India

ਜੰਮੂ-ਕਸ਼ਮੀਰ ’ਚ ਰਾਸ਼ਟਰਪਤੀ ਰਾਜ ਖ਼ਤਮ, ਜੰਮੂ-ਕਸ਼ਮੀਰ ‘ਚ 7 ਸਾਲ 4 ਮਹੀਨੇ ਬਾਅਦ ਹਟਾਇਆ ਰਾਸ਼ਟਰਪਤੀ ਸ਼ਾਸਨ

Jammu Kashmir : ਜੰਮੂ-ਕਸ਼ਮੀਰ ‘ਚ ਐਤਵਾਰ ਨੂੰ ਰਾਸ਼ਟਰਪਤੀ ਸ਼ਾਸਨ ਹਟਾ ਲਿਆ ਗਿਆ, ਜਿਸ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਰਾਜਭਵਨ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਐਲਜੀ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। 

Read More
International

ਟਰੰਪ ਦੀ ਰੈਲੀ ਦੇ ਬਾਹਰ ਹਥਿਆਰਾਂ ਸਮੇਤ ਵਿਅਕਤੀ ਗ੍ਰਿਫਤਾਰ, ਦੋ ਬੰਦੂਕਾਂ ਅਤੇ ਜਾਅਲੀ ਪਾਸਪੋਰਟ ਬਰਾਮਦ

ਅਮਰੀਕਾ : ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਡੋਨਾਲਡ ਟਰੰਪ ਦੀ ਰੈਲੀ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਵਿਅਕਤੀ ਕੋਲੋਂ ਇੱਕ ਸ਼ਾਟ ਗਨ, ਇੱਕ ਹੈਂਡ ਗਨ ਅਤੇ ਇੱਕ ਜਾਅਲੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਸ਼ੱਕੀ ਦੀ ਪਛਾਣ 49 ਸਾਲਾ ਵੇਮ ਮਿਲਰ ਵਜੋਂ ਹੋਈ ਹੈ। ਸੀਐਨਐਨ ਮੁਤਾਬਕ

Read More
International

ਇਜ਼ਰਾਇਲੀ ਫੌਜ ਦੇ ਬੇਸ ‘ਤੇ ਡਰੋਨ ਹਮਲੇ ‘ਚ 4 ਫੌਜੀਆਂ ਦੀ ਮੌਤ, 60 ਤੋਂ ਵੱਧ ਜ਼ਖਮੀ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਹੈ ਕਿ ਉੱਤਰੀ ਇਜ਼ਰਾਈਲ ਵਿਚ ਉਸ ਦੇ ਇਕ ਫੌਜੀ ਟਿਕਾਣੇ ‘ਤੇ ਡਰੋਨ ਹਮਲੇ ਵਿਚ 4 ਸੈਨਿਕ ਮਾਰੇ ਗਏ ਹਨ, ਜਦੋਂ ਕਿ 60 ਤੋਂ ਵੱਧ ਜ਼ਖਮੀ ਹਨ। ਹਿਜ਼ਬੁੱਲਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਰਾਜਧਾਨੀ ਤੇਲ ਅਵੀਵ ਤੋਂ 40 ਮੀਲ ਦੂਰ ਹੈਫਾ ਦੇ ਬਿਨਯਾਮੀਨਾ ਕਸਬੇ ਵਿੱਚ ਹੋਇਆ।

Read More
India International

ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ

ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਫਲਾਈਟ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਫਿਲਹਾਲ ਇਹ ਜਹਾਜ਼ ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਖੜ੍ਹਾ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਟਵੀਟ ਕਰ ਦਿੱਤੀ ਜਾਣਕਾਰੀ ਦਿੱਲੀ ਪੁਲਿਸ ਮੁਤਾਬਕ ਬੰਬ ਦੀ ਧਮਕੀ

Read More
India

ਗੁਜਰਾਤ ਵਿੱਚ 5,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਪੰਜ ਗ੍ਰਿਫਤਾਰ

ਗੁਜਰਾਤ : ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਗੁਜਰਾਤ ਦੇ ਅੰਕਲੇਸ਼ਵਰ ਵਿੱਚ 5,000 ਕਰੋੜ ਰੁਪਏ ਦੀ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਐਤਵਾਰ ਰਾਤ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਦੇ ਗੋਦਾਮ ਵਿੱਚੋਂ 518 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 5000

Read More
Punjab

ਪੰਜਾਬ-ਚੰਡੀਗੜ੍ਹ ‘ਚ ਮੌਸਮ ਰਹੇਗਾ ਸਾਫ, ਬਠਿੰਡਾ ਦੀ ਹਵਾ ਹੋਈ ਪ੍ਰਦੂਸ਼ਿਤ, ਪਰਾਲੀ ਸਾੜਨ ਦੇ 162 ਮਾਮਲੇ ਦਰਜ

Mohali : ਆਉਣ ਵਾਲੇ ਹਫ਼ਤੇ ਦੌਰਾਨ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ। ਮੀਂਹ ਅਤੇ ਤੂਫਾਨ ਲਈ ਕੋਈ ਅਲਰਟ ਨਹੀਂ ਹੈ। ਹਾਲਾਂਕਿ ਹਵਾ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਜੋ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਬਠਿੰਡਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹੁਣ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਵੱਧ

Read More
Punjab

ਹਾਈਕੋਰਟ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸੁਣਵਾਈ: 700 ਦੇ ਕਰੀਬ ਪਟੀਸ਼ਨਾਂ ਦਾਇਰ

ਚੰਡੀਗੜ੍ਹ : ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਪ੍ਰਚਾਰ ਰੁਕ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਨੂੰ ਸੂਬੇ ਵਿੱਚ ਛੁੱਟੀ ਤੇ ਡ੍ਰਾਈ ਡੇ ਦਾ ਵੀ ਐਲਾਨ ਕੀਤਾ ਗਿਆ ਹੈ। ਤਾਂ ਦੂਜੇ ਪਾਸੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਅੱਜ ਪੰਜਾਬ ਹਰਿਆਣਾ ਹਾਈਕੋਰਟ ਅਹਿਮ ਸੁਣਵਾਈ ਕਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਹੀ ਭਲਕੇ ਹੋਣ

Read More
Punjab

‘ਆਪ’ ਆਗੂ ਨੂੰ ਬਣਾਇਆ ਬੰਧਕ, ਸੁੰਨਸਾਨ ਥਾਂ ‘ਤੇ ਛੱਡ ਕੇ ਭੱਜੇ ਅਣਪਛਾਤੇ

ਲੁਧਿਆਣਾ ‘ਚ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਸੋਨੂੰ ਕਲਿਆਣ ਨੂੰ ਪਿਸਤੌਲ ਦੀ ਨੋਕ ‘ਤੇ ਢਾਈ ਘੰਟੇ ਤੱਕ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਹੈਬੋਵਾਲ ਦੇ ਗੋਪਾਲ ਨਗਰ ਦੀ ਹੈ। ਸੋਨੂੰ ਕਲਿਆਣ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। 10 ਅਕਤੂਬਰ ਦੀ ਹੈ ਘਟਨਾ ਸੋਨੂੰ ਕਲਿਆਣ ਨੇ

Read More
Punjab

ਲੁਧਿਆਣਾ ‘ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਦੀ ਝੜਪ, ਅਧਿਕਾਰੀਆਂ ਨੇ ਧਾਰੀ ਚੁੱਪ

Ludhiana : ਲੁਧਿਆਣਾ ‘ਚ ਪੁਲਿਸ ਵੱਲੋਂ ਸੱਟਾ ਅਤੇ ਜੂਆ ਖੇਡਣ ਵਾਲਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾ ਦੇਰ ਰਾਤ ਸਾਹਮਣੇ ਆਈ ਹੈ। ਪੁਲਿਸ ਮੁਲਾਜ਼ਮਾਂ ਨੇ ਚੰਡੀਗੜ੍ਹ ਰੋਡ ਦੇ ਸੈਕਟਰ 32 ਨੇੜੇ ਇੱਕ ਇਮਾਰਤ ਵਿੱਚ ਛਾਪਾ ਮਾਰਿਆ। ਇਸ ਤੋਂ ਪਹਿਲਾਂ ਹੀ ਪੁਲਿਸ ਮੁਲਾਜ਼ਮ ਸਹੀ ਢੰਗ ਨਾਲ ਜਾਂਚ ਕਰ ਪਾਉਂਦੇ, ਇਸ ਤੋਂ ਪਹਿਲਾਂ ਹੀ

Read More