ਪੰਜਾਬ ਬੰਦ ਦੌਰਾਨ ਪਟਿਆਲਾ-ਰਾਜਪੁਰਾ ਹਾਈਵੇ ਕਿਸਾਨਾਂ ਨੇ ਕੀਤਾ ਜਾਮ, ਜਾਣੋ ਕਿੰਨੀਆਂ ਥਾਵਾਂ ‘ਤੇ ਹੋਇਆ ਚੱਕਾ ਜਾਮ
ਚੰਡੀਗੜ੍ਹ : ਪੰਜਾਬ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਅੱਜ ਪੰਜਾਬ ਬੰਦ ਹੈ। ਸ਼ਾਮ 4 ਵਜੇ ਤੱਕ ਬੱਸਾਂ, ਟਰੇਨਾਂ, ਆਟੋ ਅਤੇ ਟੈਕਸੀਆਂ ਨਹੀਂ ਚੱਲਣਗੀਆਂ। ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ