ਕਿਸਾਨੀ ਸਾਡੀ ਪੱਗ ਹੈ, ਜੇ ਕੋਈ ਇਸਨੂੰ ਹੱਥ ਪਾਵੇਗਾ, ਤਾਂ ਅਸੀਂ ਉਹ ਹੱਥ ਵੱਢ ਸੁੱਟਾਂਗੇ: ਨਵਜੋਤ ਸਿੱਧੂ
‘ਦ ਖ਼ਾਲਸ ਬਿਊਰੋ :- ਖੇਤੀ ਬਿੱਲ ਖਿਲਾਫ਼ ਦਿੱਲੀ ਵਿਖੇ ਜੰਤਰ- ਮੰਤਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਵੱਲੋ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਸਿੱਧੂ ਨੇ ਪਹਿਲਾਂ ਖੇਤੀ ਬਿੱਲਾਂ ਨੂੰ ਲੈਕੇ ਮੋਦੀ ਸਰਕਾਰ ਦੀ ਮਨਸ਼ਾ ‘ਤੇ ਸਵਾਲ ਚੁੱਕੇ
