ਰੂਸ ਨੇ ਕੈਂਸਰ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ
ਬਿਉਰੋ ਰਿਪੋਰਟ – ਰੂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਕੈਂਸਰ ਦੀ ਵੈਕਸੀਨ ਣਾਉਣ ‘ਚ ਕਾਮਯਾਬ ਹੋ ਚੁੱਕਾ ਹੈ। ਇਹ ਜਾਣਕਾਰੀ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਰੇਡੀਓ ‘ਤੇ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਇਹ ਟੀਕਾ ਅਗਲੇ ਸਾਲ ਤੋਂ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤਾ ਜਾਵੇਗਾ।
