਕਮਰੇ ਵਿੱਚ ਸੁੱਤੇ ਹੋਏ ਸਨ।
ਪਤਨੀ ਨੇ ਕਮਰੇ ਵਿੱਚ ਫਾਹਾ ਲਗਿਆ ਵੇਖਿਆ
ਰਾਤ ਤਕਰੀਬਨ 3 ਵਜੇ ਜਦੋਂ ਪਤਨੀ ਨੇ ਵੇਖਿਆ ਤਾਂ ਪਤੀ ਬਿਸਤਰੇ ‘ਤੇ ਨਹੀਂ ਸੀ । ਉਸ ਨੇ ਕਮਰੇ ਵਿੱਚ ਜਾਕੇ ਵੇਖਿਆ ਤਾਂ ਕਰਮ ਸਿੰਘ ਨੇ ਫਾਹਾ ਲਾਇਆ ਹੋਇਆ ਸੀ, ਜਿਸ ਤੋਂ ਬਾਅਦ ਪਤਨੀ ਨੇ ਪਰਿਵਾਰ ਵਾਲਿਆਂ ਨੂੰ ਉਠਾਇਆ,ਦਿਉਰ ਸਿਮਰ ਨੇ ਪੁਲਿਸ ਨੂੰ ਇਤਲਾਹ ਕੀਤੀ । ਜਿਸ ਤੋਂ ਬਾਅਦ ASI ਬਹਾਦੁਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਉਤਾਰ ਕੇ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ । ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪਰੇਸ਼ਾਨ ਸੀ ।
ਕਬੱਡੀ ਖਿਡਾਰੀਆਂ ਵਿੱਚ ਮਸ਼ਹੂਰ ਸੀ
ਮ੍ਰਿਤਕ ਕਰਮ ਸਿੰਘ ਕਬੱਡੀ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ ਜਿਸ ਨੇ ਪੰਜਾਬ ਅਤੇ ਨੈਸ਼ਨਲ ਲੈਵਲ ਦੇ ਖੇਡਾਂ ਵਿੱਚ ਹਿੱਸਾ ਲੈਕੇ ਕਈ ਇਨਾਮ ਜਿੱਤੇ ਸਨ। ਕਬੱਡੀ ਦੇ ਖਿਡਾਰੀਆਂ ਵਿੱਚ ਉਸ ਦਾ ਨਾਂ ਵੀ ਕਾਫੀ ਮਸ਼ਹੂਰ ਸੀ । ਮ੍ਰਿਤਕ ਦਾ 5 ਸਾਲ ਦਾ ਬੱਚੀ ਵੀ ਸੀ