ਕਿਸਾਨਾਂ ਦੇ ਸੱਦੇ ’ਤੇ ਅੱਜ ਸੂਬੇ ਭਰ ’ਚ 150 ਥਾਵਾਂ ’ਤੇ ਰਿਹਾ ਚੱਕਾ ਜਾਮ! ਜੇ ਹਾਲਾਤ ਨਾ ਸੁਧਰੇ ਤਾਂ 29 ਨੂੰ ਫੇਰ ਵੱਡੇ ਐਕਸ਼ਨ ਦੀ ਚੇਤਾਵਨੀ
ਬਿਉਰੋ ਰਿਪੋਰਟ: ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਪੰਜਾਬ ਭਰ ਵਿੱਚ 150 ਦੇ ਲਗਭਗ ਥਾਵਾਂ ’ਤੇ ਚੱਕਾ ਜਾਮ ਕਰਕੇ ਕਿਸਾਨਾਂ ਨੇ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੀ ਸੁਸਤ ਰਫ਼ਤਾਰ ਵਿਰੁੱਧ ਆਪਣੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਕਾ ਜਾਮ ਕਰਨ ਦਾ ਸਿਲਸਿਲਾ 11 ਵਜੇ ਸ਼ੁਰੂ ਹੋਕੇ