ਰਾਮ ਰਹੀਮ ਨੂੰ ਬਰੀ ਕਰਨ ਦੇ ਫੈਸਲੇ ‘ਤੇ ਸਿੱਖ ਜਥੇਬੰਦੀਆਂ ਨੇ ਜਤਾਇਆ ਇਤਰਾਜ਼
- by Manpreet Singh
- May 28, 2024
- 0 Comments
ਡੇਰਾ ਸਿਰਸਾ ਮੁਖੀ ਗੁੁਰਮੀਤ ਰਾਮ ਰਹੀਮ (Ram Rahim) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab And Haryana High Court) ਨੇ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ (Ranjit Singh) ਦੇ ਕਤਲ ਮਾਮਲੇ ਵਿੱਚ ਬਰੀ ਕਰਨ ‘ਤੇ ਸਿੱਖ ਜਥੇਬੰਦਿਆਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ
ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, 31 ਮਈ ਤੱਕ ਕਰੋ ਇਹ ਕੰਮ, ਨਹੀਂ ਤਾਂ ਭਰਨਾ ਪਵੇਗਾ ਜ਼ਿਆਦਾ ਟੈਕਸ
- by Gurpreet Singh
- May 28, 2024
- 0 Comments
ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਟੈਕਸਦਾਤਾ 31 ਮਈ ਤੱਕ ਆਪਣੇ ਪੈਨ ਕਾਰਡ ਅਤੇ ਆਧਾਰ ਨੂੰ ਲਿੰਕ ਕਰ ਲੈਣ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਹੋਰ ਟੈਕਸ ਦੇਣਾ ਪੈ ਸਕਦਾ ਹੈ। ਵਿਭਾਗ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇਹ ਕੰਮ 31 ਮਈ ਤੱਕ ਪੂਰਾ ਨਾ ਹੋਇਆ ਤਾਂ ਹੋਰ ਆਮਦਨ ਟੈਕਸ ਭਰਨ ਲਈ
30 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 5 ਸਾਲਾ ਮਾਸੂਮ ਬੱਚਾ, ਤਿੰਨ ਘੰਟਿਆਂ ‘ਚ ਰੈਸਕਿਉ ਕਰ ਸੁਰੱਖਿਅਤ ਕੱਢਿਆ ਬਾਹਰ
- by Gurpreet Singh
- May 28, 2024
- 0 Comments
ਰਾਜਸਥਾਨ ਦੇ ਲਕਸ਼ਮਣਗੜ੍ਹ ਜ਼ਿਲ੍ਹੇ ਦੇ ਕਨਵਾੜਾ ਮੋੜ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਪੰਜ ਸਾਲ ਦਾ ਮਾਸੂਮ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਮਾਮਲੇ ਦੀ ਸੂਚਨਾ ਮਿਲਣ ‘ਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਬੱਚੇ ਨੂੰ ਬਚਾਉਣ ਲਈ ਜੈਪੁਰ ਤੋਂ ਟੀਮ ਬੁਲਾਈ ਗਈ। ਕਰੀਬ 3 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਬੱਚੇ ਨੂੰ
ਫਲਸਤੀਨ ‘ਤੇ ਹਮਲੇ ‘ਤੇ ਪਹਿਲੀ ਬਾਰ ਬੋਲੇ PM ਨੇਤਨਯਾਹੂ, ਕਿਹਾ ਇਜ਼ਰਾਈਲੀ ਹਮਲੇ ‘ਚ ਫਲਸਤੀਨੀਆਂ ਦੀ ਮੌਤ ਵੱਡੀ ਗਲਤੀ
- by Gurpreet Singh
- May 28, 2024
- 0 Comments
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਗਾਜ਼ਾ ਵਿੱਚ ਫਲਸਤੀਨੀਆਂ ਦੀਆਂ ਮੌਤਾਂ ਨੂੰ ਗਲਤ ਕਰਾਰ ਦਿੱਤਾ ਹੈ। ਨੇਤਨਯਾਹੂ ਨੇ ਐਤਵਾਰ ਨੂੰ ਇਜ਼ਰਾਈਲੀ ਸੰਸਦ, ਨੇਸੇਟ ਵਿੱਚ ਇੱਕ ਭਾਸ਼ਣ ਵਿੱਚ ਕਿਹਾ, “ਬੇਕਸੂਰ ਲੋਕਾਂ ਨੂੰ ਠੇਸ ਨਾ ਪਹੁੰਚਾਉਣ ਲਈ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਸੀਂ ਬੀਤੀ (ਸ਼ਨੀਵਾਰ) ਰਾਤ ਇੱਕ ਵੱਡੀ ਗਲਤੀ
ਕੈਨੇਡਾ ‘ਚ ਕਾਰ ਚੋਰੀ ਮਾਮਲਿਆਂ ‘ਚ 6 ਪੰਜਾਬੀ ਗ੍ਰਿਫ਼ਤਾਰ
- by Gurpreet Singh
- May 28, 2024
- 0 Comments
ਕੈਨੇਡਾ ਵਿਚ ਕਾਰ ਚੋਰੀ ਦੇ ਮਾਮਲੇ ਵਿਚ ਪੁਲਿਸ ਨੇ ਕੁੱਲ 16 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਜਿਹਨਾਂ ਵਿਚ 6 ਪੰਜਾਬੀ ਵੀ ਸ਼ਾਮਲ ਹਨ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਇੱਕ “ਬਹੁਤ ਜ਼ਿਆਦਾ ਆਰਕੇਸਟੇਟਿਡ ਅਪਰਾਧਿਕ ਕਾਰਵਾਈ” ਦੁਆਰਾ ਕੀਤੀ ਆਟੋ ਚੋਰੀ ਦੀ ਜਾਂਚ ਦੇ ਸਬੰਧ ਵਿਚ 16 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
- by Gurpreet Singh
- May 28, 2024
- 0 Comments
ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜਰ ਖਾਂ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿ ਰਿਹਾ ਸੀ। ਅੱਜ ਇੱਥੇ ਦਿਲ ਦਾ
ਖ਼ਾਸ ਲੇਖ – ਝੁਲਸਦੀ ਗਰਮੀ ਤੋਂ ਰਾਹਤ ਦੇਣਗੇ ਇਹ 10 ਫਲ਼ ਤੇ ਸਬਜ਼ੀਆਂ, ਜਾਣੋ ਖਾਣ ਦਾ ਸਹੀ ਸਮਾਂ ਤੇ ਭਰਪੂਰ ਫਾਇਦੇ
- by Gurpreet Kaur
- May 28, 2024
- 0 Comments
ਪੰਜਾਬ ’ਚ ਨੌਤਪਾ ਦੇ ਤੀਜੇ ਦਿਨ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਕੱਲ੍ਹ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ, 21 ਮਈ 1978 ਦੇ ਤਾਪਮਾਨ ਨਾਲੋਂ 0.7 ਡਿਗਰੀ ਵੱਧ ਹੈ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ
ਮਨੁੱਖਤਾ ਹੋਈ ਸ਼ਰਮਸਾਰ, ਵਿੱਦਿਆ ਦੇ ਮੰਦਿਰ ‘ਚ ਹੋਈ ਸ਼ਰਮਨਾਕ ਘਟਨਾ
- by Manpreet Singh
- May 28, 2024
- 0 Comments
ਜਲੰਧਰ (Jalandhar) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨਾਲ ਵਿੱਦਿਆ ਦੇ ਮੰਦਿਰ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਜਲੰਧਰ ਛਾਉਣੀ ਦੇ ਪ੍ਰਾਈਵੇਟ ਸਕੂਲ (Private School) ਦੇ ਅਧਿਆਪਕ ਵੱਲੋਂ 5ਵੀਂ ਜਮਾਤ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ‘ਤੇ ਅਧਿਆਪਕ ਖ਼ਿਲਾਫ਼ ਮਾਮਲਾ